ਸ਼ਿਵਮ ਮਹਾਜਨ
ਲੁਧਿਆਣਾ: ਸਨਅਤੀ ਸ਼ਹਿਰ ਲੁਧਿਆਣਾ ਜਿੱਥੇ ਆਪਣੇ ਪ੍ਰਦੂਸ਼ਣ ਅਤੇ ਵਧਦੀ ਆਬਾਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਥੇ ਲੁਧਿਆਣਾ ਰੁਜ਼ਗਾਰ ਦਾ ਇਕ ਵੱਡਾ ਗੜ੍ਹ ਵੀ ਹੈ। ਅਜੋਕੇ ਸਮੇਂ ਵਿਚ ਨਾਸਿਕ ਤੋਂ ਪਰਵਾਸੀ ਲੁਧਿਆਣਾ ਦੇ ਵਿਚਾਲੇ ਵਖਰੇ ਕਿਸਮ ਦੇ ਫੁੱਲਾਂ ਦੇ ਬੂਟੇ ਵੇਚਣ ਦੇ ਲਈ ਆਏ ਹੋਏ ਹਨ। ਇਨ੍ਹਾਂ ਫੁੱਲਾਂ ਦੇ ਬੂਟਿਆਂ ਦੀ ਖੇਤੀ ਭਾਰਤ ਦੇ ਕੇਵਲ ਨਾਸਿਕ ਦੇ ਵਿਚਾਲੇ ਹੀ ਹੁੰਦੀ ਹੈ। ਇਨ੍ਹਾਂ ਨੂੰ ਗੁਲਜ਼ਾਰ ਫਲਾਵਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਫੁੱਲ ਨਾਸਿਕ ਦੇ ਵਸਨੀਕਾਂ ਵੱਲੋਂ ਲੁਧਿਆਣਾ ਦੇ ਮੁੱਖ ਚੌਂਕ ਚੁਰਾਹਿਆਂ ਅਤੇ ਭੀੜ-ਭਾੜ ਵਾਲੀਆਂ ਥਾਵਾਂ 'ਤੇ ਵੇਚਿਆ ਜਾ ਰਿਹਾ ਹੈ।
ਇਨ੍ਹਾਂ ਫੁੱਲਾਂ ਦੇ ਬੂਟਿਆਂ ਦੀ ਕੀਮਤ ₹100 ਰੁਪਏ ਦੇ 4 ਫੁੱਲਾਂ ਦੇ ਬੂਟੇ ਰੱਖੀ ਗਈ ਹੈ। ਇਹ ਫੁੱਲ 8 ਰੰਗਾਂ ਵਿੱਚ ਉਪਲੱਬਧ ਹਨ ਅਤੇ ਇਨ੍ਹਾਂ ਫੁੱਲਾਂ ਦੇ ਬੂਟਿਆਂ ਦੇ ਉੱਪਰ ਨਿਸ਼ਾਨ ਲਗਾ ਕੇ ਇਸ ਨੂੰ ਰੰਗ ਦੇ ਅਨੁਸਾਰ ਵੱਖਰਾ ਬਣਾਇਆ ਗਿਆ ਹੈ। ਤੁਸੀਂ ਆਪਣੀ ਮਰਜ਼ੀ ਮੁਤਾਬਿਕ 100 ਰੁਪਏ ਦੇ ਕੇ ਕੋ ਵੀ ਚਾਰ ਰੰਗਾਂ ਦੇ ਫੁੱਲਾਂ ਦੇ ਬੂਟੇ ਖਰੀਦ ਸਕਦੇ ਹੋ।
ਇਹ ਫੁੱਲ ਵੇਚਣ ਵਾਲੇ ਵਿਕਰੇਤਾਵਾਂ ਦਾ ਕੋਈ ਪੱਕਾ ਟਿਕਾਣਾ ਨਹੀਂ ਹੈ। ਤੁਸੀਂ ਇਹਨਾਂ ਨੂੰ ਲੁਧਿਆਣਾ ਦੇ ਕਿਸੇ ਵੀ ਭੀੜ-ਭਾੜ ਵਾਲੀ ਥਾਂ ਤੇ ਵੇਖ ਸਕਦੇ ਹੋ।ਇਹ ਫੁੱਲ ਤੁਸੀ ਆਪਣੇ ਘਰਾਂ ਦੇ ਬਗੀਚੇ, ਦਫ਼ਤਰ, ਘਰਾਂ ਦੇ ਵਿਚਾਲੇ, ਪਾਰਕ ਆਦਿ ਵਿਚ ਲਗਾ ਸਕਦੇ ਹੋ। ਜਿੱਥੇ ਇਹ ਫੁੱਲ ਦੇਖਣ ਵਿੱਚ ਸੋਹਣੇ ਲੱਗਦੇ ਹਨ ਉਥੇ ਆਪਣੇ ਰੰਗਾਂਦੀ ਖੂਬਸੂਰਤੀ ਦੇ ਨਾਲ ਤੁਹਾਡੇ ਮਨ ਨੂੰ ਵੀ ਤਾਜ਼ਾ ਕਰਨਗੇ। ਆਓ ਜਾਣੀਏ ਹੋਰ ਕੀ ਖਾਸ ਹੈ ਇਨ੍ਹਾਂ ਗੁਲਜ਼ਾਰ ਫਲਾਵਰਜ਼ ਦੇ ਵਿਚ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।