Home /News /mansa /

ਨਹਿਰ ਟੁੱਟਣ ਨਾਲ ਖੇਤਾਂ 'ਚ ਭਰਿਆ ਪਾਣੀ,ਕਈ ਏਕੜ ਫਸਲ ਹੋਈ ਬਰਬਾਦ

ਨਹਿਰ ਟੁੱਟਣ ਨਾਲ ਖੇਤਾਂ 'ਚ ਭਰਿਆ ਪਾਣੀ,ਕਈ ਏਕੜ ਫਸਲ ਹੋਈ ਬਰਬਾਦ

Mansa canal Break ਨਿਊ ਢੰਡਾਲ ਨਹਿਰ ਟੁੱਟਣ ਨਾਲ ਖੇਤਾਂ 'ਚ ਭਰਿਆ ਪਾਣੀ

Mansa canal Break ਨਿਊ ਢੰਡਾਲ ਨਹਿਰ ਟੁੱਟਣ ਨਾਲ ਖੇਤਾਂ 'ਚ ਭਰਿਆ ਪਾਣੀ

ਪਿੰਡ ਦੇ ਲੋਕਾਂ ਨੇ ਕਿਹਾ ਕਿ ਮਹੀਨੇ ਦੇ ਵਿੱਚ ਘੱਟੋ ਘੱਟ ਅੱਠ ਦੱਸ ਵਾਰ ਇਹ ਨਹਿਰ ਟੁੱਟ ਜਾਂਦੀ ਅਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ । ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਵਿਚ ਚਾਰ ਚਾਰ ਫੁੱਟ ਪਾਣੀ ਜਮ੍ਹਾਂ ਹੋ ਗਿਆ ਅਤੇ ਪੰਜਾਹ ਤੋਂ ਸੱਠ ਏਕੜ ਦੇ ਲਗਭਗ ਫ਼ਸਲ ਖ਼ਰਾਬ ਹੋ ਚੁੱਕੀ ਹੈ ।

ਹੋਰ ਪੜ੍ਹੋ ...
  • Share this:

    ਨਹਿਰੀ ਵਿਭਾਗ ਦੀ ਅਣਗਹਿਲੀ ਦਾ ਖਾਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ ਇਹ ਕਹਿਣਾ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਆਹਲੂਪੁਰ (ਅਹਲੁਪੁਰ) ਦੇ ਕਿਸਾਨਾਂ ਦਾ ਕਿਉਂਕਿ ਪਿੰਡ ਆਹਲੂਪੁਰ ਵਿੱਚ ਨਿਊ ਢੰਡਾਲ ਨਹਿਰ ਦੇ ਟੁੱਟਣ ਨਾਲ ਫ਼ਸਲਾਂ ਵਿੱਚ ਚਾਰ-ਚਾਰ ਫੁੱਟ ਪਾਣੀ ਜਮ੍ਹਾਂ ਹੋਣ ਨਾਲ ਪੱਕੀਆਂ ਫ਼ਸਲਾਂ ਹੋ ਖ਼ਰਾਬ ਹੋ ਗਈਆਂ ਹਨ। ਪੀੜਤ ਕਿਸਾਨਾਂ ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਨਹਿਰ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ ।ਮੌਕੇ ਤੇ ਮੌਜੂਦ ਪਿੰਡ ਆਹਲੂਪੁਰ ਦੇ ਕਿਸਾਨਾਂ ਨੇ ਦੱਸਿਆ ਕਿ ਨਿਊ ਢੰਡਾਲ ਨਹਿਰ ਦੇ ਵਾਰ ਵਾਰ ਟੁੱਟਣ ਨਾਲ ਪੱਕੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਅੱਠ ਦਿਨ ਪਹਿਲਾਂ ਵੀ ਇਹ ਨਹਿਰ ਟੁੱਟੀ ਸੀ ਅਤੇ ਫ਼ਸਲਾਂ ਦਾ ਨੁਕਸਾਨ ਹੋਇਆ ਸੀ।ਜਦੋਂ ਜੇ.ਈ ਨੂੰ ਫੋਨ ਕੀਤਾ ਤਾਂ ਉਨ੍ਹਾਂ ਵੱਲੋਂ ਗੱਟੇ ਲਗਾ ਕੇ ਪਾਣੀ ਨੂੰ ਰੋਕ ਦਿੱਤਾ ਗਿਆ, ਪਰ ਵਿਭਾਗ ਇਸ ਵੱਲ ਧਿਆਨ ਨਹੀਂ ਦੇ ਰਿਹਾ ।

    ਪਿੰਡ ਦੇ ਲੋਕਾਂ ਨੇ ਕਿਹਾ ਕਿ ਮਹੀਨੇ ਦੇ ਵਿੱਚ ਘੱਟੋ ਘੱਟ ਅੱਠ ਦੱਸ ਵਾਰ ਇਹ ਨਹਿਰ ਟੁੱਟ ਜਾਂਦੀ ਅਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ । ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਵਿਚ ਚਾਰ ਚਾਰ ਫੁੱਟ ਪਾਣੀ ਜਮ੍ਹਾਂ ਹੋ ਗਿਆ ਅਤੇ ਪੰਜਾਹ ਤੋਂ ਸੱਠ ਏਕੜ ਦੇ ਲਗਭਗ ਫ਼ਸਲ ਖ਼ਰਾਬ ਹੋ ਚੁੱਕੀ ਹੈ । ਉਨ੍ਹਾਂ ਕਿਹਾ ਕਿ ਜਦੋਂ ਵਿਭਾਗ ਨੂੰ ਪਤਾ ਹੈ ਕਿ ਇਹ ਨਹਿਰ ਵਾਰ ਵਾਰ ਟੁੱਟਦੀ ਹੈ ਤਾਂ ਇਸ ਨੂੰ ਨਵਾਂ ਕਿਉਂ ਨਹੀਂ ਬਣਾਇਆ ਜਾ ਰਿਹਾ।ਹੁਣ ਇਹ ਦੇਖਣਾ ਹੋਵੇਗਾ ਕਿ ਨਹਿਰੀ ਵਿਭਾਗ ਕਦੋਂ ਤੱਕ ਹਰਕਤ ਵਿੱਚ ਆਉਂਦਾ ਹੈ।

    Published by:Shiv Kumar
    First published:

    Tags: Canal, Crop Damage, Crops, Farmer, Mansa, Punjab