Home /mohali /

18 ਅਗਸਤ ਨੂੰ ਲੱਗਿਆ ਪਲੇਸਮੈਂਟ ਕੈਂਪ, ਜ਼ਿਲ੍ਹਾ ਰੋਜ਼ਗਾਰ 'ਤੇ ਕਾਰੋਬਾਰ ਬਿਊਰੋ ਦਾ ਉਪਰਾਲਾ

18 ਅਗਸਤ ਨੂੰ ਲੱਗਿਆ ਪਲੇਸਮੈਂਟ ਕੈਂਪ, ਜ਼ਿਲ੍ਹਾ ਰੋਜ਼ਗਾਰ 'ਤੇ ਕਾਰੋਬਾਰ ਬਿਊਰੋ ਦਾ ਉਪਰਾਲਾ

A placement camp will be organized on August 18

A placement camp will be organized on August 18

ਮੋਹਾਲੀ: ਜਿੱਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮੁੱਹਇਆ ਕਰਵਾਉਣ ਲਈ 18 ਅਗਸਤ ਨੂੰ ਜਿੱਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੇਰੇ 9.30 ਵਜੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਕੈਂਪ ਦੌਰਾਨ ਲਾਰਜ ਲੌਜਿਕ ਪ੍ਰਾਈਵੇਟ ਲਿਮਟਿਡ(ਫਲਿਪਕਾਰਟ) ਵੱਲੋਂ ਡਿਲਿਵਰੀ ਬੁਆਏ ਦੀ ਅਸਾਮੀ ਲਈ ਯੋਗ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ।

ਹੋਰ ਪੜ੍ਹੋ ...
  • Share this:
    ਕਰਨ ਵਰਮਾ,

    ਮੋਹਾਲੀ: ਜਿੱਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮੁੱਹਇਆ ਕਰਵਾਉਣ ਲਈ 18 ਅਗਸਤ ਨੂੰ ਜਿੱਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੇਰੇ 9.30 ਵਜੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਲਾਰਜ ਲੌਜਿਕ ਪ੍ਰਾਈਵੇਟ ਲਿਮਟਿਡ(ਫਲਿਪਕਾਰਟ) ਵੱਲੋਂ ਡਿਲਿਵਰੀ ਬੁਆਏ ਦੀ ਅਸਾਮੀ ਲਈ ਯੋਗ ਪ੍ਰਾਰਥੀਆਂ ਦੀ ਚੋਣ ਕੀਤੀ ਗਈ।

    ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ, ਮੀਨਾਕਸ਼ੀ ਗੋਇਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਪਲੇਸਮੈਂਟ ਕੈਂਪ, ਸਵੈ-ਰੋਜ਼ਗਾਰ ਕੈਂਪ, ਸਕਿੱਲ਼ ਕੈਂਪ ਆਦਿ ਦਾ ਆਯੋਜਨ ਸਮੇਂ-ਸਮੇਂ ਤੇ ਕੀਤਾ ਜਾਂਦਾ ਹੈ ਤਾਂ ਜੋ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮ ਨਿਰਭਰ ਬਣਾਇਆ ਜਾ ਸਕੇ।

    ਉਨ੍ਹਾਂ ਕਿਹਾ ਕਿ ਇਸੇ ਲੜੀ ਵਿੱਚ ਉਕਤ ਪਲੇਸਮੈਂਟ ਕੈਂਪ ਦਾ ਆਯੋਜਨ ਡੀ.ਬੀ.ਈ.ਈ, ਕਮਰਾ ਨੰ 461, ਡੀ.ਏ.ਸੀ, ਸੈ-76, ਐਸ.ਏ.ਐਸ ਨਗਰ ਵਿਖੇ ਕਰਵਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਕੈਂਪ ਵਿੱਚ 18-40 ਸਾਲ ਦੇ ਯੋਗ ਪ੍ਰਾਰਥੀ ਭਾਗ ਲੈ ਸਕਦੇ ਹਨ ਜਿਨ੍ਹਾਂ ਨੂੰ 12-15 ਹਜ਼ਾਰ ਮਹੀਨਾ ਦੀ ਨੌਕਰੀ ਚੰਡੀਗੜ੍ਹ, ਮੋਹਾਲੀ, ਖਰੜ ਵਿਖੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਹੈਲਪ ਲਾਇਨ ਨੰ 7814259210ਤੇ ਸੰਪਰਕ ਕੀਤਾ ਜਾ ਸਕਦਾ ਹੈ।

    ਉਨ੍ਹਾਂ ਜ਼ਿਲ੍ਹੇ ਦੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਆਉਣ ਵਾਲੇ ਪਲੇਸਮੈਂਟ ਕੈਂਪ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਅਤੇ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ ਤਾਂ ਜੋ ਸਰਕਾਰ ਦੀਆਂ ਰੋਜ਼ਗਾਰ ਮੁਹੱਈਆ ਕਰਵਾਉਣ ਦੀਆਂ ਸਕੀਮਾਂ ਨੂੰ ਸਫਲ ਬਣਾਇਆ ਜਾ ਸਕੇ।
    Published by:rupinderkaursab
    First published:

    Tags: Chandigarh, Mohali, Punjab

    ਅਗਲੀ ਖਬਰ