ਕਰਨ ਵਰਮਾ
ਮੋਹਾਲੀ- ਅਮਰਜੀਤ ਸਿੰਘ ਜਿਤੀ ਸਿੱਧੂ ਨੂੰ ਮੂੜ੍ਹ ਤੋਂ ਮੋਹਾਲੀ ਦੇ ਮੇਅਰ ਵਜੋਂ ਚੁਣਿਆ ਗਿਆ ਹੈ। ਮੇਅਰ ਦੀ ਸੌਂ ਚੁੱਕਣ ਤੋਂ ਪਹਿਲਾਂ ਅਮਰਜੀਤ ਮੋਹਾਲੀ ਦੇ ਸੋਹਣਾ ਗੁਰੂਦਵਾਰਾ ਮੱਥਾ ਟੇਕਣ ਲਈ ਪਹੁੰਚੇ। ਇੱਥੇ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਬਲਬੀਰ ਸਿੱਧੂ ਵੀ ਮੌਜੂਦ ਸਨ। ਮੀਡੀਆ ਨਾਲ ਗੱਲ ਬਾਤ ਕਰਦਿਆਂ ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਆਪ ਉੱਤੇ ਪੂਰਾ ਯਕੀਨ ਸੀ ਅਤੇ ਮਾਣਯੋਗ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਮੈਨੂੰ ਇਨਸਾਫ਼ ਮਿਲ ਗਿਆ ਹੈ, ਹੁਣ ਮੈਂ ਮੂੜ੍ਹ ਤੋਂ ਮੋਹਾਲੀ ਦੇ ਮੇਅਰ ਵਜੋਂ ਸੌਂ ਚੁੱਕ ਕੇ ਮੋਹਾਲੀ ਦੇ ਵਿਕਾਸ ਕਾਰਜਾਂ ਵਿੱਚ ਆਪਣਾ ਯੋਗਦਾਨ ਕਰਾਂਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।