Home /mohali /

ਪੰਜਾਬੀ ਫ਼ਿਲਮਾਂ ਦੇ ਲੇਖਕ ਰਾਜੂ ਵਰਮਾ ਨਾਲ ਖ਼ਾਸ ਮੁਲਾਕਾਤ, ਜ਼ਰੂਰ ਦੇਖੋ

ਪੰਜਾਬੀ ਫ਼ਿਲਮਾਂ ਦੇ ਲੇਖਕ ਰਾਜੂ ਵਰਮਾ ਨਾਲ ਖ਼ਾਸ ਮੁਲਾਕਾਤ, ਜ਼ਰੂਰ ਦੇਖੋ

A

A special interview with Raju Verma, writer of Punjabi films

ਚੰਡੀਗੜ੍ਹ:  ਪੰਜਾਬੀ ਸਿਨੇਮਾਂ ਦੇ ਮਸ਼ਹੂਰ ਲੇਖਕ ਅਤੇ ਆਪਣੇ ਲਿੱਖੇ ਫ਼ਿਲਮਾਂ ਅਤੇ ਉਨ੍ਹਾਂ ਦੇ ਕਿਰਦਾਰਾਂ ਨਾਲ ਸਾਰੇ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰਾਜੂ ਵਰਮਾ ਨੂੰ ਕੌਣ ਨਹੀਂ ਜਾਣਦਾ? ਹੁਣ ਰਾਜੂ ਵਰਮਾ ਆਪਣੇ ਨਵੀਂ ਆਉਣ ਵਾਲੀ ਵੈੱਬ ਸੀਰੀਜ਼ \"ਸ਼ਾਹੀ ਮਾਜ਼ਰਾ\" ਨਾਲ ਸਾਰੀਆਂ ਨੂੰ ਹੈਰਾਨ ਕਰਨ ਵਾਲੇ ਹਨ। ਇਸ ਵੈੱਬ ਸੀਰੀਜ਼ ਦਾ ਟ੍ਰੇਲਰ ਰਿਲੀਜ਼ ਕੀਤਾ ਜਾ ਚੁੱਕਾ ਹੈ ਜਿਸਨੂੰ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ ...
  • Share this:
    ਕਰਨ ਵਰਮਾ,

    ਚੰਡੀਗੜ੍ਹ:  ਪੰਜਾਬੀ ਸਿਨੇਮਾਂ ਦੇ ਮਸ਼ਹੂਰ ਲੇਖਕ ਅਤੇ ਆਪਣੇ ਲਿੱਖੇ ਫ਼ਿਲਮਾਂ ਅਤੇ ਉਨ੍ਹਾਂ ਦੇ ਕਿਰਦਾਰਾਂ ਨਾਲ ਸਾਰੇ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰਾਜੂ ਵਰਮਾ ਨੂੰ ਕੌਣ ਨਹੀਂ ਜਾਣਦਾ? ਹੁਣ ਰਾਜੂ ਵਰਮਾ ਆਪਣੇ ਨਵੀਂ ਆਉਣ ਵਾਲੀ ਵੈੱਬ ਸੀਰੀਜ਼ \"ਸ਼ਾਹੀ ਮਾਜ਼ਰਾ\" ਨਾਲ ਸਾਰੀਆਂ ਨੂੰ ਹੈਰਾਨ ਕਰਨ ਵਾਲੇ ਹਨ। ਇਸ ਵੈੱਬ ਸੀਰੀਜ਼ ਦਾ ਟ੍ਰੇਲਰ ਰਿਲੀਜ਼ ਕੀਤਾ ਜਾ ਚੁੱਕਾ ਹੈ ਜਿਸਨੂੰ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ।

    ਨਿਊਜ਼ 18 ਮੋਹਾਲੀ ਨਾਲ ਗੱਲ ਕਰਦਿਆਂ ਲੇਖਕ ਰਾਜੂ ਨੇ ਦੱਸਿਆ ਕਿ ਇਹ ਇੱਕ ਬਹੁਤ ਕਮਾਲ ਦੀ ਅਤੇ ਸਾਰੀਆਂ ਨੂੰ ਪਸੰਦ ਆਉਣ ਵਾਲੀ ਕਹਾਣੀ ਹੋਣ ਵਾਲੀ ਹੈ ਜਿਹੜੀ ਕਿ ਕੁੜੀਆਂ ਅਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਮੁੱਖ ਰੱਖਦਿਆਂ ਲਿੱਖੀ ਗਈ ਹੈ। ਮੇਰੀ ਲਿਖਿਤ ਨੂੰ ਨਿਰਦੇਸ਼ਕ ਅਤੇ ਅਦਾਕਾਰਾਂ ਵੱਲੋਂ ਸਕਰੀਨ 'ਤੇ ਬਹੁਤ ਸੁੰਦਰਤਾ ਅਤੇ ਸਫ਼ਲਤਾ ਨਾਲ ਪੇਸ਼ ਕੀਤਾ ਗਿਆ ਹੈ। ਹੁਣ ਤੱਕ ਪੰਜਾਬੀ ਸਿਨੇਮਾਂ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਵੈੱਬ ਸੀਰੀਜ਼ ਨਹੀਂ ਆਈ ਹੈ।\" ਰਾਜੂ ਅੱਗੇ ਦੱਸਦੇ ਹਨ ਕਿ ਇਸ ਵੈੱਬ ਸੀਰੀਜ਼ ਨੂੰ ਲਿਖਣ ਦੇ ਲਈ ਉਨ੍ਹਾਂ ਨੇ ਖੋਜ਼ ਦੇ ਨਾਲ ਨਾਲ ਗਰਾਊਂਡ 'ਤੇ ਜਾ ਕੇ ਕੰਮ ਕੀਤਾ ਹੈ।

    ਰਾਜੂ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ 25 ਦੇ ਕਰੀਬ ਫ਼ਿਲਮਾਂ ਤੇ ਵੈੱਬ ਸੀਰੀਜ਼ ਇਸ ਸਾਲ ਆਉਣ ਵਾਲਿਆਂ ਹਨ। ਤੁਹਾਨੂੰ ਦੱਸ ਦਈਏ ਕਿ ਰਾਜੂ ਵਰਮਾ ਆਪਣੀਆਂ ਪੰਜਾਬੀ ਫ਼ਿਲਮਾਂ ਆਟੇ ਦੀ ਚਿੜੀ, ਮੁਕਲਾਵਾ, ਲੁਕਣ ਮੀਚੀ, ਲੱਡੂ ਬਰਫ਼ੀ, ਅਤੇ ਚੱਲੇ ਮੁੰਦਰੀਆਂ ਲਈ ਜਾਣੇ ਜਾਂਦੇ ਹਨ। ਰਾਜੂ ਵਰਮਾ ਸੰਗਰੂਰ ਦੇ ਪਿੰਡ ਚੀਮਾ ਮੰਡੀ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀਆਂ ਫਿਲਮਾਂ ਲਾਊਡ ਸਪੀਕਰ, ਚਿਰੀ ਉਡ ਕਾਂ ਉਡ, ਬੁਆ ਮੈਂ ਡਰ ਗਈ, ਨੀ ਮੈਂ ਸਾਸ ਕੁਟਨੀ, ਅਤੇ ਕੈਂਚੀ ਕਪੜਾ ਅਤੇ ਮਸ਼ੀਨ ਨਿਰਮਾਣ ਦੇ ਪੜਾਵਾਂ ਵਿੱਚ ਹਨ।
    Published by:rupinderkaursab
    First published:

    Tags: Entertainment news, Mohali, Punjab

    ਅਗਲੀ ਖਬਰ