Home /mohali /

ਦੁਸਹਿਰੇ ਤੋਂ ਪਹਿਲਾਂ ਸ਼ਰਾਰਤੀ ਅਨਸਰਾਂ ਨੇ ਸੈਕਟਰ 46 'ਚ ਮੇਘਨਾਥ ਦੇ ਪੁਤਲੇ ਨੂੰ ਲਗਾਈ ਅੱਗ

ਦੁਸਹਿਰੇ ਤੋਂ ਪਹਿਲਾਂ ਸ਼ਰਾਰਤੀ ਅਨਸਰਾਂ ਨੇ ਸੈਕਟਰ 46 'ਚ ਮੇਘਨਾਥ ਦੇ ਪੁਤਲੇ ਨੂੰ ਲਗਾਈ ਅੱਗ

Ahead

Ahead of Dussehra, miscreants set fire to Meghnath's effigy in Sector 46

ਦੇਰ ਰਾਤ ਸੈਕਟਰ 46 ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੇਘਨਾਥ ਦਾ ਪੁਤਲਾ ਫੂਕ ਦਿੱਤਾ ਗਿਆ। ਜਿਸ ਤੋਂ ਬਾਅਦ ਆਲ਼ੇ ਦੁਆਲ਼ੇ ਹਲਚਲ ਮਚ ਗਈ।  ਅੱਗ ਨਾਲ ਮੇਘਨਾਥ ਦੇ ਪੁਤਲਿਆਂ ਦੇ ਨਾਲ-ਨਾਲ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਵੀ ਅੱਗ ਲੱਗ ਜਾਣੀ ਸੀ ਪਰ ਲੋਕਾਂ ਨੇ ਜਲਦੀ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਪੁਤਲਿਆਂ ?

ਹੋਰ ਪੜ੍ਹੋ ...
  • Share this:

    ਕਰਨ ਵਰਮਾ, ਚੰਡੀਗੜ੍ਹ

    ਚੰਡੀਗੜ੍ਹ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਇਸ ਵਾਰ ਚੰਡੀਗੜ੍ਹ ਦੇ ਸੈਕਟਰ 46 ਵਿੱਚ ਸਨਾਤਨ ਧਰਮ ਦੁਸਹਿਰਾ ਕਮੇਟੀ ਦੀ ਤਰਫੋਂ ਇੱਕ ਵੱਡਾ ਸਮਾਗਮ ਕਰਵਾਇਆ ਜਾਣਾ ਹੈ, ਜਿਸ ਦੀਆਂ ਤਿਆਰੀਆਂ ਕਈ ਮਹੀਨਿਆਂ ਤੋਂ ਚੱਲ ਰਹੀਆਂ ਸਨ ਪਰ ਦੇਰ ਰਾਤ ਸੈਕਟਰ 46 ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੇਘਨਾਥ ਦਾ ਪੁਤਲਾ ਫੂਕ ਦਿੱਤਾ ਗਿਆ। ਜਿਸ ਤੋਂ ਬਾਅਦ ਆਲ਼ੇ ਦੁਆਲ਼ੇ ਹਲਚਲ ਮਚ ਗਈ। ਅੱਗ ਨਾਲ ਮੇਘਨਾਥ ਦੇ ਪੁਤਲਿਆਂ ਦੇ ਨਾਲ-ਨਾਲ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਵੀ ਅੱਗ ਲੱਗ ਜਾਣੀ ਸੀ ਪਰ ਲੋਕਾਂ ਨੇ ਜਲਦੀ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਪੁਤਲਿਆਂ ਨੂੰ ਬਚਾ ਲਿਆ ਗਿਆ।

    ਇਸ ਦੇ ਨਾਲ ਹੀ ਪੁਤਲੇ ਦੇ ਨਾਲ ਅਸ਼ੋਕ ਵਾਟਿਕਾ ਵੀ ਬਣਾਇਆ ਗਿਆ ਸੀ, ਜਿਸ 'ਤੇ ਹਲਕੀ ਅੱਗ ਲੱਗ ਗਈ। ਹਾਲਾਂਕਿ ਅਜੇ ਤੱਕ ਦੁਸਹਿਰਾ ਕਮੇਟੀ ਵੱਲੋਂ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਪਰ ਇਸ ਵਾਰ ਦੁਸਹਿਰਾ ਕਮੇਟੀ ਵੱਲੋਂ ਸ਼ਾਨਦਾਰ ਸਮਾਗਮ ਕਰਵਾਇਆ ਜਾਣਾ ਹੈ, ਜਿਸ ਦੀਆਂ ਤਿਆਰੀਆਂ ਆਖਰੀ ਪੜਾਅ ’ਤੇ ਸਨ ਪਰ ਇਸ ਤੋਂ ਪਹਿਲਾਂ ਹੀ ਮੇਘਨਾਥ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ ਗਈ। ਕੁਝ ਚਸ਼ਮਦੀਦਾਂ ਨੇ ਕੈਮਰੇ ਦੇ ਸਾਹਮਣੇ ਨਾ ਆਉਣ ਦੀ ਸ਼ਰਤ 'ਤੇ ਦੱਸਿਆ ਕਿ ਰਾਤ ਸਮੇਂ ਇੱਥੇ ਦੋ ਵਿਅਕਤੀ ਘੁੰਮ ਰਹੇ ਸਨ, ਜਿਨ੍ਹਾਂ ਨੂੰ ਕਿਸੇ ਹਵਾਈ ਫਾਇਰ ਜਾਂ ਰਾਕੇਟ ਕਾਰਨ ਅਜਿਹੀ ਅੱਗ ਲੱਗ ਗਈ ਹੈ। ਇਹ ਸਭ ਜਾਣਬੁੱਝ ਕੇ ਕੀਤਾ ਗਿਆ ਹੈ।ਇਸ ਮੌਕੇ ਦੁਸਹਿਰੇ ਕਮੇਟੀ ਵੱਲੋਂ ਮੇਘਨਾਥ ਦਾ ਪੁਤਲਾ ਪੁਤਲਾ ਨਹੀਂ ਫੂਕਿਆ ਜਾ ਸਕਦਾ ਹੈ ਪਰ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੇਘਨਾਥ ਦਾ ਪੁਤਲਾ ਕਿਸੇ ਥਾਂ ਤੋਂ ਲਿਆ ਜਾਵੇ।ਦੱਸ ਦੇਈਏ ਕਿ ਕੋਰੋਨਾ ਕਾਰਨ ਪਿਛਲੇ ਦੋ ਸਾਲਾਂ ਤੋਂ ਦੁਸਹਿਰਾ ਨਹੀਂ ਮਨਾਇਆ ਗਿਆ ਸੀ। ਪਰ ਇਸ ਵਾਰ ਦੁਸਹਿਰਾ ਕਮੇਟੀ ਵੱਲੋਂ ਕਾਫੀ ਤਿਆਰੀਆਂ ਕੀਤੀਆਂ ਗਈਆਂ ਅਤੇ ਚੰਡੀਗੜ੍ਹ ਦਾ ਸਭ ਤੋਂ ਉੱਚਾ 90 ਫੁੱਟ ਰਾਵਣ ਇੱਥੇ ਬਣਾਇਆ ਗਿਆ। ਜਿਸ ਲਈ ਪਹਿਲਾਂ ਸੈਕਟਰ 46 ਦੇ ਮੰਦਰ ਤੋਂ ਝਾਕੀ ਕੱਢਿਆ ਜਾਣਾ ਸੀ।

    First published: