ਕਰਨ ਵਰਮਾ, ਚੰਡੀਗੜ੍ਹ
ਭਾਰਤੀ ਵਿਦਿਆ ਭਵਨ ਦਾ ਨਾਂ ਸਿਰਫ਼ ਚੰਡੀਗੜ੍ਹ ਹੀ ਨਹੀਂ ਸਗੋਂ ਦੇਸ਼ ਦੀਆਂ ਵੱਡੀਆਂ ਸਿੱਖਿਆ ਸੰਸਥਾਵਾਂ ਵਿੱਚ ਗਿਣਿਆ ਜਾਂਦਾ ਹੈ। ਹੁਣ ਭਾਰਤੀ ਵਿਦਿਆ ਭਵਨ ਸਿੱਖਿਆ ਦੇ ਨਾਲ-ਨਾਲ ਕਲਾ ਅਤੇ ਸੱਭਿਆਚਾਰ ਵਿੱਚ ਇੱਕ ਨਵਾਂ ਅਧਿਆਏ ਜੋੜਨ ਜਾ ਰਿਹਾ ਹੈ। ਭਾਰਤੀ ਵਿਦਿਆ ਭਵਨ ਅਤੇ ਚੰਡੀਗੜ੍ਹ ਦੇ ਵੱਲੋਂ , ਇਨਫੋਸਿਸ ਫਾਊਂਡੇਸ਼ਨ ਬੈਂਗਲੁਰੂ ਦੇ ਸਹਿਯੋਗ ਨਾਲ ਪਹਿਲੇ ਸਮਕਾਲੀ ਕਲਾ ਉਤਸਵ ਦਾ ਆਯੋਜਨ ਕਰਨ ਜਾ ਰਹੀ ਹੈ। ਇਹ ਮੇਲਾ 9 ਤੋਂ 15 ਦਸੰਬਰ ਤੱਕ ਭਾਰਤੀ ਵਿਦਿਆ ਭਵਨ ਸੈਕਟਰ-27 ਦੇ ਆਡੀਟੋਰੀਅਮ ਵਿੱਚ ਹੋਵੇਗਾ। ਇਸ ਦੌਰਾਨ ਲੋਕਾਂ ਲਈ ਮੁਫਤ ਐਂਟਰੀ ਹੋਵੇਗੀ।ਇਸ 7 ਰੋਜ਼ਾ ਕਲਾ ਉਤਸਵ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕਰਨਗੇ। ਇਨਫੋਸਿਸ ਮੋਹਾਲੀ ਦੇ ਮੁਖੀ ਸਮੀਰ ਗੋਇਲ, ਇਨਫੋਸਿਸ ਚੰਡੀਗੜ੍ਹ ਦੇ ਮੁਖੀ ਅਭਿਸ਼ੇਕ ਗੋਇਲ, ਭਾਰਤੀ ਵਿਦਿਆ ਭਵਨ ਬੇਂਗਲੁਰੂ ਦੇ ਪ੍ਰਧਾਨ ਕੇ.ਜੀ.ਰਾਘਵਨ ਵੀ ਹਾਜ਼ਰ ਹੋਣਗੇ, ਜਦਕਿ ਸਮਾਗਮ ਦੀ ਪ੍ਰਧਾਨਗੀ ਭਾਰਤੀ ਵਿਦਿਆ ਭਵਨ ਚੰਡੀਗੜ੍ਹ ਦੇ ਪ੍ਰਧਾਨ ਆਰ.ਕੇ.ਸਾਬੂ ਕਰਨਗੇ।ਇਸ ਪ੍ਰੋਗਰਾਮ ਦੀ ਖਾਸ ਗੱਲ ਇਹ ਹੋਵੇਗੀ ਕਿ ਇਸ ਦਾ ਭਾਰਤੀ ਵਿਦਿਆ ਭਵਨ, ਚੰਡੀਗੜ੍ਹ ਅਤੇ ਬੈਂਗਲੁਰੂ ਦੇ ਯੂਟਿਊਬ ਚੈਨਲ 'ਤੇ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ। ਦੇਸ਼-ਵਿਦੇਸ਼ ਵਿਚ ਬੈਠੇ ਲੋਕ ਅਤੇ ਭਵਨ ਵਿਦਿਆਲਿਆ ਦੇ ਪੁਰਾਣੇ ਵਿਦਿਆਰਥੀ ਇਸ ਪ੍ਰੋਗਰਾਮ ਨੂੰ ਦੁਨੀਆ ਵਿਚ ਕਿਤੇ ਵੀ ਬੈਠ ਕੇ ਦੇਖ ਸਕਣਗੇ।
ਚੰਡੀਗੜ੍ਹ ਵਿੱਚ ਭਾਰਤੀ ਵਿਦਿਆ ਭਵਨ ਅਤੇ ਇਨਫੋਸਿਸ ਫਾਊਂਡੇਸ਼ਨ ਵੱਲੋਂ ਪਹਿਲੀ ਵਾਰ ਅਜਿਹਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਸੰਗੀਤ, ਕਲਾ, ਨਾਟਕ ਅਤੇ ਅਧਿਆਤਮਿਕਤਾ ਨਾਲ ਜੁੜਨ ਦਾ ਮੌਕਾ ਮਿਲੇਗਾ। ਹਾਲਾਂਕਿ, ਭਾਰਤੀ ਵਿਦਿਆ ਭਵਨ ਅਤੇ ਇਨਫੋਸਿਸ ਫਾਊਂਡੇਸ਼ਨ ਵੱਲੋਂ ਅਜਿਹੇ ਸਮਾਗਮ ਪਹਿਲਾਂ ਹੀ ਪੁਣੇ ਅਤੇ ਬੰਗਲੌਰ ਵਿੱਚ ਕਰਵਾਏ ਜਾ ਚੁੱਕੇ ਹਨ।
ਇਹ ਪ੍ਰੋਗਰਾਮ ਕਲਾ ਉਤਸਵ ਵਿੱਚ ਹੋਣਗੇਅਧਿਆਤਮਿਕ ਸਾਧਕ ਗੀਤ ਰਾਗ 9 ਦਸੰਬਰ ਨੂੰ ਸ਼ਾਮ 5 ਵਜੇ ਸ਼ਿਵ ਅਰਾਧਨਾ ਕਰਨਗੇ। ਉਪਰੰਤ ਪ੍ਰਚੀਨ ਕਲਾ ਕੇਂਦਰ ਦੇ ਕਲਾਕਾਰ ਭਾਰਤ ਅੰਮ੍ਰਿਤ ਮੰਥਨ ਪੇਸ਼ ਕਰਨਗੇ।
10 ਅਤੇ 11 ਦਸੰਬਰ ਨੂੰ ਸ਼ਾਮ 5 ਵਜੇ \"ਡਿਲੀਜੈਂਸ ਟੂ ਪਰਫੈਕਸ਼ਨ\" ਕਲਾ ਪ੍ਰਦਰਸ਼ਨੀ ਲਗਾਈ ਜਾਵੇਗੀ ਜਿਸ ਵਿੱਚ 25 ਕਲਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਣਗੇ। 10 ਦਸੰਬਰ ਦੀ ਸ਼ਾਮ ਨੂੰ ਹੀ ਇਬਾਦਤ ਗਰੁੱਪ ਵੱਲੋਂ ਕੱਵਾਲੀ ਪੇਸ਼ ਕੀਤੀ ਜਾਵੇਗੀ।
11 ਦਸੰਬਰ ਨੂੰ ਸ਼ਾਮ 5 ਵਜੇ ਅੰਮ੍ਰਿਤਸਰ ਤੋਂ ਗੁਰੂ ਰੋਹਿਤ ਅਸ਼ਵਾ ਬਾਲੀ ਅਤੇ ਰਾਜਵਿੰਦਰ ਕੌਰ ਵੱਲੋਂ ਸੰਗੀਤਮਈ ਪੇਸ਼ਕਾਰੀ ਕੀਤੀ ਜਾਵੇਗੀ।
12 ਦਸੰਬਰ ਨੂੰ ਸੁਖਮਨੀ ਕੋਹਲੀ ਦੁਆਰਾ ਨਿਰਦੇਸ਼ਿਤ ਨਾਟਕ ਰੋਮੀਓ ਜੂਲੀਅਟ ਐਂਡ ਸੈਵਨ ਮਾਸਕਰੇਡਜ਼ ਦਾ ਮੰਚਨ ਕੀਤਾ ਜਾਵੇਗਾ। ਇਸੇ ਦਿਨ ਰੋਪੜ, ਪੰਜਾਬ ਤੋਂ ਗਾਇਕ ਹਰਦੀਪ ਕੈਂਥ ਦੀ ਪੇਸ਼ਕਾਰੀ ਹੋਵੇਗੀ।
13 ਦਸੰਬਰ ਨੂੰ ਕਵਿਤਾ ਸੈਮੀਨਾਰ ਅਤੇ ਸੰਗੀਤ ਪ੍ਰੋਗਰਾਮ ਹੋਵੇਗਾ।ਗਾਇਕ ਅਤੇ ਸੰਗੀਤ ਅਧਿਆਪਕ ਪੂਰਬੀ ਬਰੂਹਾ 14 ਦਸੰਬਰ ਨੂੰ ਪੇਸ਼ਕਾਰੀ ਕਰਨਗੇ। ਇਸ ਤੋਂ ਬਾਅਦ ਪਿਓ-ਪੁੱਤ ਦੀ ਜੋੜੀ ਰਾਹੁਲ ਅਤੇ ਭਰਤ ਗੁਪਤਾ ਵੱਲੋਂ ਭਰਤਨਾਟਿਅਮ ਪੇਸ਼ ਕੀਤਾ ਜਾਵੇਗਾ।
15 ਦਸੰਬਰ ਨੂੰ ਗਾਇਕਾ ਪੂਨਮ ਰਾਜਪੂਤ ਦੀ ਪੇਸ਼ਕਾਰੀ ਹੋਵੇਗੀ ਅਤੇ ਫਿਰ ਸ਼ਹਿਰ ਦੇ ਪ੍ਰਸਿੱਧ ਥੀਏਟਰ ਕਲਾਕਾਰ ਚਕਰੇਸ਼ ਕੁਮਾਰ ਵੱਲੋਂ ਨਾਟਕ 'ਪਹਿਲਾ ਅਧਿਆਪਕ' ਦਾ ਮੰਚਨ ਕੀਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Art, Chandigarh, Festival, Punjab