ਕਰਨ ਵਰਮਾ
ਮੋਹਾਲੀ- ਕੌਮੀ ਇਨਸਾਫ਼ ਮੋਰਚੇ ਵੱਲੋਂ 26 ਜਨਵਰੀ 2023 ਨੂੰ ਸ਼ਹਿਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ(ਮੋਹਾਲੀ ) ਵਿਚ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਹੈ। ਸਵੇਰੇ 11:00 ਵਜੇ ਪੱਕੇ ਮੋਰਚੇ ਦੇ ਸਥਾਨ ਤੋਂ ਵਿਸ਼ਾਲ ਰੋਸ ਮਾਰਚ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਆਰੰਭ ਹੋਇਆ।
ਇਸ ਦਾ ਮਾਰਗ ਵਾਈ ਪੀ ਐਸ ਚੌਂਕ ਤੋਂ ਫ਼ੇਜ਼-9 ਬੁੜੈਲ ਜੇਲ੍ਹ ਦੇ ਪਿੱਛੋਂ ਲੰਘਦਾ ਹੋਇਆ, ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਬੱਤੀਆਂ ਤੋਂ ਹੁੰਦਾ ਹੋਇਆ, ਫ਼ੇਜ਼-11 ਦੇ ਗੁਰਦੁਆਰਾ ਪਹੁੰਚਿਆ ਉੱਥੋਂ ਫ਼ੇਜ਼ 11ਦੀਆਂ ਬੱਤੀਆਂ ਤੋਂ ਬੈਸਟੈਕ ਮਾਲ ਹੁੰਦਾ ਹੋਇਆ, ਆਈਸਰ ਦੀਆਂ ਬੱਤੀਆਂ ਤੋਂ ਏਅਰ ਪੋਰਟ ਸੜਕ ਤੋਂ ਹੁੰਦਾ ਹੋਇਆ, ਗੁਰਦੁਆਰਾ ਸਿੰਘ ਸ਼ਹੀਦਾਂ ਸੁਹਣਾ ਪਹੁੰਚਿਆਂ। ਉੱਥੋਂ ਅੱਗੇ ਵਧਦਾ ਹੋਇਆ ਕੁੰਭੜਾ ਚੌਂਕ, ਫ਼ੇਜ਼-7 ਦੀਆਂ ਬੱਤੀਆਂ ਤੋਂ ਚਾਵਲਾ ਚੌਂਕ ਹੁੰਦਾ ਹੋਇਆ, 3-5 ਦੀਆਂ ਬੱਤੀਆਂ ਤੋਂ ਮਦਨਪੁਰ ਚੌਂਕ ਪਹੁੰਚੇਗਾ ਅਤੇ ਵਾਈ ਪੀ ਐਸ ਚੌਂਕ ਪਹੁੰਚ ਕੇ ਸਮਾਪਤ ਹੋਇਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, March, Mohali, Protest