Home /mohali /

ਚੰਡੀਗੜ੍ਹ 'ਚ ਜਨਮ ਅਸ਼ਟਮੀ ਦੀ ਧੂਮ

ਚੰਡੀਗੜ੍ਹ 'ਚ ਜਨਮ ਅਸ਼ਟਮੀ ਦੀ ਧੂਮ

Celebrations

Celebrations of Krishna Janmashtami in Chandigarh 

ਇਸ ਮੌਕੇ ਮੰਦਰ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਲਈ ਕਰਵਾਏ ਗਏ ਵੱਖ-ਵੱਖ ਪ੍ਰੋਗਰਾਮਾਂ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। 

  • Share this:
    ਕਰਨ ਵਰਮਾ, ਚੰਡੀਗੜ੍ਹ

    ਚੰਡੀਗੜ੍ਹ ਦੇ ਸੈਕਟਰ-36 ਸਥਿਤ ਇਸਕਾਨ ਮੰਦਿਰ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਅਤੇ ਲੱਡੂ ਗੋਪਾਲ ਜੀ ਦੇ ਝੂਲੇ ਝੂਲੇ। ਇਸ ਮੌਕੇ ਮੰਦਰ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਲਈ ਕਰਵਾਏ ਗਏ ਵੱਖ-ਵੱਖ ਪ੍ਰੋਗਰਾਮਾਂ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਬੁਲਾਰੇ ਅਕਿੰਚਨ ਪ੍ਰਿਯਾਦਾਸ ਨੇ ਦੱਸਿਆ ਕਿ ਮੰਦਿਰ ਵਿੱਚ ਸ਼੍ਰੀ ਲੱਡੂ ਗੋਪਾਲ ਅਤੇ ਸ਼੍ਰੀ ਰਾਧਾ ਮਾਧਵ ਦੇ ਇਲਾਹੀ ਝੂਲੇ ਲੋਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ। ਇਸ ਸ਼ੁਭ ਮੌਕੇ 'ਤੇ ਸ਼੍ਰੀ ਸ਼੍ਰੀ ਰਾਧਾ ਮਾਧਵ ਨੂੰ ਸ਼ਾਨਦਾਰ ਨਵੇਂ ਵਰਸਤਰ (ਰਵਾਇਤੀ ਪਹਿਰਾਵੇ) ਨਾਲ ਸਜਾਇਆ ਗਿਆ ਅਤੇ ਸ਼ਰਧਾਲੂਆਂ ਨੇ ਪ੍ਰਭੂ ਦੇ ਦਰਸ਼ਨ ਕਰਕੇ ਖੁਸ਼ੀ ਮਨਾਈ। ਇਸ ਮੌਕੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਮੰਦਰ ਵਿੱਚ ਪਹੁੰਚ ਕੇ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਕੀਤੇ।ਇਸ ਤੋਂ ਇਲਾਵਾ ਮੰਦਰ ਨੂੰ ਫੁੱਲਾਂ ਅਤੇ ਫੈਂਸੀ ਲਾਈਟਾਂ ਨਾਲ ਸਜਾਇਆ ਗਿਆ ਹੈ। ਇਸ ਦੇ ਨਾਲ ਹੀ ਮੰਦਰ ਵਿੱਚ ਸਾਰਾ ਦਿਨ ਮਨੋਹਰ ਕੀਰਤਨ, ਸ਼੍ਰੀ ਲੱਡੂ ਗੋਪਾਲ ਦੇ 108 ਕਲਸ਼ ਅਭਿਸ਼ੇਕ, ਸ਼੍ਰੀ ਰਾਧਾ ਮਾਧਵ ਦੀ 108 ਪ੍ਰਦੀਪ ਆਰਤੀ, ਸ਼੍ਰੀ ਰਾਧਾਮਾਧਵ ਦੇ 108 ਭੋਗ ਪਾਏ ਗਏ। ਇਸ ਤੋਂ ਇਲਾਵਾ ਦੁੱਧ, ਘਿਓ ਅਤੇ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੇ ਰਸ ਨਾਲ ਸ਼੍ਰੀ ਰਾਧਾ ਮਾਧਵ ਦਾ ਸ਼ਾਨਦਾਰ ਮਹਾ ਅਭਿਸ਼ੇਕ ਕੀਤਾ ਗਿਆ।
    First published:

    ਅਗਲੀ ਖਬਰ