ਕਰਨ ਵਰਮਾ
ਚੰਡੀਗੜ੍ਹ: ਆਪਣੇ ਸੋਹਣੇ ਸੋਹਣੇ ਗਾਣੇ, ਸੁਰੀਲੀ ਆਵਾਜ਼ ਅਤੇ 'ਖ਼ਵਾਬ' ਗਾਣੇ ਤੋਂ ਪੂਰੇ ਭਾਰਤ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੇ ਅਖਿਲ ਹੁਣ ਪੰਜਾਬੀ ਫ਼ਿਲਮਾਂ ਦੇ ਵਿੱਚ ਨਜ਼ਰ ਆਉਣਗੇ। ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ ' ਨਾਲ ਅਖਿਲ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਫ਼ਿਲਮ ਦੇ ਪ੍ਰਮੋਸ਼ਨ ਲਈ 'ਤੇਰੀ ਮੇਰੀ ਗੱਲ ਬਣ ਗਈ' ਫ਼ਿਲਮ ਦੇ ਕਲਾਕਾਰ ਚੰਡੀਗੜ੍ਹ ਦੇ ਇੱਕ ਨਿੱਜੀ ਹੋਟਲ ਵਿੱਚ ਪਹੁੰਚੇ ਸਨ। ਇੱਥੇ ਨਿਊਜ਼18 ਮੋਹਾਲੀ ਨੇ ਅਖਿਲ ਦੇ ਨਾਲ ਉਨ੍ਹਾਂ ਦੇ ਫ਼ਿਲਮੀ ਸਫ਼ਰ ਦੇ ਸ਼ੁਰੂਆਤ ਅਤੇ ਹਿੰਦੀ ਫ਼ਿਲਮਾਂ 'ਚ ਉਨ੍ਹਾਂ ਗਾਇਕੀ ਨੂੰ ਮਿਲ ਰਹੀ ਥਾਂ ਨੂੰ ਲੈ ਕੇ ਗੱਲ ਬਾਤ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।