Home /moga /

Moga: ਪ੍ਰਧਾਨ ਮੰਤਰੀ ਬਾਜੇਕੇ ਦੇ ਪਰਿਵਾਰ ਦਾ ਵੱਡਾ ਬਿਆਨ

Moga: ਪ੍ਰਧਾਨ ਮੰਤਰੀ ਬਾਜੇਕੇ ਦੇ ਪਰਿਵਾਰ ਦਾ ਵੱਡਾ ਬਿਆਨ

X
Moga:

Moga: ਪ੍ਰਧਾਨ ਮੰਤਰੀ ਬਾਜੇਕੇ ਦੇ ਪਰਿਵਾਰ ਦਾ ਵੱਡਾ ਬਿਆਨ

ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਦੇ ਪਰਿਵਾਰ ਅਨੁਸਾਰ ਉਨ੍ਹਾਂ ਦਾ ਪੁੱਤਰ ਸਮਾਜ ਸੇਵੀ ਹੈ। ਅੰਮ੍ਰਿਤਪਾਲ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਿਆ। ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਦੀ ਮਿਲੀ ਸਜ਼ਾ।

  • Local18
  • Last Updated :
  • Share this:

ਦੀਪਕ ਸਿੰਗਲਾ

ਮੋਗਾ: ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਦੇ ਪਰਿਵਾਰ ਅਨੁਸਾਰ ਉਨ੍ਹਾਂ ਦਾ ਪੁੱਤਰ ਸਮਾਜ ਸੇਵੀ ਹੈ। ਅੰਮ੍ਰਿਤਪਾਲ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕਿਆ। ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਦੀ ਮਿਲੀ ਸਜ਼ਾ।

ਅੰਮ੍ਰਿਤਪਾਲ ਦਾ ਦੋਸਤ ਭਗਵੰਤ ਸਿੰਘ ਬਾਜੇਕੇ ਵਾਸੀ ਪਿੰਡ ਬਾਜੇਕੇ, ਧਰਮਕੋਟ, ਮੋਗਾ, ਜਿਸ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਆਸਾਮ ਦੀ ਜੇਲ੍ਹ 'ਚ ਭੇਜ ਦਿੱਤਾ। ਭਗਵੰਤ ਸਿੰਘ ਬਾਜੇ ਨੇ ਪਹਿਲੀ ਜਮਾਤ ਤੱਕ ਹੀ ਪੜ੍ਹਾਈ ਕੀਤੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਹ ਅਨਪੜ੍ਹ ਹੈ, ਜੋ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੈ। ਭਗਵੰਤ ਬਾਜੇਕੇ ਵਿਆਹਿਆ ਹੋਇਆ ਹੈ ਅਤੇ ਉਸ ਦਾ ਇੱਕ ਪੁੱਤਰ ਹੈ।

ਭਗਵੰਤ ਬਾਜੇਕੇ ਦੇ ਪਰਿਵਾਰ ਦਾ ਕਹਿਣਾ ਹੈ ਉਹ ਤਾਂ ਅੰਮ੍ਰਿਤਪਾਲ ਦੇ ਨਾਲ ਵੀ ਨਹੀਂ ਰਹਿੰਦਾ ਸੀ। ਉਹ ਸਮੇਂ-ਸਮੇਂ 'ਤੇ ਆਪਣੀਆਂ ਵੀਡੀਓਜ਼ ਸ਼ੇਅਰ ਕਰਦਾ ਸੀ, ਜਿਸਦਾ ਖਾਮਿਆਜ਼ਾ ਉਸ ਨੂੰ ਭੁਗਤਣਾ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਇਹਨਾਂ ਨਹੀਂ ਹੈ, ਜਿੰਨਾਂ ਉਸ 'ਤੇ ਕੋਈ ਵੱਡਾ ਕੇਸ ਦਰਜ ਕੀਤਾ ਗਿਆ ਹੈ। ਉਸ ਨੇ ਅੰਮ੍ਰਿਤਪਾਲ ਦੇ ਸਾਥੀ ਦੀ ਰਾਈਫਲ ਨਾਲ ਫੋਟੋ ਪਾਈ ਸੀ। ਪਰਿਵਾਰ ਨੇ ਦੱਸਿਆ ਕਿ ਪੁਲਿਸ ਪਹਿਲਾਂ ਵੀ ਕਈ ਵਾਰ ਉਸ ਦੇ ਘਰ ਆਈ ਸੀ, ਪਰ ਉਸ ਕੋਲ ਕੋਈ ਹਥਿਆਰ ਨਹੀਂ ਸੀ।

ਉਸ ਦਿਨ ਜਦੋਂ ਉਹ ਖੇਤਾਂ ਵਿੱਚੋਂ ਚਾਰਾ ਇਕੱਠਾ ਕਰਨ ਗਿਆ ਸੀ ਤਾਂ ਪੁਲਿਸ ਨੇ ਉਸ ਨੂੰ ਉਥੋਂ ਭਜਾ ਲਿਆ ਅਤੇ ਉਸ ’ਤੇ ਐਨਐਸਏ ਲਗਾ ਕੇ ਉਸ ਨੂੰ ਆਸਾਮ ਭੇਜ ਦਿੱਤਾ। ਜਿੱਥੋਂ ਤੱਕ ਉਹ ਵੀ ਨਹੀਂ ਜਾ ਸਕਦੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਨੂੰ ਇੱਥੇ ਲਿਆਂਦਾ ਜਾਵੇ।

Published by:Sarbjot Kaur
First published:

Tags: Amritpal, Moga news