ਕਰਨ ਵਰਮਾ, ਚੰਡੀਗੜ੍ਹ
ਚੰਡੀਗੜ੍ਹ ਦੇ ਸੈਕਟਰ 11 ਦੇ 105 ਆਰਟ ਗੈਲਰੀ ਵਿੱਚ ਬਹੁਤ ਹੀ ਖੂਬਸਰਤ ਪੇਂਟਿੰਗਜ਼ ਦੀ ਪ੍ਰਦਰਸ਼ਨੀ ਲੱਗੀ ਹੈ ਅਤੇ ਇਸ ਪ੍ਰਦਰਸ਼ਨੀ 'ਚ ਪ੍ਰਦਰਸ਼ਿਤ ਕੀਤੀਆਂ ਗਈਆਂ ਪੇਂਟਿੰਗਸ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ 105 ਚਿੱਤਰਕਾਰਾਂ ਵੱਲੋਂ 12×12 ਦੇ ਕੈਨਵਸ ਉੱਤੇ ਉੱਕਰਿਆ ਗਿਆ ਹੈ।ਇਸ ਪ੍ਰਦਰਸ਼ਨੀ ਦੀ ਕਿਊਰੇਟਰ ਮਹਿਕ ਭਾਨ ਨੇ ਦੱਸਿਆ ਕਿ ਇਨ੍ਹਾਂ ਪੇਂਟਿੰਗਜ਼ ਨੂੰ ਚੁਣਨਾ ਹੀ ਸਭ ਤੋਂ ਵੱਡੀ ਚੁਣੌਤੀ ਸੀ।
ਇਹ ਆਰਟ ਸ਼ੋ 4 ਫਰਵਰੀ ਤੋਂ ਸ਼ੁਰੂ ਹੈ ਜਿਹੜਾ ਕਿ 10 ਫਰਵਰੀ ਤੱਕ ਰੋਜ਼ਾਨਾ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੋਂ ਲੱਗਿਆ ਹੈ। ਪ੍ਰਦਰਸ਼ਿਤ ਪੇਂਟਿੰਗਜ਼ ਭਾਰਤੀ ਚਿੱਤਰਕਾਰੀ ਦੇ ਵੱਖ-ਵੱਖ ਆਰਟ ਫੋਰਮ ਉੱਤੇ ਆਧਾਰਿਤ ਹੈ।ਮਹਿਕ ਭਾਨ ਜਿਹੜੀ ਕਿ ਇਸ ਆਰਟ ਗੈਲਰੀ ਦੀ ਆਰਟ ਕਿਊਰੇਟਰ ਹਨ ਨੇ ਦੱਸਿਆ ਕਿ ਇਸ ਆਰਟ ਸ਼ੋ ਨੂੰ ਭਾਰਤੀ ਚਿੱਤਰਕਾਰੀ ਦੀ ਖ਼ੂਬਸੂਰਤੀ ਅਤੇ ਗਹਿਰਾਈ ਲੋਕਾਂ ਤੱਕ ਪਹੁੰਚਾਉਣ ਲਈ ਲਾਇਆ ਗਿਆ ਹੈ।
12×12 ਦੇ ਕੈਨਵਸ 'ਤੇ ਬਣਿਆ ਇਹ ਚਿੱਤਰਕਾਰੀ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਆਪਣੀ ਚਿੱਤਰਕਾਰੀ ਲਈ ਮਸ਼ਹੂਰ ਚਿੱਤਰਕਾਰਾਂ ਵੱਲੋਂ ਬਣਾਇਆ ਗਿਆ ਹੈ।ਇਹ ਪ੍ਰਦਰਸ਼ਨੀ ਉਨ੍ਹਾਂ ਲੋਕਾਂ ਲਈ ਖ਼ਾਸ ਹੈ ਜਿਹੜਾ ਕਿ ਵੱਖ-ਵੱਖ ਸੂਬਿਆਂ ਦੇ ਚਿੱਤਰਕਾਰਾਂ ਦੀ ਚਿੱਤਰਾਂ ਨੂੰ ਇੱਕ ਹੀ ਥਾਂ ਵੇਖਣਾ ਚਾਹੁੰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh