ਸ਼ਿਵਮ ਮਹਾਜਨ
ਲੁਧਿਆਣਾ: ਸਰਦੀਆਂ ਦੀ ਰੁੱਤ ਇਸ ਪੂਰੇ ਭਾਰਤ ਵਿਚ ਸ਼ੁਰੂ ਹੋ ਚੁੱਕੀ ਹੈ। ਵਧਦੀ ਸਰਦੀ ਨਾਲ ਇਹ ਜ਼ਰੂਰੀ ਹੋ ਜਾਂਦਾ ਹੈ ਕਿ,ਸਰੀਰ ਨੂੰ ਗਰਮਾਹਟ ਦਿੱਤੀ ਜਾਵੇ ਤਾਂ ਜੋ ਸਰਦੀ ਅਤੇ ਸੀਤ ਲਹਿਰ ਤੋਂ ਆਪਣਾ ਬਚਾਅ ਕੀਤਾ ਜਾ ਸਕੇ। ਅੱਜ ਹਰ ਘਰ ਵਿੱਚ ਸਰਦੀ ਤੋਂ ਬਚਾਅ ਦੇ ਲਈ ਰਜਾਈ,ਕੰਬਲ ਆਦਿ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਸਰਦੀ ਵਿਚ ਹਰ ਘਰ ਵਿਚ ਰਜਾਈ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤੁਸੀਂ ਆਪਣੇ ਘਰ ਵਿੱਚ ਰਜਾਈ ਦਾ ਇਸਤੇਮਾਲ ਕਾਫ਼ੀ ਵਾਰ ਕੀਤਾ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਰਜਾਈ ਕਿਵੇਂ ਬਣਦੀ ਹੈ ਅਤੇ ਇਸ ਦੇ ਪਿੱਛੇ ਕਿੰਨੀ ਮਿਹਨਤ ਹੁੰਦੀ ਹੈ।
ਇਸ ਵੀਡੀਓ ਵਿਚ ਵਿਚਾਲੇ ਦੇਖੋ ਕਿਸ ਤਰਾਂ ਰਜਾਈ ਬਣਦੀ ਹੈ। ਰਜਾਈ ਬਣਾਉਣ ਲਈ ਕਿਹੜੀ ਪ੍ਰਕਿਰਿਆ ਦਾ ਇਸਤੇਮਾਲ ਕੀਤਾ ਜਾਂਦਾ ਹੈ ,ਕਿਹੜੀ-ਕਿਹੜੀ ਕਿਸਮ ਦੀ ਰੂੰ ਇਸਤੇਮਾਲ ਹੁੰਦਾ ਹੈ। ਇਸ ਵੀਡੀਓ ਵਿਚਾਲ਼ੇ ਅਸੀਂ ਰਜਾਈ ਬਣਾਉਣ ਵਾਲੇ ਪ੍ਰਵਾਸੀ ਕਾਰੀਗਰ ਨਾਲ ਗੱਲਬਾਤ ਕੀਤੀ ਹੈ ਜਿਸਦਾ ਨਾਮ ਮੁਹੰਮਦ ਜੁਬੇਰ ਹੈ ਜੋ ਕਿ ਪਿਛਲੇ 30 ਸਾਲਾਂ ਤੋਂ ਰਜਾਈ ਬਣਾਉਣ ਦਾ ਕੰਮ ਕਰ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।