ਪ੍ਰਦੀਪ ਭੰਡਾਰੀ
ਲੁਧਿਆਣਾ ਦੇ ਜਲੰਧਰ ਬਾਈ ਪਾਸ ਤੋਂ ਲਾਡੋਵਾਲ ਨੂੰ ਜਾਂਦਿਆਂ ਜੀਟੀ ਰੋਡ 'ਤੇ ਇੱਕ ਛੋਟੇ ਹਾਥੀ ਵਿੱਚ ਸੱਪ ਵੜ ਜਾਣ ਕਰਕੇ ਸਹਿਮ ਦਾ ਮਾਹੌਲ ਬਣ ਗਿਆ।
ਦਰਅਸਲ ਜਲੰਧਰ ਬਾਈ ਪਾਸ ਤੋਂ ਇੱਕ ਛੋਟਾ ਹਾਥੀ ਲਾਡੋਵਾਲ ਵਾਲੀ ਸਾਇਡ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਛੋਟੇ ਹਾਥੀ ਵਾਲੀ ਗੱਡੀ ਹੀਟ ਕਰ ਗਈ ਤਾਂ ਡਰਾਈਵਰ ਨੇ ਗੱਡੀ ਜੀਟੀ ਰੋਡ ਤੋਂ ਸਾਈਡ 'ਤੇ ਛਾਂ ਹੇਠ ਲਗਾ ਦਿੱਤੀ। ਪਿੱਛੋਂ ਕੁੱਝ ਰਾਹਗੀਰ ਨੌਜਵਾਨ ਆ ਰਹੇ ਸਨ ਤਾਂ ਉਨ੍ਹਾਂ ਨੇ ਡਰਾਈਵਰ ਨੂੰ ਦੱਸਿਆ ਕਿ ਉਸਦੀ ਗੱਡੀ ਵਿੱਚ ਸੱਪ ਚੜ੍ਹ ਰਿਹਾ ਹੈ।
ਡਰਾਈਵਰ ਘਬਰਾ ਗਿਆ ਤਾਂ ਛਾਲ ਮਾਰਕੇ ਗੱਡੀ ਵਿੱਚੋਂ ਬਾਹਰ ਆ ਗਿਆ। ਉਸ ਤੋਂ ਬਾਅਦ ਡਰਾਈਵਰ ਨੇ ਲੋਕਾਂ ਦੀ ਮਦਦ ਨਾਲ ਗੱਡੀ ਦੀਆਂ ਸੀਟਾਂ ਨੂੰ ਹੌਲੀ-ਹੌਲੀ ਬਾਹਰ ਕੱਢਿਆ ਤਾਂ ਸੱਪ ਸੀਟ ਦੇ ਹੇਠਾਂ ਲੁੱਕ ਕੇ ਬੈਠਾ ਸੀ। ਇਸ ਤੋਂ ਬਾਅਦ ਲੋਕਾਂ ਖੜਕਾ ਕਰਕੇ ਸੱਪ ਨੂੰ ਬਾਹਰ ਕੱਢਿਆ ਤਾਂ ਸੱਪ ਫੇਰ ਜੰਗਲਾਂ ਵਿੱਚ ਜਾਕੇ ਅਲੋਪ ਹੋ ਗਿਆ। ਜਿਸ ਨਾਲ ਕੋਈ ਵੀ ਅਣਹੋਣੀ ਘਟਨਾ ਹੋਣ ਤੋਂ ਬਚਾਅ ਹੋ ਗਿਆ।
ਹੋਰਾਂ ਨੂੰ ਵੀ ਹਦਾਇਤ ਹੈ ਕਿ ਅੱਗੇ ਬਾਰਿਸ਼ ਦਾ ਮੌਸਮ ਆਉਣ ਵਾਲਾ ਹੈ ਅਤੇ ਸੱਪ ਜਾਂ ਹੋਰ ਕਈ ਜ਼ਹਿਰੀਲੇ ਜਾਨਵਰ ਸੜਕਾਂ 'ਤੇ ਜਾਂ ਗੱਡੀਆਂ ਵਿੱਚ ਲੁੱਕ ਕੇ ਬੈਠ ਸਕਦੇ ਹਨ। ਜਿਸ ਕਾਰਨ ਅਣਜਾਣੇ ਵਿੱਚ ਕੋਈ ਹਾਦਸਾ ਹੋ ਸਕਦਾ ਹੈ। ਇਸ ਲਈ ਸਾਰਿਆਂ ਨੂੰ ਸਾਵਧਾਨੀ ਵਰਤਣ ਦੀ ਲੋੜ੍ਹ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।