Mansa News: ਸਿੱਧੂ ਮੂਸੇਵਾਲਾ ਦੀ ਯਾਦਗਾਰ 'ਤੇ ਦੇਸ਼-ਵਿਦੇਸ਼ ਤੋਂ ਲੋਕ ਪਹੁੰਚਦੇ ਹਨ, ਜਿੱਥੇ ਬੰਗਲੌਰ (ਕਰਨਾਟਕ) ਤੋਂ ਅਮਨਦੀਪ ਸਿੰਘ ਸਾਈਕਲ 'ਤੇ ਸਵਾਰ ਹੋ ਕੇ ਪਿੰਡ ਮੂਸਾ ਪਹੁੰਚੇ ਹਨ। ਪਿੰਡ ਮੂਸਾ ਪਹੁੰਚ ਕੇ ਪਹਿਲਾਂ ਸਿੱਧੂ ਮੂਸੇਵਾਲਾ ਦੀ ਯਾਦਗਾਰ 'ਤੇ ਮੱਥਾ ਟੇਕਿਆ, ਫਿਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕੀਤੀ।
ਬਜ਼ੁਰਗ ਅਮਨਦੀਪ ਸਿੰਘ ਦੀਆਂ ਗੱਲਾਂ ਸੁਣ ਕੇ ਬਲਕੌਰ ਸਿੰਘ ਬਹੁਤ ਭਾਵੁਕ ਹੋ ਗਏ। ਅਮਨਦੀਪ ਸਿੰਘ ਨੇ ਆਪਣਾ ਨਾਂ ਗਿਨੀਜ਼ ਬੁੱਕ ਵਿੱਚ ਦਰਜ ਕਰਵਾ ਲਿਆ। ਕਿਉਂਕਿ ਉਹ ਸਾਈਕਲ 'ਤੇ 2 ਲੱਖ 85 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹੁਣ ਤੱਕ 26 ਰਾਜਾਂ ਦਾ ਦੌਰਾ ਕਰ ਚੁੱਕਾ ਹੈ। ਅਮਨਦੀਪ ਸਿੰਘ ਦੇਸ਼ 'ਚੋਂ ਨਸ਼ਾ ਖਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਅਤੇ ਅੱਜ ਸਿੱਧੂ ਮੂਸੇਵਾਲਾ ਦੀ ਯਾਦਗਾਰ 'ਤੇ ਪਹੁੰਚ ਕੇ ਇਹ ਐਲਾਨ ਕਰਦਿਆਂ ਕਿਹਾ ਕਿ ਹੁਣ ਉਹ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਮੁਹਿੰਮ ਸ਼ੁਰੂ ਕਰਨਗੇ।
ਅਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਸਿੱਧੂ ਨੂੰ ਮਾਰਿਆ ਗਿਆ, ਉਹ ਉਸ ਸਮੇਂ ਮੱਧ ਪ੍ਰਦੇਸ਼ ਵਿੱਚ ਸੀ, ਉਹ ਸਿੱਧੂ ਮੂਸੇਵਾਲਾ ਦਾ SYL ਗੀਤ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ, ਜਿਸ ਕਾਰਨ ਅੱਜ ਉਹ ਪਿੰਡ ਮੂਸੇ ਵਿਖੇ ਪਹੁੰਚ ਗਿਆ ਹੈ। ਬਜ਼ੁਰਗ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਨਸ਼ਾ ਛੱਡਣ ਲਈ ਦੇਸ਼ ਭਰ ਵਿੱਚ ਸਾਈਕਲ ਦੌਰੇ 'ਤੇ ਨਿਕਲਿਆ ਹੈ।
ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਸਨੂੰ ਘਰ ਛੱਡ ਨਿਕਲੇ ਨੂੰ 15 ਸਾਲ ਹੋ ਚੁੱਕੇ ਹਨ, ਇਸ ਦੌਰਾਨ ਉਸਨੇ 26 ਸੂਬਿਆਂ 'ਚ ਪ੍ਰਚਾਰ ਕੀਤਾ ਜਿਸ ਤੋਂ ਬਾਆਦ ਉਸਨੂੰ ਗਿਨੀਜ਼ ਬੁੱਕ ਵਿੱਚ ਜਗ੍ਹਾ ਦਿੱਤੀ ਹੈ। ਇਸ ਦੇ ਬਦਲੇ ਉਸਨੂੰ $100,000 ਦਾ ਇਨਾਮ ਵੀ ਮਿਲਿਆ ਹੈ, ਇਸ ਰਾਸ਼ੀ ਨਾਲ ਉਹ ਗਰੀਬ ਲੋਕਾਂ ਲਈ ਮੁਫਤ ਸੁੱਖ ਸਹੂਲਤਾਂ ਚਲਾਏਗਾ। ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਉੱਥੇ ਪੰਜਾਬੀ ਅਧਿਆਪਕ ਸੀ ਅਤੇ ਉਹ ਅਸਤੀਫਾ ਦੇ ਕੇ ਯਾਤਰਾ 'ਤੇ ਨਿੱਕਲਿਆ ਹੈ ਅਤੇ ਅੱਜ ਤੋਂ ਉਹ ਸਿੱਧੂ ਮੂਸੇਵਾਲਾ ਨੂੰ ਇਨਸਾਫ ਦੇਣ ਦੀ ਗੱਲ ਵੀ ਕਰੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mansa, Punjabi industry, Sidhu Moose Wala