ਸ਼ਿਵਮ ਮਹਾਜਨ
ਲੁਧਿਆਣਾ: ਲੁਧਿਆਣਾ ਵਿੱਚ ਬੱਸ ਸਟੈਂਡ ਦੇ ਬਾਹਰ ਮੌਜੂਦ ਆਟੋ ਸਟੈਂਡ ਵਿਚਾਲੇ ਆਟੋ ਚਾਲਕਾਂ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਤੇਲ ਪੈਟਰੋਲ ਦੀ ਵੱਧਦੀ ਕੀਮਤਾਂ 'ਤੇ ਕੋਈ ਵੀ ਸਰਕਾਰ ਠੱਲ੍ਹ ਨਹੀਂ ਪਾ ਰਹੀ। ਮਹਿੰਗਾਈ ਅੱਗੇ ਹੀ ਵਧੀ ਹੋਈ ਹੈ ਅਤੇ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਦਾ ਹੈ।
ਭਗਵੰਤ ਮਾਨ ਸਰਕਾਰ ਵੱਲੋਂ ਵੱਡੇ- ਵੱਡੇ ਵਾਅਦੇ ਕੀਤੇ ਗਏ ਹਨ, ਪਰ ਕੋਈ ਵੀ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਫਿਰ ਚਾਹੇ ਉਹ ਸਿਹਤ ਸਬੰਧੀ ਸਹੂਲਤਾਂ ਹੋਵੇ ਜਾਂ ਫਿਰ ਪੈਨਸ਼ਨ ਦੀਆਂ ਸਕੀਮਾਂ ਹੋਣ । ਆਟੋ ਚਾਲਕ ਜਿਥੇ ਕਿ ਕੇਂਦਰ ਸਰਕਾਰ 'ਤੇ ਰੋਸ ਪ੍ਰਗਟ ਕਰਦੇ ਨਜ਼ਰ ਆਏ ਉਥੇ ਹੀ ਉਨ੍ਹਾਂ ਨੇ ਭਗਵੰਤ ਮਾਨ 'ਤੇ ਵੀ ਸ਼ਿਕੰਜਾ ਕਸੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।