ਕਰਨ ਵਰਮਾ
ਚੰਡੀਗੜ੍ਹ: Asia Cup 2022: ਯੂ.ਏ.ਈ ਵਿੱਚ ਹੋ ਰਹੇ ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ (Ind Vs Pak 2nd Match) ਦੀਆਂ ਟੀਮਾਂ ਦੁਬਾਰਾ ਤੋਂ ਆਪਸ 'ਚ ਐਤਵਾਰ ਦੇ ਮੁਕਾਬਲੇ 'ਚ ਖੇਡਦਿਆਂ ਨਜ਼ਰ ਆਉਣਗੀਆਂ। ਇਸ ਮੈਚ ਤੋਂ ਪਹਿਲਾਂ ਫੈਂਸ ਦਾ ਕਰੇਜ਼ ਸਾਰੇ ਥਾਂ ਵੇਖਣ ਨੂੰ ਮਿਲ ਰਿਹਾ ਹੈ। ਚੰਡੀਗੜ੍ਹ (Chandigarh News) ਦੇ ਆਟੋ ਚਾਲਕ ਅਨਿਲ ਕੁਮਾਰ ਅਜਿਹੇ ਹੀ ਫੈਨਸ ਵਿੱਚੋਂ ਇੱਕ ਹਨ। ਅਨਿਲ ਨੇ ਆਪਣੇ ਆਟੋ 'ਤੇ ਇੱਕ ਪੋਸਟਰ ਲਈਆਂ ਹੈ ਜਿਸ 'ਤੇ ਲਿਖਿਆ ਹੋਇਆ ਹੈ ਜੇਕਰ ਭਾਰਤ, ਪਾਕਿਸਤਾਨ ਨੂੰ ਹਰਾ ਦਿੰਦਾ ਹੈ ਤਾਂ ਉਹ ਆਪਣੇ ਆਟੋ ਟਰਾਈ ਸਿਟੀ ਦੇ ਵਿੱਚ ਮੁਫ਼ਤ ਵਿੱਚ ਚਲਾਉਣਗੇ ਮਤਲਬ ਕਿ ਕਿਸੀ ਵੀ ਸਵਾਰੀ ਤੋਂ ਕੋਈ ਪੈਸੇ ਨਹੀਂ ਲੈਣਗੇ। ਆਪਣੇ ਇਸ ਪੋਸਟਰ ਕਰ ਕੇ ਅਨਿਲ ਚੰਡੀਗੜ੍ਹ 'ਚ ਲੋਕਾਂ ਵਿਚਕਾਰ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਜ਼ਿਕਰਯੋਗ ਹੈ ਕਿ ਅਨਿਲ ਪਹਿਲਾਂ ਵੀ ਇਸ ਤਰ੍ਹਾਂ ਦੇ ਪੋਸਟਰ ਲਾ ਚੁੱਕੇ ਹਨ ਅਤੇ ਚਲੰਤ ਮਾਮਲਿਆਂ 'ਤੇ ਇਸ ਤਰ੍ਹਾਂ ਦੇ ਪੋਸਟਰ ਲਾਉਂਦੇ ਰਹਿੰਦੇ ਹਨ। ਉਨ੍ਹਾਂ ਨੇ ਏਸ਼ੀਆ ਕੱਪ 2022 ਭਾਰਤ ਪਾਕਿਸਤਾਨ ਵਿੱਚਕਾਰ ਹੋਏ ਪਹਿਲੇ ਮੁਕਾਬਲੇ ਤੋਂ ਬਾਅਦ ਵੀ ਭਾਰਤ ਦੇ ਜਿੱਤਣ ਤੋਂ ਬਾਅਦ ਆਪਣਾ ਆਟੋ ਇੱਕ ਦਿਨ ਲਈ ਮੁਫ਼ਤ ਕਰ ਦਿੱਤਾ ਸੀ। ਅਨਿਲ ਆਟੋ ਚਾਲਕ ਹੋਣ ਦੇ ਨਾਲ ਨਾਲ ਸਮਾਜ ਸੇਵੀ ਵੀ ਹਨ। ਉਨ੍ਹਾਂ ਵੱਲੋਂ ਭਾਰਤੀ ਸੈਨਾ ਦੇ ਨੌਜਵਾਨਾਂ ਨੂੰ ਮੁਫ਼ਤ ਆਟੋ ਸਵਾਰੀ ਦਿੱਤੀ ਜਾਂਦੀ ਹੈ।
ਜਦੋਂ ਨਿਊਜ਼18 ਮੋਹਾਲੀ ਨੇ ਪੁੱਛਿਆ ਕਿ ਇਸ ਮਹਿੰਗਾਈ ਵਿੱਚ ਆਟੋ ਮੁਫ਼ਤ ਕਰਨਾ ਉਨ੍ਹਾਂ ਨੂੰ ਮਹਿੰਗਾ ਨਹੀਂ ਪੈਂਦਾ ਤਾਂ ਉਨ੍ਹਾਂ ਨੇ ਹੱਸਦੇ ਹੋਏ ਜਵਾਬ ਦਿੱਤਾ ਕਿ ਜੇਕਰ ਪਾਕਿਸਤਾਨ ਦੇ ਕ੍ਰਿਕਟ ਫੈਨਜ਼ ਮੈਚ ਦੇਖਣ ਲਈ ਆਪਣਿਆਂ ਮੱਝਾਂ ਅਤੇ ਬੱਕਰੀਆਂ ਵੇਚ ਦਿੰਦੇ ਹਨ ਤਾਂ ਮੇਰੇ ਲਈ ਆਟੋ ਮੁਫ਼ਤ ਕਰਨ ਕਿੰਨੀ ਵੱਡੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਸਭ ਤਾਂ ਭਾਰਤੀ ਟੀਮ ਦੇ ਹੌਸਲਾ ਅਫ਼ਜ਼ਾਈ ਲਈ ਕੀਤਾ ਜਾ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Asia Cup Cricket 2022, Cricket News, Indian cricket team, Mohali, Viral news