Home /mohali /

ਮੋਹਾਲੀ ਵਿੱਚ ਕਿਸਾਨਾਂ ਕੀਤਾ ਚੱਕਾ ਜਾਮ

ਮੋਹਾਲੀ ਵਿੱਚ ਕਿਸਾਨਾਂ ਕੀਤਾ ਚੱਕਾ ਜਾਮ

Big

Big dharna given by farmers in Mohali

ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ  ਪੰਜਾਬ ਦਾ ਵਾਤਾਵਰਨ ਬਚਾਉਣ, ਪੰਜਾਬ ਨੂੰ ਹਰਿਆ ਭਰਿਆ ਬਣਾਉਣ ਅਤੇ ਦੇਸ਼ ਵਿੱਚ ਸਹੀ ਸੰਘੀ ਢਾਂਚਾ ਸਥਾਪਤ ਕਰਨ ਦੀ ਮੰਗ ਨੂੰ ਲੈ ਕੇ ਇਹ ਧਰਨਾ ਦਿੱਤਾ ਗਿਆ ਹੈ।

  • Share this:
    ਕਰਨ ਵਰਮਾ, ਮੋਹਾਲੀ

    ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਚਾਰ ਹੋਰ ਕਿਸਾਨ ਜਥੇਬੰਦੀਆਂ ਨੇ ਵਾਈ. ਪੀ ਐੱਸ ਚੌਕ ਮੋਹਾਲੀ ਵਿੱਚ ਸੰਕੇਤਕ ਧਰਨਾ ਦੇ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇੱਕ ਮਹੀਨੇ ਦਾ ਟਾਈਮ ਦਿੱਤਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਕਿਸਾਨ ਦਿੱਲੀ ਦੀ ਤਰ੍ਹਾਂ ਪੱਕਾ ਮੋਰਚਾ ਲਗਾਉਣਗੇ।ਹਜਾਰਾਂ ਦੀ ਗਿਣਤੀ 'ਚ ਕਿਸਾਨ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਮੋਹਾਲੀ ਪਹੁੰਚੇ ਸਨ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦਾ ਵਾਤਾਵਰਨ ਬਚਾਉਣ, ਪੰਜਾਬ ਨੂੰ ਹਰਿਆ ਭਰਿਆ ਬਣਾਉਣ ਅਤੇ ਦੇਸ਼ ਵਿੱਚ ਸਹੀ ਸੰਘੀ ਢਾਂਚਾ ਸਥਾਪਤ ਕਰਨ ਦੀ ਮੰਗ ਨੂੰ ਲੈ ਕੇ ਇਹ ਧਰਨਾ ਦਿੱਤਾ ਗਿਆ ਹੈ।
    First published:

    ਅਗਲੀ ਖਬਰ