ਸ਼ਿਵਮ ਮਹਾਜਨ
ਲੁਧਿਆਣਾ: ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ। ਸਰਦੀਆਂ ਦੇ ਵਿਚਾਲੇ ਸਰੀਰ ਨੂੰ ਠੰਡ ਤੋਂ ਬਚਾਉਣ ਲਈ ਜ਼ਰੂਰੀ ਹੁੰਦਾ ਹੈ ਗਰਮ ਕਪੜੇ। ਪੰਜਾਬ ਦਿਨ-ਬ-ਦਿਨ ਤਰੱਕੀ ਕਰ ਰਿਹਾ ਹੈ।ਉਥੇ ਹੀ ਇਸ ਦੀ ਤਰੱਕੀ ਦੇ ਵਿਚਾਲੇ ਸਨਅਤੀ ਸ਼ਹਿਰ ਲੁਧਿਆਣਾ ਦਾ ਵੀ ਵੱਡਾ ਯੋਗਦਾਨ ਹੈ। ਲੁਧਿਆਣਾ ਸ਼ਹਿਰ ਜਿੱਥੇ ਮਾਨਚੈਸਟਰ ਆਫ਼ ਇੰਡੀਆ ਹੈ,ਉਥੇ ਹੀ ਹੌਜ਼ਰੀ ,ਗਰਮ ਕੱਪੜੇ ਦੇ ਵਪਾਰ ਦਾ ਵੱਡਾ ਕੇਂਦਰ ਵੀ ਹੈ।
ਇਸ ਵੀਡੀਓ ਵਿਚ ਤਹਾਨੂੰ ਲੁਧਿਆਣਾ ਸ਼ਹਿਰ ਦੇ ਗਰਮ ਕੱਪੜੇ ਦੇ ਸਭ ਤੋਂ ਵੱਡੇ ਬਾਜ਼ਾਰ ਬਾਰੇ ਜਾਣਕਾਰੀ ਮਿਲੇਗੀ।ਇਸ ਬਜ਼ਾਰ ਦਾ ਨਾਮ ਮਾਧੋਪੁਰੀ ਬਜ਼ਾਰ, ਗਊਸ਼ਾਲਾ ਬਾਜ਼ਾਰ, ਗਰਮ ਕੱਪੜਾ ਬਾਜ਼ਾਰ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਬਾਜ਼ਾਰ ਵਿਚ ਗਰਮ ਕੱਪੜਾ ਮੀਟਰ ਅਤੇ ਕਿੱਲੋਆਂ ਦੇ ਹਿਸਾਬ ਨਾਲ ਮਿਲਦੇ ਹਨ। ਕਈ ਕਈ ਮੀਟਰ ਵੱਡੇ ਥਾਨ ਤੁਹਾਨੂੰ ਅਸਾਨੀ ਨਾਲ ਮਿਲ ਸਕਦੇ ਹਨ।
ਇਹ ਬਾਜ਼ਾਰ ਕਾਫੀ ਵੱਡੇ ਖੇਤਰਫਲ ਵਿੱਚ ਫੈਲਿਆ ਹੋਇਆ ਹੈ ਅਤੇ ਲੁਧਿਆਣਾ ਕੇਂਦਰੀ ਹਲਕੇ ਦੇ ਵਿਚਾਲੇ ਵਸਿਆ ਹੋਇਆ ਹੈ। ਇਸ ਬਜ਼ਾਰ ਵਿੱਚ ਰੀਟੇਲਰ ਅਤੇ ਹੋਲਸੇਲਰ ਦੋਵੇਂ ਤਰ੍ਹਾਂ ਦੇ ਦੁਕਾਨਦਾਰ ਅਤੇ ਗ੍ਰਾਹਕ ਮਿਲਣਗੇ। ਇਸ ਬਜ਼ਾਰ ਵਿੱਚ ਕਾਠਮਾਂਡੂ, ਧਰਮਸ਼ਾਲਾ,ਹਿਮਾਚਲ,ਉਤਰਾਖੰਡ, ਕਸ਼ਮੀਰ ਆਦਿ ਤੋਂ ਵੀ ਪਰਵਾਸੀ ਆਉਂਦੇ ਹਨ ਅਤੇ ਗਰਮ ਕੱਪੜੇ ਦੀ ਥਾਨ ਖਰੀਦ ਕੇ ਆਪਣੇ ਸੂਬਿਆਂ ਦੇ ਵਿਚਾਲੇ ਇਨ੍ਹਾਂ ਦੀ ਕਮੀਜ਼,ਜੈਕਟ ਅਤੇ ਗਰਮ ਪਹਿਰਾਵਾ ਬਣਾ ਕੇ ਵੇਚਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।