ਸ਼ਿਵਮ ਮਹਾਜਨ
ਲੁਧਿਆਣਾ: ਇਹ ਕਹਾਣੀ ਹੈ 21 ਸਾਲ ਦੇ ਸ਼ਕੀਲ ਖਾਨ ਦੀ। ਸ਼ਕੀਲ ਖਾਨ ਬੀਤੇ 5 ਸਾਲਾਂ ਤੋਂ ਮੋਟਰਸਾਈਕਲ ਉੱਤੇ ਸਟੀਕਰ ਬਣਾਉਣ ਦਾ ਕੰਮ ਕਰ ਰਿਹਾ ਹੈ। ਇਸ ਦੇ ਚੱਲਦਿਆਂ ਸ਼ਕੀਲ ਨੇ ਆਪਣੀ ਬਾਈਕ ਨੂੰ ਮੋਡੀਫ਼ਾਈਡ ਕਰਕੇ ਸਟਿੱਕਰ ਬਣਾਉਂਣ ਦੀ ਦੁਕਾਨ ਦਾ ਰੂਪ ਦੇ ਦਿੱਤਾ ਹੈ
ਸ਼ਕੀਲ ਦੇ ਅਨੁਸਾਰ ਉਸ ਨੇ ਬਾਈਕ ਦੇ ਉਤੇ ਪੇਟੀਆਂ, ਬਕਸੇ ,ਲੋਹੇ ਦੇ ਐਂਗਲ,ਝਾਲਰਾ, ਹਾਰ-ਸ਼ਿੰਗਾਰ,ਸਟਿੱਕਰ ਆਦਿ ਸਭ ਕੁਝ ਆਪ ਹੀ ਬਣਾਏ ਅਤੇ ਫਿੱਟ ਕੀਤੇ ਹਨ। ਸ਼ਕੀਲ ਨੇ ਆਪਣੀ ਬਾਈਕ ਦੀ ਪੇਟੀਆਂ 'ਤੇ ਸਿੱਧੂ ਮੂਸੇ ਵਾਲਾ ਦੀ ਤਸਵੀਰਾਂ ਅਤੇ ਉਸ ਦੀਆਂ ਲਾਈਨਾਂ ਦੇ ਸਟਿੱਕਰ ਵੀ ਲਗਾਏ ਹਨ।
ਸ਼ਕੀਲ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇਵਾਲੇ ਦਾ ਵੱਡਾ ਫੈਨ ਹੈ। ਸ਼ਕੀਲ ਨੇ ਆਪਣੇ ਬਾਈਕ ਦੀ ਬੈਕ 'ਤੇ ਸੰਪਰਕ ਨੰਬਰ ਵੀ ਲਿਖਿਆ ਹੈ। ਲੁਧਿਆਣਾ ਦੇ ਵਿਚਾਲੇ ਸ਼ਕੀਲ ਲੁਧਿਆਣਾ ਵਿੱਚ ਥਾਂ-ਥਾਂ ਘੁੰਮ ਕੇ ਸਟਿੱਕਰ ਬਣਾਉਣ ਦਾ ਕੰਮ ਕਰਦਾ ਹੈ। ਇਹ ਸਟਿੱਕਰ ਤੁਹਾਡੇ ਮੋਟਰਸਾਈਕਲ, ਸਕੂਟਰ, ਕਾਰ ਆਦਿ ਦੇ ਵੀ ਹੋ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Biker, Ludhiana, Motorcycle, Punjab