ਸ਼ਿਵਮ ਮਹਾਜਨ
ਲੁਧਿਆਣਾ: ਲੁਧਿਆਣਾ ਸ਼ਹਿਰ ਨੂੰ ਜਿੱਥੇ ਮਾਨਚੈਸਟਰ ਆਫ ਇੰਡੀਆ ਕਿਹਾ ਜਾਂਦਾ ਹੈ ਉਥੇ ਹੀ ਲੁਧਿਆਣਾ ਹੌਜ਼ਰੀ ਅਤੇ ਇੰਡਸਟਰੀ ਦਾ ਗੜ੍ਹ ਵੀ ਹੈ। ਸ਼ਹਿਰ ਦਾ ਵੱਡਾ ਖੇਤਰਫਲ ਹੋਣ ਕਰਕੇ ਏਥੇ ਵੱਸਣ ਵਾਲੀ ਜਨਸੰਖਿਆ ਵਿਚ ਵੀ ਸਾਲ-ਦਰ-ਸਾਲ ਇਜ਼ਾਫਾ ਹੁੰਦਾ ਜਾ ਰਿਹਾ ਹੈ। ਸ਼ਹਿਰ ਦੇ ਵਿੱਚ ਵੱਖ-ਵੱਖ ਜ਼ਰੂਰਤ ਲਈ ,ਤਿਉਹਾਰਾ ਸੰਬੰਧੀ ਜ਼ਰੂਰੀ ਸਮਾਨ ਅਤੇ ਰੋਜਾਨਾਂ ਇਸਤੇਮਾਲ ਕੀਤੇ ਜਾਣ ਵਾਲੇ ਸਮਾਨ ਦੇ ਬਜ਼ਾਰਾਂ ਨਾਲ ਘਿਰਿਆ ਸ਼ਹਿਰ ਲੁਧਿਆਣਾ ਦਿਨ ਪ੍ਰਤੀ ਦਿਨ ਤਰੱਕੀ ਦੇ ਰਾਹ ਵੱਲ ਵਧਦਾ ਜਾ ਰਿਹਾ ਹੈ।
ਲੁਧਿਆਣਾ ਦੀ ਤਰੱਕੀ ਅਤੇ ਇਸ ਦੀ ਇਕੋਨਮੀ ਵਿਚਾਲੇ ਵੱਡਾ ਹੱਥ ਗਰਮ ਕੱਪੜੇ ਅਤੇ ਉਨ੍ਹ ਦੇ ਵਪਾਰ ਦਾ ਹੈ। ਇੱਥੇਵੱਡੇ ਪੈਮਾਨੇ 'ਤੇ ਗਰਮ ਕੱਪੜੇ ਦੇ ਕਾਰਖਾਨੇ ਹਨ ਅਤੇ ਉਨ੍ਹਾਂ ਦੀ ਵੱਡੇ ਪੱਧਰ 'ਤੇ ਸਪਲਾਈ ਵੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਲੁਧਿਆਣਾ ਦਾ ਮੋਚਪੁਰਾ ਬਜ਼ਾਰ ਆਪਣੇ ਗਰਮ ਕਪੜੇ ਦੀ ਵਰਾਈਟੀ ਅਤੇ ਕੀਮਤ ਦੇ ਲਈ ਬਹੁਤ ਮਸ਼ਹੂਰ ਹੈ।
ਇਹ ਸ਼ਹਿਰ ਦਾ ਬਹੁਤ ਪੁਰਾਣਾ ਬਜ਼ਾਰ ਹੈ। ਇਸ ਬਜ਼ਾਰ ਵਿੱਚ ਤੁਹਾਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੇ ਸਰਦੀਆਂ ਦੇ ਹਰ ਤਰ੍ਹਾਂ ਦਾ ਪਹਿਰਾਵਾ ਮਿਲ ਜਾਵੇਗਾ।ਮੋਚਪੁਰਾ ਬਜ਼ਾਰ ਵਿਚ ਹੌਲ ਸੇਲ,ਰੀਟੇਲ ਕਾਰਖਾਨੇ ਆਦਿ ਸਭ ਸ਼ਾਮਿਲ ਹਨ ਜੋ ਕਿ ਸਿਰਫ ਕਪੜੇ ਸਬੰਧੀ ਵਪਾਰ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।