Home /mohali /

ਡੀਸੀ ਮੋਹਾਲੀ ਵੱਲੋਂ ਪਟਾਕੇ ਚਲਾਉਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ, ਪਾਲਣਾ ਨਾ ਕਰਨ 'ਤੇ ਹੋਵੇਗੀ ਕਾਰਵਾਈ

ਡੀਸੀ ਮੋਹਾਲੀ ਵੱਲੋਂ ਪਟਾਕੇ ਚਲਾਉਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ, ਪਾਲਣਾ ਨਾ ਕਰਨ 'ਤੇ ਹੋਵੇਗੀ ਕਾਰਵਾਈ

Time for Firecrackers during festivals of 2022

Time for Firecrackers during festivals of 2022

ਜਾਰੀ ਹੁਕਮਾਂ ਅਨੁਸਾਰ 5 ਅਕਤੂਬਰ 2022 ਦੁਸਿਹਰੇ ਵਾਲੇ ਦਿਨ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤੱਕ ਫਾਇਰ ਕਰੈਕਰਜ਼, ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। 24 ਅਕਤੂਬਰ, ਦੀਵਾਲੀ ਵਾਲੇ ਦਿਨ ਸ਼ਾਮ 8 ਵਜੇ ਤੋ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਪ੍ਰਵਾਨਗੀ ਹੋਵੇਗੀ।

 • Share this:

  ਕਰਨ ਵਰਮਾ

  ਮੋਹਾਲੀ: ਜ਼ਿਲ੍ਹਾ ਮੈਜਿਸਟ੍ਰੇਟ ਐਸ.ਏ.ਐਸ ਨਗਰ ਅਮਿਤ ਤਲਵਾੜ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ।

  ਜਾਰੀ ਹੁਕਮਾਂ ਅਨੁਸਾਰ 5 ਅਕਤੂਬਰ 2022 ਦੁਸਿਹਰੇ ਵਾਲੇ ਦਿਨ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤੱਕ ਫਾਇਰ ਕਰੈਕਰਜ਼, ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। 24 ਅਕਤੂਬਰ, ਦੀਵਾਲੀ ਵਾਲੇ ਦਿਨ ਸ਼ਾਮ 8 ਵਜੇ ਤੋ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਪ੍ਰਵਾਨਗੀ ਹੋਵੇਗੀ। ਇਸੇ ਤਰਾਂ 8 ਨਵੰਬਰ, ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਸ਼ਾਮ ਨੂੰ 9 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਮਨਜ਼ੂਰੀ ਹੋਵੇਗੀ। ਇਸ ਤੋਂ ਇਲਾਵਾ ਕ੍ਰਿਸਮਿਸ ਅਤੇ ਨਵੇਂ ਸਾਲ ਦੌਰਾਨ ਰਾਤ 11:55 ਤੋਂ ਸਵੇਰ 12:30 ਤੱਕ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ। ਇਹ ਹੁਕਮ 4 ਅਕਤੂਬਰ 2022 ਤੋਂ 1 ਜਨਵਰੀ 2023 ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ।

  ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਤਲਵਾੜ ਦੁਆਰਾ ਜਾਰੀ ਹੁਕਮਾਂ ਅਨੁਸਾਰ ਪ੍ਰਬੰਧਕਾ ਵੱਲੋਂ ਤਿਉਹਾਰਾਂ ਨੂੰ ਮਨਾਉਣ ਲਈ ਸਬੰਧਿਤ ਉਪ ਮੰਡਲ ਮੈਜਿਸਟਰੇਟ ਤੋਂ ਪ੍ਰਵਾਨਗੀ ਪ੍ਰਾਪਤ ਕਰਨੀ ਜ਼ਰੂਰੀ ਹੋਵੇਗੀ। ਇਨ੍ਹਾਂ ਦਿਨਾਂ ਦੌਰਾਨ ਮਿਤੀ ਅਤੇ ਸਮੇਂ ਤੋਂ ਪਹਿਲਾ ਜਾ ਬਾਅਦ ਵਿੱਚ ਕੋਈ ਵੀ ਵਿਅਕਤੀ ਚਾਇਨਜ ਫਾਇਰ ਕਰੈਕਰਜ਼, ਪਟਾਖਿਆ ਦੀ ਵਿੱਕਰੀ ਅਤੇ ਵਰਤੋਂ ਨਹੀਂ ਕਰੇਗਾ।

  ਨੋ ਸਮੋਕਿੰਗ ਜ਼ੋਨ

  ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਦੇਸ਼ ਦਿੱਤੇ ਕਿ ਪਟਾਖਿਆ ਨੂੰ ਵੇਚਣ ਵਾਲੇ ਸਥਾਨਾਂ ਨੂੰ ਨੋ ਸਮੋਕਿੰਗ ਜ਼ੋਨ ਘੋਸ਼ਿਤ ਕੀਤਾ ਜਾਂਦਾ ਹੈ। ਨਗਰ ਨਿਗਮ, ਨਗਰ ਕੌਂਸਲ ਨੂੰ ਇਨ੍ਹਾਂ ਸਥਾਨਾਂ ਤੇ ਨੋ ਸਮੋਕਿੰਗ ਜ਼ੋਨ ਦੇ ਸਾਈਨ ਬੋਰਡ ਲਾਉਣ ਦੀ ਹਦਾਇਤ ਕੀਤੀ। ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਸਥਿਤ ਸਰਕਾਰੀ, ਪ੍ਰਾਈਵੇਟ ਹਸਪਤਾਲਾਂ, ਨਰਸਿੰਗ ਹੋਮ, ਪ੍ਰਾਇਮਰੀ ਅਤੇ ਜ਼ਿਲ੍ਹਾ ਹੈਲਥ ਕੇਅਰ ਸੈਂਟਰ ,ਵਿੱਦਿਅਕ ਅਦਾਰੇ, ਅਦਾਲਤਾਂ ਨੂੰ ਸਾਇਲੈਸ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਇਨ੍ਹਾਂ ਦੇ 100 ਮੀਟਰ ਦੇ ਏਰੀਏ ਵਿੱਚ ਪਟਾਕੇ ਚਲਾਉਣ ਤੇ ਪੂਰਨ ਤੌਰ 'ਤੇ ਪਾਬੰਦੀ ਹੋਵੇਗੀ।

  ਹੁਕਮਾਂ ਮੁਤਾਬਿਕ ਪਟਾਖਿਆ ਦੀ ਵੇਚ ਸਬੰਧੀ ਜਲਨਸ਼ੀਲ ਐਕਟ 1884 ਤੇ ਰੂਲਜ਼ 2008 ਤਹਿਤ ਵੈਲਿਡ ਲਾਇਸੰਸ ਹੋਣਾ ਜ਼ਰੂਰੀ ਹੈ। ਪਟਾਕੇ ਦੀ ਵਿੱਕਰੀ ਜ਼ਿਲ੍ਹੇ ਵਿੱਚ ਕੇਵਲ ਨਿਰਧਾਰਿਤ ਕੀਤੇ ਗਏ ਸਥਾਨਾਂ ਤੇ ਹੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ 19 ਦੀ ਮਹਾਂਮਾਰੀ ਕਾਰਨ ਅਡਵਾਇਜਰੀ ਜਾਰੀ ਕੀਤੀ ਗਈ ਹੈ । ਉਸਦੀ ਇੰਨ ਬਿੰਨ ਪਾਲਨਾ ਯਕੀਨੀ ਬਣਾਈ ਜਾਵੇ।

  Published by:Krishan Sharma
  First published:

  Tags: Cracker, Diwali, Diwali 2022, Dussehra 2022, Festival