ਕਰਨ ਵਰਮਾ
ਚੰਡੀਗੜ੍ਹ: ਚੰਡੀਗੜ੍ਹ ਦੀ ਏਅਰ ਕੁਆਲਿਟੀ ਖਰਾਬ ਚੱਲ ਰਹੀ ਹੈ। ਅੱਜ ਸਵੇਰ ਤੋਂ ਸ਼ਹਿਰ ਵਿੱਚ ਕਈ ਜਗ੍ਹਾ ਧੁੰਦ ਦਿਖਾਈ ਦੇ ਰਿਹਾ ਹੈ। ਬੀਤੇ ਮੰਗਲਵਾਰ ਪ੍ਰਕਾਸ਼ ਤਿਉਹਾਰ ਦੇ ਜਲੇ ਪਟਾਖਾਂ ਅਤੇ ਪਰਾਲੀ ਦਾ ਧੂੰਆਂ ਆਸਮਾਨ 'ਤੇ ਛਾਇਆ ਹੋਇਆ ਹੈ। ਕੁਝ ਏਰੀਆ ਵਿੱਚ ਏਅਰ ਕੁਆਲੀਟੀ ਕਾਫੀ ਖਰਾਬ ਹੈ। ਇਸੇ ਵਿੱਚ ਦੂਰ ਦੀ ਵਿਜਿਬਿਲਿਟੀ ਵੀ ਖ਼ਰਾਬ ਹੈ। ਲੋਕ ਫੇਸ ਮਾਸਕ ਪਾਕੇ ਬਾਹਰ ਨਿਕਲਣ ਲਈ ਮਜ਼ਬੂਰ ਹਨ। ਉੱਥੇ ਹੀ ਮੋਹਾਲੀ, ਜੀਰਕਪੁਰ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਵੀ ਹਵਾ 'ਚ ਧੂਆਂ ਫੈਲਿਆ ਹੋਇਆ ਹੈ।
ਪਹਿਲਾਂ ਬੀਤੀ ਮੰਗਲਵਾਰ ਨੂੰ ਵੀ ਏਅਰਕੁਆਲਿਟੀ ਇੰਡੈਕਸ(AQI) ਕਾਫੀ ਖਰਾਬ ਸੀ। ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ੰਸ, ਸੈਕਟਰ 53 ਵਿੱਚ ਇਹ ਮੰਗਲਵਾਰ ਰਾਤ 11 ਵਜੇ 314 ਸ਼ੁਰੂ ਹੋਇਆ ਸੀ। ਉੱਥੇ ਹੀ ਸੈਕਟਰ 22 ਦੇ ਸਟੇਸ਼ਨ ਵਿੱਚ AQI 266, ਸੈਕਟਰ 25 ਦੇ ਸਟੇਸ਼ਨ ਵਿੱਚ AQI 191 ਪਾਈ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AQI Air Quality Index, Chandigarh, Mohali, Punjab