ਕਰਨ ਵਰਮਾ,
ਮੋਹਾਲੀ: ਜ਼ਿਲ੍ਹੇ ਦੇ ਹਲਕਾ ਖਰੜ ਵਿੱਚ ‘ਵਾਇਸ ਆਫ ਇੰਡੀਆ’ ਦੇ ਬੈਨਰ ਹੇਠ ਵਿਸ਼ਾਲ ਤੇ ਇਤਿਹਾਸਕ ਤਿਰੰਗਾ ਯਾਤਰਾ ਕੱਢੀ ਗਈ। ਯਾਤਰਾ ਨੂੰ ਰਾਮ ਭਵਨ ਤੋਂ ਸਵੇਰੇ 10 ਵਜੇ ਐਮ.ਸੀ ਖਰੜ ਦੀ ਪ੍ਰਧਾਨ ਜਸਪ੍ਰੀਤ ਕੌਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਤਿਰੰਗਾ ਯਾਤਰਾ ਦੇ ਕਨਵੀਨਰ ਅਰਵਿੰਦ ਕੰਠਵਾਲ ਨੇ ਦੱਸਿਆ ਕਿ ਇਹ ਤਿਰੰਗਾ ਯਾਤਰਾ ਪੂਰੀ ਤਰ੍ਹਾਂ ਗੈਰ-ਸਿਆਸੀ ਸੀ, ਜਿੱਥੇ ਆਰਐਸਐਸ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਖਰੜ ਵਿੱਚ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ ਮਨਾਉਣ ਲਈ ਇੱਕ ਮੰਚ 'ਤੇ ਆਏ। ਵੱਖ-ਵੱਖ ਸਕੂਲਾਂ ਦੇ 700 ਤੋਂ ਵੱਧ ਵਿਦਿਆਰਥੀਆਂ ਅਤੇ ਸ਼ਹਿਰ ਦੇ 1000 ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੇ ਯਾਤਰਾ ਨੂੰ ਨਵਾਂ ਹੁਲਾਰਾ ਦਿੱਤਾ।
ਤਿਰੰਗਾ ਯਾਤਰਾ ਦਾ ਰੂਟ ਮੁੱਖ ਖਰੜ ਬਜ਼ਾਰ-ਲਾਂਡਰਾ ਰੋਡ-ਆਰੀਆ ਸਮਾਜ ਰੋਡ ਅਤੇ ਰਾਮ ਭਵਨ ਤੋਂ ਹੁੰਦਾ ਹੋਇਆ ਕਰੀਬ ਤਿੰਨ ਕਿਲੋਮੀਟਰ ਦਾ ਸੀ ਅਤੇ ਪੂਰਾ ਮਾਹੌਲ ਦੇਸ਼ ਭਗਤੀ ਦੇ ਜੋਸ਼ ਨਾਲ ਭਰਿਆ ਹੋਇਆ ਸੀ ਅਤੇ ''ਭਾਰਤ ਮਾਤਾ ਦੀ ਜੈ'' ਅਤੇ ''ਵੰਦੇ ਮਾਤਰਮ'' ਦੇ ਨਾਅਰਿਆਂ ਨਾਲ ਕਨਵੀਨਰ ਅਰਵਿੰਦ ਕੰਠਵਾਲ ਨੇ ਸਮੂਹ ਸੰਗਤਾਂ ਵਿਸ਼ੇਸ਼ ਤੌਰ 'ਤੇ ਵੱਖ-ਵੱਖ ਸਕੂਲਾਂ ਦੇ ਮੁਖੀਆਂ ਅਤੇ ਇਲਾਕੇ ਦੀਆਂ ਸਮੂਹ ਸੰਸਥਾਵਾਂ ਦਾ ਪੂਰਨ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਤਿਹਾਸਕ ਤਿਰੰਗਾ ਯਾਤਰਾ ਇਲਾਕੇ ਵਿੱਚ ਸਮਾਜਿਕ ਸਦਭਾਵਨਾ ਦੀ ਉੱਤਮ ਮਿਸਾਲ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Independence day, Mohali