ਕਰਨ ਵਰਮਾ
ਚੰਡੀਗੜ੍ਹ- ਚੰਡੀਗੜ੍ਹ ਦੇ ਪਿੰਡ ਬਹਿਲਾਣਾ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਟਲਿਆ। ਘਟਨਾ CCTV ਦੇ ਵਿੱਚ ਕੈਦ ਹੋ ਗਈ ਹੈ। ਪਿੰਡ ਦੇ ਇੱਕ ਮੋਟਰ ਮਕੈਨਿਕ ਦੇ ਦੁਕਾਨ ਵਿੱਚ ਰੱਖੇ ਘਰੇਲੂ ਸਿਲੰਡਰ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਸਮੇਂ ਅੱਗ ਲੱਗੀ ਉਸ ਸਮੇਂ ਗਾਹਕ ਅਤੇ ਮਕੈਨਿਕ ਦੁਕਾਨ ਦੇ ਵਿੱਚ ਮੌਜੂਦ ਸਨ ਅਤੇ ਰੀਪਿਅਰ ਦਾ ਕੰਮ ਚੱਲ ਰਿਹਾ ਸੀ।
ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਘਟਨਾ ਦੇ ਸਮੇਂ 3-4 ਲੋਕ ਭੱਜਦੇ ਨਜ਼ਰ ਆ ਰਹੇ ਹਨ। ਇਸ ਹਾਦਸੇ ਵਿੱਚ ਕਿਸੇ ਦੇ ਵੀ ਝੁਲਸਣ ਦੀ ਗੱਲ ਸਾਹਮਣੇ ਨਹੀਂ ਆਈ ਹੈ। ਗੱਲ ਵਿਚਾਰ ਕਰਨ ਵਾਲੀ ਇਹ ਹੈ ਕਿ ਮਕੈਨਿਕ ਦੀ ਦੁਕਾਨ 'ਤੇ ਘਰੇਲੂ ਸਿਲੰਡਰ ਕੀ ਕਰ ਰਿਹਾ ਸੀ ਜਿਹੜਾ ਕਿ ਹੁਣ ਜਾਂਚ ਦਾ ਵਿਸ਼ਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Car accident, Mohali, Punjab