Home /mansa /

Lawrence Bishnoi ਨੂੰ ਹੁਣ ਕੀਤਾ ਜਾ ਰਿਹਾ ਇਸਤੇਮਾਲ- ਬਲਕੌਰ ਸਿੰਘ

Lawrence Bishnoi ਨੂੰ ਹੁਣ ਕੀਤਾ ਜਾ ਰਿਹਾ ਇਸਤੇਮਾਲ- ਬਲਕੌਰ ਸਿੰਘ

X
ਸਿੱਧੂ

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ ਆਇਆ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਵਰਤਿਆ ਜਾ ਰਿਹਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਦੇ ਬਿਆਨ ਦੀ ਵੀ ਕੀਤੀ ਨਿਖੇਧੀ। ਕਿਹਾ, 'ਸਰਕਾਰ ਅਜੇ ਵੀ ਢਿੱਲੀ'।

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ ਆਇਆ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਵਰਤਿਆ ਜਾ ਰਿਹਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਦੇ ਬਿਆਨ ਦੀ ਵੀ ਕੀਤੀ ਨਿਖੇਧੀ। ਕਿਹਾ, 'ਸਰਕਾਰ ਅਜੇ ਵੀ ਢਿੱਲੀ'।

  • Local18
  • Last Updated :
  • Share this:

    ਰੋਹਿਤ ਗੌਰ

    ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ 'ਚ ਪੁੱਜੇ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇੱਕ ਵਾਰ ਫਿਰ ਮੌਜੂਦਾ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ। ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਵਰਤਿਆ ਜਾ ਰਿਹਾ ਹੈ ਅਤੇ ਸਰਕਾਰ ਵੀ ਦੋਸ਼ੀਆ ਨੂੰ ਫੜ੍ਹਨ ਵਿੱਚ ਕੋਈ ਜ਼ੋਰ ਨਹੀਂ ਲਗਾ ਰਹੀ।

    ਇਸ ਦੌਰਾਨ ਮ੍ਰਿਤਕ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ਼ਬਾਤ ਕਰਦਿਆਂ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿੱਚ ਕਰਵਾਏ ਗਏ ਉਤਸਵ ਵਿੱਚ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਖ਼ਤ ਸੁਰੱਖਿਆ ਪ੍ਰਬੰਧਾਂ 'ਚ ਲਾਰੇਂਸ ਬਿਸ਼ਨੋਈ ਦੀ ਇੰਟਰਵਿਊ, ਸਰਕਾਰ ਦੀ ਕਾਰਜਸ਼ੈਲੀ 'ਤੇ ਵੱਡਾ ਸਵਾਲ ਹੈ।

    ਉਨ੍ਹਾਂ ਇਹ ਵੀ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮੁੱਖ ਮਕਸਦ ਸਿੱਧੂ ਦੀ ਬਰਸੀ ਮੌਕੇ ਨੌਜਵਾਨਾਂ ਨੂੰ ਗੁੰਮਰਾਹ ਕਰਨਾ ਸੀ ਤਾਂ ਜੋ ਉਹ ਬਰਸੀ 'ਤੇ ਨਾ ਪਹੁੰਚਣ।

    First published:

    Tags: Gangster Lawrence Bishnoi, Ludhiana news, Mansa news, Sidhu Moose Wala