ਕਰਨ ਵਰਮਾ, ਚੰਡੀਗੜ੍ਹ
ਚੰਡੀਗੜ੍ਹ : 5 ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਮੌਜਦੁ ਸਨ। ਪ੍ਰੈੱਸ ਕਾਨਫਰੰਸ ਦੀ ਸ਼ੁਰੂਆਤ 'ਚ ਕਿਸਾਨ ਆਗੂ ਪ੍ਰੇਮ ਸਿੰਘ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਪੰਜਾਬ ਦੇ ਪਾਣੀਆਂ ਦੇ ਮੁੱਦੇ ਅਤੇ ਵਾਤਾਵਰਨ ਨੂੰ ਲੈਕੇ ਚਰਚਾ ਕੀਤੀ ਗਈ ਅਤੇ ਕੀਤੀ ਅਹਿਮ ਫੈਸਲੇ ਵੀ ਲਏ ਗਏ ਹਨ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਡੇ ਵੱਲੋਂ ਚੰਡੀਗੜ੍ਹ 'ਚ ਕੀਤਾ ਜਾਣ ਵਾਲਾ ਪੱਕਾ ਮੋਰਚਾ ਸਾਨੂੰ ਸਮੇਂ ਸਮੇਂ ਉੱਤੇ ਕਈ ਕਾਰਨਾਂ ਕਰਕੇ ਜਿਵੇਂ ਜ਼ੀਰਾ ਮੋਰਚਾ ਤੇ ਕੌਮੀ ਇਨਸਾਫ਼ ਮੋਰਚਾ ਕਰਕੇ ਮੋਰਚੇ ਨੂੰ ਅੱਗੇ ਦੇ ਲਈ ਮੁਲਤਵੀ ਕਰਨਾ ਪਿਆ ਪਰ ਹੁਣ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ।
ਅਸੀਂ 13 ਮਾਰਚ ਨੂੰ ਦਿੱਲੀ ਜਾਕੇ ਗੁਰੂਦਵਾਰਾ ਬੰਗਲਾ ਸਾਹਿਬ ਤੋਂ ਵੱਡੀ ਗਿਣਤੀ ਦੇ ਵਿੱਚ ਪਾਰਲੀਮੈਂਟ ਵੱਲ ਨੂੰ ਮਾਰਚ ਕਰਨਗੇ ਅਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ, ਵਾਤਾਵਰਨ ਦੇ ਨਾਲ ਨਾਲ ਐਮ ਐਸ ਪੀ ਦੀ ਗਾਰੰਟੀ ਅਤੇ ਕੇਂਦਰੀ ਬਜ਼ਟ ਦਾ ਵਿਰੋਧ ਕਰਾਂਗੇ ਅਤੇ ਕੇਂਦਰ ਸਰਕਾਰ ਨੂੰ ਇਸ ਦੇ ਲਈ ਮੈਮੋਰੇਂਡਮ ਦਵਾਂਗੇ ਨਾਲ ਹੀ ਕਰਜ਼ਾ ਮਾਫ਼ੀ ਅਤੇ ਕਿਸਾਨ ਉੱਤੇ ਕੀਤੇ ਗਏ ਪਰਚੇ ਅਤੇ ਕੇਸ ਦਾ ਮੁੱਦਾ ਵੀ ਚੁੱਕਾਂਗੇ।ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਕਾਰਵਾਈ ਤੋਂ ਬਾਅਦ ਅਸੀਂ ਦਿੱਲੀ ਤੋਂ ਹੀ ਐਲਾਨ ਕਰਾਂਗੇ ਕਿ ਅਸੀਂ ਕਿੱਥੇ ਮੋਰਚਾ ਲਾਉਣਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Balbir Singh rajewal, Delhi Protest, Farmers Protest, Punjab farmers