ਮੋਗਾ ਦੇ 19 ਸਾਲਾ ਹਰਮਨ ਦੇ ਚਰਚੇ ਹੋਣੇ ਸ਼ੁਰੂ ਹੋ ਗਏ ਹਨ। ਇਸ ਨੌਜਵਾਨ ਵੱਲੋਂ ਬਣਾਏ ਸਕੈੱਚ, ਖਿੱਚ ਦਾ ਕੇਂਦਰ ਬਣ ਰਹੇ ਹਨ। ਆਪਣੀ ਪੈਨਸਿਲ ਆਰਟ ਜ਼ਰੀਏ ਹਰਮਨ ਨੇ ਹੁਣ ਤੱਕ ਗੁਰੂਆਂ, ਐਕਟਰਾਂ ਸਣੇ ਹੋਰ ਕਈਆਂ ਦੀਆਂ ਤਸਵੀਰਾਂ ਬਣਾ ਰੱਖੀਆਂ ਹਨ।
ਹਰਮਨ ਨੇ ਦੱਸਿਆ ਕਿ ਛੋਟੇ ਹੁੰਦੇ ਪਿਤਾ ਨੂੰ ਦੇਖ-ਦੇਖ ਉਸ ਨੇ ਇਹ ਕਲਾ ਸਿੱਖੀ। ਪਿਤਾ ਨੇ ਮਜ਼ਬੂਰੀ ਵਿੱਚ ਇਹ ਆਰਟ ਛੱਡ ਦਿੱਤਾ ਸੀ। ਪਰ ਹੁਣ ਉਸ ਦਾ ਪੁੱਤਰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਿਹਾ। ਇਸ ਮੌਕੇ ਕਲਾਕਾਰ ਹੈਪੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਹੁਨਰ ਨੂੰ ਦੇਖਿਆ ਜਾਵੇ ਤੇ ਅੱਗੇ ਵੱਧਣ ਦਾ ਮੌਕਾ ਦਿੱਤਾ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।