ਮਾਨਸਾ- ਮਾਨਸਾ ਦੇ ਬੱਚਤ ਭਵਨ ਵਿਖੇ ਨਗਰ ਕੌਂਸਲ ਦੀ ਚੋਣ ਹੋਈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਾਰਡ ਨੰ: 24 ਤੋਂ ਚੋਣ ਜਿੱਤਣ ਵਾਲੇ ਵਿਜੇ ਕੁਮਾਰ ਨੂੰ ਪ੍ਰਧਾਨ ਅਤੇ ਨੀਨੂ ਕੁਮਾਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਓ.ਐਸ.ਡੀ.ਰਾਜਵੀਰ ਸਿੰਘ ਅਤੇ ਹਰਚੰਦ ਸਿੰਘ ਬਰਸਾਤ ਹਾਜ਼ਰ ਸਨ। ਵਿਜੇ ਕੁਮਾਰ ਦੇ ਸਮਰਥਕਾਂ ਨੇ ਖੂਬ ਜਸ਼ਨ ਮਨਾਏ। ਨਿਯੁਕਤ ਪ੍ਰਧਾਨ ਵਿਜੇ ਕੁਮਾਰ ਨੇ ਕਿਹਾ ਕਿ ਸ਼ਹਿਰ ਦੇ ਦੋ ਵੱਡੇ ਕੰਮ ਵਧੀਆ ਢੰਗ ਨਾਲ ਕੀਤੇ ਜਾਣਗੇ, ਜਿਨ੍ਹਾਂ ਵਿੱਚ ਸੀਵਰੇਜ ਅਤੇ ਕੂੜਾ ਡੰਪ ਦੀ ਲਿਫਟਿੰਗ ਸ਼ਾਮਲ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।