Home /ludhiana /

Aadhaar Card- Voter ID Card : ਵੋਟਰ ਆਈ ਡੀ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਜ਼ਰੂਰ ਕਰੋ ਲਿੰਕ

Aadhaar Card- Voter ID Card : ਵੋਟਰ ਆਈ ਡੀ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਜ਼ਰੂਰ ਕਰੋ ਲਿੰਕ

ਭਾਰਤੀ

ਭਾਰਤੀ ਚੋਣ ਕਮਿਸ਼ਨ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਦੇ ਅੰਤਰਗਤ ਹੁਣ ਤੁਹਾਡੇ

ਲੁਧਿਆਣਾ: ਭਾਰਤੀ ਚੋਣ ਕਮਿਸ਼ਨ ਵੱਲੋਂ ਭਾਰਤ ਚੋਣ ਪ੍ਰਕਿਰਿਆ ਨੂੰ ਲੈ ਕੇ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ।ਚੋਣ ਪ੍ਰਕਿਰਿਆ ਅਤੇ ਚੋਣਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਨਵੇਂ ਸੁਝਾਅ ਅਤੇ ਨਵੇਂ ਕਾਨੂੰਨ ਲਾਗੂ ਕਰਦੀ ਰਹਿੰਦੀ ਹੈ।

  • Share this:

    ਸ਼ਿਵਮ ਮਹਾਜਨ

    ਲੁਧਿਆਣਾ: ਭਾਰਤੀ ਚੋਣ ਕਮਿਸ਼ਨ ਵੱਲੋਂ ਭਾਰਤ ਚੋਣ ਪ੍ਰਕਿਰਿਆ ਨੂੰ ਲੈ ਕੇ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਹਨ।ਚੋਣ ਪ੍ਰਕਿਰਿਆ ਅਤੇ ਚੋਣਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਨਵੇਂ ਸੁਝਾਅ ਅਤੇ ਨਵੇਂ ਕਾਨੂੰਨ ਲਾਗੂ ਕਰਦੀ ਰਹਿੰਦੀ ਹੈ।

    ਇਸੇ ਤਰ੍ਹਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਦੇ ਅੰਤਰਗਤ ਹੁਣ ਤੁਹਾਡੇ ਵੋਟਰ ਆਈਡੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਜਾਵੇਗਾ।ਇਸ ਦਾ ਸਿੱਧਾ ਫ਼ਾਇਦਾ ਵੋਟਰਾਂ ਨੂੰ ਹੀ ਮਿਲੇਗਾ ਇਸ ਦੇ ਨਾਲ ਤੁਹਾਡੇ ਨਾਮ ਤੇ ਕੋਈ ਵੀ ਜਾਅਲੀ ਜਾਂ ਫਰਜ਼ੀ ਵੋਟ ਨਹੀਂ ਪਾ ਸਕੇਗਾ।

    ਦੂਸਰੇ ਪਾਸੇ ਇਸ ਦੇ ਨਾਲ ਵੋਟ ਦੀ ਡੁਪਲੀਕੇਸੀ ਅਤੇ ਵੋਟ ਦੀ ਵੈਰੀਫਿਕੇਸ਼ਨ ਦਾ ਵੀ ਪਤਾ ਲੱਗ ਸਕੇਗਾ।ਇਸ ਦੇ ਉੱਤੇ ਭਾਰਤੀ ਚੋਣ ਕਮਿਸ਼ਨ ਨੇ ਹਰੇਕ ਵੋਟਰ ਨੂੰ ਆਪਣੇ ਵੋਟਰ ਆਈਡੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਅਪੀਲ ਕੀਤੀ,ਪਰ ਇਸ ਉੱਤੇ ਕਿਸੇ ਪ੍ਰਕਾਰ ਦੀ ਕੋਈ ਬੰਦਿਸ਼ ਨਹੀਂ ਕਿ ਹਰ ਵੋਟਰ ਨੇ ਆਪਣੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣਾ ਹੈ।

    ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਤੁਸੀਂ ਆਪਣੇ ਇਲਾਕੇ ਦੇ ਬੀਐੱਲਓ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਭਾਰਤੀ ਚੋਣ ਕਮਿਸ਼ਨ ਦੀ ਆਫੀਸ਼ੀਅਲ ਵੈੱਬਸਾਈਟ www.nsvp.in 'ਤੇ ਜਾ ਕੇ ਆਨਲਾਈਨ ਆਪਣੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰ ਸਕਦੇ ਹੋ।

    Published by:Rupinder Kaur Sabherwal
    First published:

    Tags: Aadhaar Card, Aadhaar PAN Link, Ludhiana, Punjab