Home /mohali /

ਝੋਨੇ ਵਿੱਚ ਸੰਥੈਟਿਕ ਅਤੇ ਦਾਣੇਦਾਰ ਦਵਾਈਆਂ ਤੋਂ ਕਰੋ ਗੁਰੇਜ਼: ਮੁੱਖ ਖੇਤੀਬਾੜੀ ਅਫ਼ਸਰ

ਝੋਨੇ ਵਿੱਚ ਸੰਥੈਟਿਕ ਅਤੇ ਦਾਣੇਦਾਰ ਦਵਾਈਆਂ ਤੋਂ ਕਰੋ ਗੁਰੇਜ਼: ਮੁੱਖ ਖੇਤੀਬਾੜੀ ਅਫ਼ਸਰ

Avoid synthetic and granular drugs in paddy: Chief Agriculture Officer

Avoid synthetic and granular drugs in paddy: Chief Agriculture Officer

ਮੋਹਾਲੀ: ਮੁੱਖ ਖੇਤੀਬਾੜੀ ਅਫ਼ਸਰ ਰਾਜੇਸ਼ ਕੁਮਾਰ ਰਹੇਜਾ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਮੌਸਮ ਵਿੱਚ ਕਾਫ਼ੀ ਤਬਦੀਲੀ ਚੱਲਦੀ ਰਹੀ ਹੈ ਜਿਸ ਨਾਲ ਹਵਾ ਵਿੱਚ ਨਮੀ ਅਤੇ ਸਲਾਬਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਖੇਤਾਂ ਵਿੱਚ ਪਾਣੀ ਆਮ ਤੌਰ 'ਤੇ ਖੜ੍ਹਾ ਰਹਿ ਗਿਆ ਹੈ ਜਿਸ ਨਾਲ ਮਾਈਕਰੋ ਕਲਾਈਮਟ ਗੁੰਮਸਮਾ ਹੋਣ ਨਾਲ ਚਿੱਟੀ ਪਿੱਠ ਵਾਲਾ ਟਿੱਡਾ, ਭੂਰੀ ਪਿੱਠ ਵਾਲਾ ਟਿੱਡਾ ਜਾਂ ਲੋਕਲ ਭਾਸ਼ਾ ਵਿੱਚ ਕਾਲਾ/ਚਿੱਟਾ ਤੇਲਾ ਵੀ ਆਖਿਆ ਜਾਂਦਾ ਹੈ, ਦੀ ਸੰਭਾਵਨਾ ਬਣੀ ਹੋਈ ਹੈ।

ਹੋਰ ਪੜ੍ਹੋ ...
  • Share this:
    ਕਰਨ ਵਰਮਾ,

    ਮੋਹਾਲੀ: ਮੁੱਖ ਖੇਤੀਬਾੜੀ ਅਫ਼ਸਰ ਰਾਜੇਸ਼ ਕੁਮਾਰ ਰਹੇਜਾ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਮੌਸਮ ਵਿੱਚ ਕਾਫ਼ੀ ਤਬਦੀਲੀ ਚੱਲਦੀ ਰਹੀ ਹੈ ਜਿਸ ਨਾਲ ਹਵਾ ਵਿੱਚ ਨਮੀ ਅਤੇ ਸਲਾਬਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਖੇਤਾਂ ਵਿੱਚ ਪਾਣੀ ਆਮ ਤੌਰ 'ਤੇ ਖੜ੍ਹਾ ਰਹਿ ਗਿਆ ਹੈ ਜਿਸ ਨਾਲ ਮਾਈਕਰੋ ਕਲਾਈਮਟ ਗੁੰਮਸਮਾ ਹੋਣ ਨਾਲ ਚਿੱਟੀ ਪਿੱਠ ਵਾਲਾ ਟਿੱਡਾ, ਭੂਰੀ ਪਿੱਠ ਵਾਲਾ ਟਿੱਡਾ ਜਾਂ ਲੋਕਲ ਭਾਸ਼ਾ ਵਿੱਚ ਕਾਲਾ/ਚਿੱਟਾ ਤੇਲਾ ਵੀ ਆਖਿਆ ਜਾਂਦਾ ਹੈ, ਦੀ ਸੰਭਾਵਨਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਖੇਤ ਵਿੱਚ ਪਾਣੀ ਖੜ੍ਹੇ ਰਹਿ ਜਾਣ ਨਾਲ ਤਣਾ ਕਮਜ਼ੋਰ ਹੁੰਦਾ ਹੈ। ਕਮਜ਼ੋਰ ਤਣੇ ਵਿੱਚ ਇਹ ਕੀਟ ਅੰਡੇ ਦੇਣ ਵਿੱਚ ਸਮਰੱਥ ਬਣ ਜਾਂਦਾ ਹੈ ਜਿਸ ਨਾਲ ਇਸ ਕੀਟ ਦੀ ਗਿਣਤੀ ਬਹੁਤ ਹੀ ਵੱਧ ਜਾਂਦੀ ਹੈ।

    ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਦਾਣੇਦਾਰ ਦਵਾਈਆਂ ਜਾਂ ਸੰਥੈਟਿਕ ਪਾਇਰੀਥਰੋਇਡ ਜ਼ਹਿਰ ਜਿਵੇਂ ਫੈਥਰਿਨ, ਸਾਈਪਰਮੈਥਰਿਨ ਜਾਂ ਕੁਇਨਲਫਾਸ ਆਦਿ ਬੇਲੋੜੀ ਸਪਰੇਅ ਨਾਲ ਵੀ ਤਣਾ ਕਮਜ਼ੋਰ ਹੁੰਦਾ ਹੈ ਅਤੇ ਕੀਟ ਦੇ ਆਂਡਿਆਂ ਤੋਂ ਨਿਫ ਅਤੇ ਫਿਰ ਅਡੱਲਟ ਦੇ ਸਾਈਕਲ ਛੋਟਾ ਹੋ ਜਾਂਦਾ ਹੈ, ਜਿਸ ਨਾਲ ਕੀਟ ਜਲਦੀ ਅਡੱਲਟ ਹੋ ਕਿ ਬਹੁਤ ਸਾਰੇ ਅੰਡੇ ਦਿੰਦੇ ਹਨ। ਇਸ ਤਰ੍ਹਾਂ ਕੀਟਾਂ ਦੀ ਜਨ ਸੰਖਿਆ ਕਾਫ਼ੀ ਹੱਦ ਤੱਕ ਵੱਧ ਜਾਂਦੀ ਹੈ। ਇਸ ਲਈ ਉਨ੍ਹਾਂ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੇ ਖੇਤਾਂ ਵਿੱਚ ਪਾਣੀ ਲਗਾਤਾਰ ਨਾ ਖੜ੍ਹਾ ਰਹਿਣ ਦਿੱਤਾ ਜਾਵੇ।

    ਖੇਤ ਨੂੰ ਸੁਕਾ ਕਿ ਹਵਾ ਲੱਗਾ ਕਿ ਫਿਰ ਪਾਣੀ ਲਗਾਇਆ ਜਾਵੇ ਅਤੇ ਦੋ ਤੋਂ ਤਿੰਨ ਇੰਚ ਤੋਂ ਜ਼ਿਆਦਾ ਪਾਣੀ ਨਾ ਖੜ੍ਹਾ ਕੀਤਾ ਜਾਵੇ ਇਸ ਸਰਵ ਪੱਖੀ ਕਿਰਿਆ ਨਾਲ ਕੁਦਰਤੀ ਤੌਰ ਤੇ ਕੀਟ ਦਾ ਹਮਲਾ ਖ਼ਾਸ ਤੌਰ ਤੇ ਤਣਾ ਛੇਦਣ ਸੁੰਡੀ ਜਾਂ ਤੇਲਾ/ਹਾਂ ਪਰ ਦਾ ਹਮਲਾ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜਿਹੜੇ ਕਿਸਾਨ ਵੀਰ ਹਾਲੇ ਵੀ ਬਾਸਮਤੀ ਲੱਗਾ ਰਹੇ ਹਨ ਉਹ ਬਾਸਮਤੀ ਦੀ ਪੌਦ ਨੂੰ 600 ਗ੍ਰਾਮ ਟਰਾਈਕੋਗਰਮਾ 40 ਲੀਟਰ ਪਾਣੀ ਵਿੱਚ ਘੋਲ ਕਿ ਪਨੀਰੀ 6 ਤੋਂ 8 ਘੰਟੇ ਡੁੱਬੋ ਕੇ ਰੱਖਣ ਜਿਸ ਨਾਲ ਬਕਰਾਨੀ/ਝੰਡਾ ਰੋਗ ਬਾਸਮਤੀ ਵਿੱਚ ਨਹੀਂ ਆਵੇਗਾ।

    ਜੇਕਰ ਕੁੱਝ ਬੂਟਿਆਂ ਵਿੱਚ ਝੰਡਾ ਰੋਗ ਬਾਸਮਤੀ ਦੇ ਖੇਤਾਂ ਵਿੱਚ ਦੇਖਣ ਨੂੰ ਮਿਲਦਾ ਹੈ ਤਾਂ ਉਨ੍ਹਾਂ ਖੇਤਾਂ ਵਿੱਚ ਪ੍ਰਭਾਵਿਤ ਬੂਟਿਆਂ ਨੂੰ ਗਾਚੀ ਸਮੇਤ ਪੁੱਟ ਕੇ ਬਗੈਰ ਛੰਡੇ ਹੋਏ ਜਾਂ ਬਿਨਾਂ ਪਾਣੀ ਦੇ ਧੋਤੇ ਬੂਟਿਆਂ ਨੂੰ ਵੱਖਰੇ ਦੂਰ ਜ਼ਮੀਨ ਵਿੱਚ ਦਬਾ ਦਿੱਤਾ ਜਾਵੇ। ਝੰਡਾ ਰੋਗ ਕਿਸੇ ਵੀ ਹਾਲਤ ਵਿੱਚ ਬੀਜ ਸੋਧ ਅਤੇ ਪਨੀਰੀ ਸੋਧ ਤੋਂ ਬਾਅਦ ਕਿਸੇ ਦਵਾਈ ਉੱਲੀ ਨਾਸ਼ਕ ਨਾਲ ਰੋਕਥਾਮ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਨੇ ਕਿਸਾਨਾਂ ਇਹ ਵੀ ਅਪੀਲ ਕੀਤੀ ਕਿ ਇਸ ਰੋਗ ਵਾਸਤੇ ਕਿਸੇ ਵੀ ਉੱਲੀ ਨਾਸ਼ਕ ਦੀ ਸਪਰੇਅ ਕਰ ਕੇ ਆਪਣੇ ਪੈਸੇ ਦੀ ਬਰਬਾਦੀ ਨਾ ਕਰਨ।
    Published by:rupinderkaursab
    First published:

    Tags: Agriculture, Agriculture department, Mohali, Punjab

    ਅਗਲੀ ਖਬਰ