Home /mohali /

Mohali: ਮੋਹਾਲੀ ਦਾ 7ਵੀਂ ਜਮਾਤ ਪਾਸ ਉਰਫ਼ਾਨ MBA ਵਾਲਿਆਂ ਨੂੰ ਇੰਝ ਕਰ ਰਿਹਾ ਫੇਲ!

Mohali: ਮੋਹਾਲੀ ਦਾ 7ਵੀਂ ਜਮਾਤ ਪਾਸ ਉਰਫ਼ਾਨ MBA ਵਾਲਿਆਂ ਨੂੰ ਇੰਝ ਕਰ ਰਿਹਾ ਫੇਲ!

7th

7th class pass is giving tough competition to MBA students!

ਮੋਹਾਲੀ: ਅੱਜ ਦੇ ਸਮਾਜ ਵਿੱਚ ਮੰਨਿਆ ਜਾਂਦਾ ਹੈ ਕਿ ਇੱਕ ਅਨਪੜ੍ਹ ਵਿਅਕਤੀ ਆਪਣੇ ਅਤੇ ਆਪਣੇ ਪਰਿਵਾਰ ਲਈ ਕੁੱਝ ਨਹੀਂ ਕਰ ਸਕਦਾ ਪਰ ਮੋਹਾਲੀ ਵਿੱਚ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦੀ ਰੇਹੜੀ ਲਾਉਣ ਵਾਲੇ ਉਰਫ਼ਾਨ ਖ਼ਾਨ ਨੇ ਇਸ ਗੱਲ ਨੂੰ ਗ਼ਲਤ ਸਾਬਿਤ ਕਰ ਦਿੱਤਾ ਹੈ। ਉਰਫ਼ਾਨ ਖ਼ਾਨ ਮੋਹਾਲੀ ਜ਼ਿਲ੍ਹੇ ਦੇ ਸੈਕਟਰ 88 ਦੇ ਲਾਈਟਾਂ 'ਤੇ ਕੋਰਟ ਕੰਪਲੈਕਸ ਦੇ ਸਾਹਮਣੇ ਰੇਹੜੀ ਲਾਉਂਦੇ ਹਨ।

ਹੋਰ ਪੜ੍ਹੋ ...
  • Share this:

    ਕਰਨ ਵਰਮਾ

    ਮੋਹਾਲੀ: ਅੱਜ ਦੇ ਸਮਾਜ ਵਿੱਚ ਮੰਨਿਆ ਜਾਂਦਾ ਹੈ ਕਿ ਇੱਕ ਅਨਪੜ੍ਹ ਵਿਅਕਤੀ ਆਪਣੇ ਅਤੇ ਆਪਣੇ ਪਰਿਵਾਰ ਲਈ ਕੁੱਝ ਨਹੀਂ ਕਰ ਸਕਦਾ ਪਰ ਮੋਹਾਲੀ ਵਿੱਚ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦੀ ਰੇਹੜੀ ਲਾਉਣ ਵਾਲੇ ਉਰਫ਼ਾਨ ਖ਼ਾਨ ਨੇ ਇਸ ਗੱਲ ਨੂੰ ਗ਼ਲਤ ਸਾਬਿਤ ਕਰ ਦਿੱਤਾ ਹੈ। ਉਰਫ਼ਾਨ ਖ਼ਾਨ ਮੋਹਾਲੀ ਜ਼ਿਲ੍ਹੇ ਦੇ ਸੈਕਟਰ 88 ਦੇ ਲਾਈਟਾਂ 'ਤੇ ਕੋਰਟ ਕੰਪਲੈਕਸ ਦੇ ਸਾਹਮਣੇ ਰੇਹੜੀ ਲਾਉਂਦੇ ਹਨ।

    ਆਪਣੇ ਰੇਹੜੀ 2019 ਤੋਂ ਲਾ ਰਹੇ ਹਨ। ਉਰਫ਼ਾਨ ਘਰ ਦੀ ਬਣੀ ਮੱਕੀ ਦੀ ਰੋਟੀ, ਸਰੋਂ ਦਾ ਸਾਗ ਅਤੇ ਨਮਕੀਨ ਲੱਸੀ ਵੇਚਦੇ ਹਨ। ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਉਹ ਇੱਥੇ ਕੰਮ ਕਰਦੇ ਹੈਂ ਅਤੇ ਉਨ੍ਹਾਂ ਦੇ ਨਾਲ 3 ਲੋਕ ਹੋਰ ਹੁੰਦੇ ਹਨ। ਉਰਫ਼ਾਨ ਦੱਸਦੇ ਹਨ ਕਿ ਉਹ ਕੇਵਲ 7ਵੀਂ ਜਮਾਤ ਪਾਸ ਹਨ। ਉਹ ਪਹਿਲਾਂ ਡਰਾਈਵਰੀ ਦਾ ਕੰਮ ਕਰਦੇ ਸਨ ਪਰ ਵਿੱਤੀ ਤੰਗੀ ਕਾਰਨ ਉਨ੍ਹਾਂ ਨੂੰ ਆਪਣੀਆਂ ਗੱਡੀਆਂ ਵੇਚਣੀਆਂ ਪਇਆਂ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਕੰਮ ਸ਼ੁਰੂ ਕਰਨ ਦਾ ਵਿਚਾਰ ਆਇਆ।

    ਉਰਫ਼ਾਨ ਨੇ ਦੱਸਿਆ ਕਿ ਪਹਿਲੇ ਦਿਨ ਉਨ੍ਹਾਂ ਨੇ ਸਾਰਾ ਖਾਣਾ ਇੱਕ ਘੰਟੇ ਵਿੱਚ ਵੇਚ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਹੌਸਲਾਂ ਮਿਲਿਆ ਅਤੇ ਉਨ੍ਹਾਂ ਨੇ ਉਸ ਕੰਮ ਨੂੰ ਬਹੁਤ ਮਿਹਨਤ ਅਤੇ ਲਗਨ ਨਾਲ ਕਰਨਾ ਸ਼ੁਰੂ ਕਰ ਦਿੱਤਾ। ਅੱਜ ਉਰਫ਼ਾਨ ਲਗਭਗ 10 ਲੋਕਾਂ ਨੂੰ ਰੋਜ਼ਗਾਰ ਵੀ ਦੇ ਰਹੇ ਹਨ। ਉਰਫ਼ਾਨ ਦੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਦਾ ਸਵਾਦ ਲੈਣ ਪੰਜਾਬੀ ਕਲਾਕਾਰ ਵੀ ਉਨ੍ਹਾਂ ਦੇ ਰੇਹੜੀ 'ਤੇ ਆਉਂਦੇ ਹਨ ਤੇ ਉਨ੍ਹਾਂ ਦੇ ਖਾਣੇ ਦੀ ਤਾਰੀਫ਼ ਕਰਦੇ ਹਨ। ਉਰਫ਼ਾਨ ਨੇ ਦੱਸਿਆ ਕਿ ਉਨ੍ਹਾਂ ਕੋਲ ਹੁਣ ਤੱਕ ਐਮੀ ਵਿਰਕ, ਗੀਤ ਜ਼ੈਲਦਾਰ ਅਤੇ ਹੋਰ ਬਹੁਤ ਕਲਾਕਾਰ ਉਨ੍ਹਾਂ ਦੇ ਖਾਣੇ ਦੇ ਸੁਆਦ ਲੈ ਚੁੱਕੇ ਹਨ।

    ਜ਼ਿਕਰਯੋਗ ਹੈ ਕਿ ਪੜ੍ਹੇ ਲਿੱਖੇ ਨੌਜਵਾਨ ਬੇਰੋਜ਼ਗਾਰੀ ਤੋਂ ਪ੍ਰੇਸ਼ਾਨ ਹਨ ਉੱਥੇ ਹੀ ਉਰਫ਼ਾਨ ਖਾਨ ਜਿਹੇ ਨੌਜਵਾਨ ਵੀ ਹਨ ਜਿਹੜੇ ਭਲੇ ਹੀ ਘੱਟ ਪੜ੍ਹੇ ਲਿੱਖੇ ਹਨ ਪਰ ਉਨ੍ਹਾਂ ਦੇ ਹੌਂਸਲੇ ਬੁਲੰਦ ਹਨ। ਉਰਫ਼ਾਨ ਖ਼ਾਨ ਆਪਣਾ ਪਰਿਵਾਰ ਤਾਂ ਚਲਾ ਹੀ ਰਹੇ ਹਨ ਨਾਲ ਹੀ ਕਈ ਲੋਕਾਂ ਨੂੰ ਰੋਜ਼ਗਾਰ ਵੀ ਦੇ ਰਹੇ ਹਨ।

    Published by:Rupinder Kaur Sabherwal
    First published:

    Tags: Chandigarh, Mohali, Punjab