ਕਰਨ ਵਰਮਾ
ਮੋਹਾਲੀ: ਜ਼ੀਰਕਪੁਰ ਦੇ ਲੋਹਗੜ੍ਹ 'ਚ ਲੋਕਾਂ ਵੱਲੋਂ ਅਨਾਰ ਦੇ ਜੂਸ ਵਿੱਚ ਮਿਲਾਵਟ ਕਰ ਰਹੇ ਜੂਸ ਵਿਕਰੇਤਾ ਨੂੰ ਕਾਬੂ ਕੀਤਾ ਗਿਆ ਹੈ। ਦੱਸ ਦਈਏ ਕਿ ਲੋਕਾਂ ਨੇ ਮਿਲਾਵਟ ਕਰ ਰਹੇ ਜੂਸ ਵਿਕਰੇਤਾ ਦੀ ਵੀਡੀਓ ਵੀ ਬਣਾਈ। ਵੀਡੀਓ ਵਿੱਚ ਜੂਸ ਵਿਕਰੇਤਾ ਆਪਣੇ ਗਾਹਕ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਹੋਇਆ ਵੀ ਨਜ਼ਰ ਆ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਪੂਰਾ ਮਾਮਲਾ 18 ਸਤੰਬਰ ਸਵੇਰੇ 10 ਤੋਂ 11 ਵਜੇ ਦੇ ਵਿਚਕਾਰ ਦਾ ਹੈ ਜਦੋਂ ਭਾਬਤ ਪਿੰਡ ਦਾ ਨਿਵਾਸੀ ਸੁਮਿਤ ਆਪਣੀ ਬਿਮਾਰ ਪਤਨੀ ਨਾਲ ਅਨਾਰ ਦਾ ਜੂਸ ਪੀਣ ਲਈ ਪਹੁੰਚਿਆ।
ਸੁਮਿਤ ਨੇ ਵੇਖਿਆ ਕਿ ਜੂਸ ਵਿਕਰੇਤਾ ਵਿੱਕੀ ਨੇ ਬਿਨਾਂ ਅਨਾਰ ਤੋਂ ਹੀ ਅਨਾਰ ਦਾ ਜੂਸ ਤਿਆਰ ਕਰ ਦਿੱਤਾ। ਇਸ 'ਤੇ ਸੱਕ ਹੋਣ 'ਤੇ ਸੁਮਿਤ ਨੇ ਵਿੱਕੀ ਨੂੰ ਪੁੱਛਗਿੱਛ ਕੀਤੀ ਤਾਂ ਵਿੱਕੀ ਮੁਆਫ਼ੀ ਮੰਗਣ ਲੱਗ ਪਿਆ ਅਤੇ ਇਸ ਪੂਰੀ ਘਟਨਾ ਦੀ ਵੀਡੀਓ ਸੁਮਿਤ ਵੱਲੋਂ ਬਣਾ ਲਈ ਗਈ।
ਕਥਿਤ ਕੈਮੀਕਲ ਦੀ ਬੋਤਲ ਨੂੰ ਵਿੱਕੀ ਨੇ ਨਾਲੇ ਦੇ ਵਿੱਚ ਡੋਲ ਦਿੱਤੀ ਜਿਹੜੀ ਕਿ ਕੈਮਰੇ ਵਿੱਚ ਰਿਕਾਰਡ ਹੋ ਗਈ। ਇਸ ਤੋਂ ਉੱਥੇ ਬਹੁਤ ਹੰਗਾਮਾ ਹੋਇਆ ਅਤੇ ਲੋਕਾਂ ਨੇ ਜੂਸ ਵਿਕਰੇਤਾ ਦੀ ਲਿਖਿਤ ਸ਼ਿਕਾਇਤ ਮੋਹਾਲੀ ਜ਼ਿਲ੍ਹੇ ਦੇ ਫੂਡ ਸੇਫ਼ਟੀ ਅਫ਼ਸਰਾਂ ਨੂੰ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਮੋਹਾਲੀ ਜ਼ਿਲ੍ਹੇ ਵਿੱਚ ਫੂਡ ਸੇਫ਼ਟੀ ਅਫ਼ਸਰਾਂ ਵੱਲੋਂ ਹਰ ਦੂਜੇ ਦਿਨ ਜਾਂਚ ਮੁਹਿੰਮ ਤਹਿਤ ਮਿਠਾਈਆਂ ਦੀ ਦੁਕਾਨ ਵਿੱਚ ਕੀਤੀ ਜਾਂਦੀ ਹੈ ਪਰ ਇਨ੍ਹਾਂ ਜੂਸ ਵੇਚਣ ਵਾਲੀਆਂ ਨੂੰ ਕੋਈ ਸਵਾਲ ਨਹੀਂ ਕੀਤੇ ਜਾਂਦੇ। ਨਤੀਜਾ ਇਹ ਕਿ ਆਪਣੇ ਸਿਹਤ ਬਣਾਉਣ ਲਈ ਜੂਸ ਪੀਣ ਆਏ ਲੋਕਾਂ ਨੂੰ ਅਸਲੀ ਜੂਸ ਦੇ ਨਾਂ 'ਤੇ ਫਲੇਵੇਰਡ ਜਾਂ ਕੈਮੀਕਲ ਵਾਲਾ ਜੂਸ ਦੇ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Adulteration, Consumer court, Food, Mohali, Punjab