Home /mohali /

ਮੋਹਾਲੀ ਦਾ ਮੁੰਡਾ ਭਾਰਤ ਲਈ ਕਰੇਗਾ ਨੁਮਾਇੰਦਗੀ, ਦੇਖੋ ਖਾਸ ਰਿਪੋਰਟ

ਮੋਹਾਲੀ ਦਾ ਮੁੰਡਾ ਭਾਰਤ ਲਈ ਕਰੇਗਾ ਨੁਮਾਇੰਦਗੀ, ਦੇਖੋ ਖਾਸ ਰਿਪੋਰਟ

Boy

Boy from Mohali will represent India

ਚੰਡੀਗੜ੍ਹ: ਮੋਹਾਲੀ ਦੇ ਰਹਿਣ ਵਾਲੇ 27 ਸਾਲਾਂ ਭੁਪਿੰਦਰ ਗੁਰਜਰ ਆਪਣੇ ਮਿਹਨਤ ਦੇ ਦਮ 'ਤੇ ਅੱਜ ਵਿਸ਼ਵ ਭਰ ਦੇ ਵਿੱਚ ਭਾਰਤ ਦਾ ਨਾਂ ਰੌਸ਼ਨ ਕਰ ਰਹੇ ਹਨ। ਦਰਅਸਲ, ਭੁਪਿੰਦਰ ਗੁਰਜਰ ਕੁਸ਼ਤੀ ਖਿਡਾਰੀ ਮਹਾਂਬਲੀ ਸ਼ੇਰਾ ਤੋਂ ਬਾਅਦ ਦੂਜੇ ਖਿਡਾਰੀ ਹਨ ਜਿਹੜੇ ਕਿ 'ਇੰਪੈਕਟ ਰੈਸਲਿੰਗ' ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।

ਹੋਰ ਪੜ੍ਹੋ ...
 • Share this:

  ਕਰਨ ਵਰਮਾ

  ਚੰਡੀਗੜ੍ਹ: ਮੋਹਾਲੀ ਦੇ ਰਹਿਣ ਵਾਲੇ 27 ਸਾਲਾਂ ਭੁਪਿੰਦਰ ਗੁਰਜਰ ਆਪਣੇ ਮਿਹਨਤ ਦੇ ਦਮ 'ਤੇ ਅੱਜ ਵਿਸ਼ਵ ਭਰ ਦੇ ਵਿੱਚ ਭਾਰਤ ਦਾ ਨਾਂ ਰੌਸ਼ਨ ਕਰ ਰਹੇ ਹਨ। ਦਰਅਸਲ, ਭੁਪਿੰਦਰ ਗੁਰਜਰ ਕੁਸ਼ਤੀ ਖਿਡਾਰੀ ਮਹਾਂਬਲੀ ਸ਼ੇਰਾ ਤੋਂ ਬਾਅਦ ਦੂਜੇ ਖਿਡਾਰੀ ਹਨ ਜਿਹੜੇ ਕਿ 'ਇੰਪੈਕਟ ਰੈਸਲਿੰਗ' ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।

  ਜ਼ਿਕਰਯੋਗ ਹੈ ਕਿ ਅਜਿਹਾ ਕਰਨ ਵਾਲਾ ਭੁਪਿੰਦਰ ਗੁਰਜਰ ਸਭ ਤੋਂ ਘੱਟ ਉਮਰ ਦਾ ਭਾਰਤੀ ਅਥਲੀਟ ਹੈ। ਗੁੱਜਰ ਨੇ ਚਾਰ ਵੱਡੇ ਮੁਕਾਬਲੇ ਲੜੇ ਹਨ ਅਤੇ ਚਾਰੇ ਜਿੱਤੇ ਹਨ।

  ਚੰਡੀਗੜ੍ਹ ਤੋਂ ਕੀਤਾ ਕਾਲਜ

  ਭੁਪਿੰਦਰ ਗੁਰਜਰ ਮੋਹਾਲੀ ਜ਼ਿਲ੍ਹੇ ਦੇ ਪੰਛ ਪਿੰਡ ਦੇ ਵਾਸੀ ਹਨ ਅਤੇ ਫ਼ਿਲਹਾਲ ਕੈਨੇਡਾ ਵਿੱਚ ਰਹਿੰਦੇ ਹਨ। ਚੰਡੀਗੜ੍ਹ ਦੇ DAV ਕਾਲਜ ਤੋਂ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਭੁਪਿੰਦਰ ਬਾਡੀ ਬਿਲਡਿੰਗ ਪਾਸੇ ਧਿਆਨ ਦਿੱਤਾ ਅਤੇ 17 ਸਾਲ ਦੀ ਉਮਰ ਤੋਂ ਜਿਮ ਕਰਦੇ ਹੋਏ ਅਤੇ ਮੁਸ਼ਕਿਲ ਅਤੇ ਮਿਹਨਤ ਭਰੀ ਟਰੇਨਿੰਗ ਤੋਂ ਬਾਅਦ ਅੱਜ 'ਇੰਪੈਕਟ ਰੈਸਲਿੰਗ' ਦੇ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ।

  ਸੰਘਰਸ਼ ਭਰਿਆ ਰਿਹਾ ਸਫ਼ਰ

  ਗੱਲ ਬਾਤ ਕਰਦੇ ਹੋਏ ਭੁਪਿੰਦਰ ਗੁਰਜਰ ਨੇ ਦੱਸਿਆ ਕਿ ਇੱਥੇ ਤੱਕ ਦਾ ਸਫ਼ਰ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਇੱਕ ਮਿਡਲ ਕਲਾਸ ਪਰਵਾਰ ਤੋਂ ਆਉਂਦੇ ਹਨ, ਜਿਸ ਕਰਕੇ ਸ਼ੁਰੂ ਦੇ ਵਿੱਚ ਬਹੁਤ ਆਰਥਿਕ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਰ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਕੋਚ ਸੁਮਿਤ ਅਤੇ ਹਰਦੀਪ ਸਿੰਘ ਮੱਲ੍ਹੀ ਮਿਲੇ ਉਸ ਸਮੇਂ ਤੋਂ ਚੀਜ਼ਾਂ ਟਰੈਕ 'ਤੇ ਆਉਣ ਲੱਗ ਗਈਆਂ। ਗੁਰਜਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਰੀ ਟਰੇਨਿੰਗ ਆਪਣੇ ਘਰ ਪਰਵਾਰ ਤੋਂ ਦੂਰ ਰਹਿ ਕੇ ਕਰਨਾ ਪਿਆ ਜਿਹੜਾ ਕਿ ਉਨ੍ਹਾਂ ਲਈ ਕਦੇ ਸੁਖਾਲਾ ਨਹੀਂ ਰਿਹਾ।

  ਕੁਸ਼ਤੀ ਨੂੰ ਲੈਕੇ ਭਾਰਤ ਦੇ ਲੋਕਾਂ ਅਤੇ ਨੌਜਵਾਨਾਂ ਨੂੰ ਕਰਨਗੇ ਜਾਗਰੂਕ

  ਸਾਡੇ ਨਾਲ ਗੱਲ ਬਾਤ ਕਰਦੇ ਹੋਏ ਗੁਰਜਰ ਨੇ ਕਿਹਾ ਕਿ \"ਮੈਨੂੰ ਖ਼ੁਸ਼ੀ ਹੈ ਕਿ ਇਮਪੈਕਟ ਨੇ ਮੈਨੂੰ ਭਾਰਤ ਵਿੱਚ ਆਪਣੇ ਚਿਹਰੇ ਵਜੋਂ ਚੁਣਿਆ ਹੈ ਅਤੇ ਹੁਣ ਪ੍ਰੋ ਰੈਸਲਿੰਗ ਦੀ ਖੇਡ ਨੂੰ ਅਗਲੇ ਪੱਧਰ ਤੱਕ ਲਿਜਾਣ ਲਈ ਕਦਮ ਚੁੱਕਾਂਗਾ।” ਭੁਪਿੰਦਰ ਗੁਰਜਰ ਨੇ ਕਿਹਾ ਕਿ ਕੁਸ਼ਤੀ ਇੱਕ ਮਹਾਨ ਖੇਡ ਹੈ ਅਤੇ ਇੱਕ ਸ਼ਾਨਦਾਰ ਤਾਕਤ ਹੈ। ਇਸ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਮੈਂ ਪ੍ਰੋ ਰੈਸਲਿੰਗ ਬਾਰੇ ਨੌਜਵਾਨਾਂ ਵਿੱਚ ਵਧੇਰੇ ਜਾਗਰੂਕਤਾ ਪੈਦਾ ਕਰਾਂਗਾ। ਉਨ੍ਹਾਂ ਨੇ ਕਿਹਾ ਕਿ 'ਜੇਕਰ ਸਰਕਾਰ ਜਾਂ ਪ੍ਰਸ਼ਾਸਨ ਉਨ੍ਹਾਂ ਨੂੰ ਕੋਈ ਥਾਂ ਦੇਂਦੀ ਹੈ ਜਿੱਥੇ ਉਹ ਨੌਜਵਾਨਾਂ ਨੂੰ ਕੁਸ਼ਤੀ ਦੇ ਗੁਣ ਸਿਖਾ ਸਕਣ ਤਾਂ ਉਹ ਇਹ ਕੰਮ ਖ਼ੁਸ਼ੀ ਖ਼ੁਸ਼ੀ ਅਤੇ ਪੂਰੀ ਜ਼ਿੰਮੇਵਾਰੀ ਨਾਲ ਕਰਾਂਗਾ।"

  Published by:Rupinder Kaur Sabherwal
  First published:

  Tags: Bhupinder, Mohali, Punjab, Wrestler