ਕਰਨ ਵਰਮਾ
ਚੰਡੀਗੜ੍ਹ: ਇਸ ਸਾਲ ਸੈਕਟਰ-46 ਦੀਸ਼੍ਰੀ ਸਨਾਤਨ ਦੁਸਹਿਰਾ ਕਮੇਟੀ ਵੱਲੋਂ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਗਿਆ। ਇਸ ਵਾਰ ਰਾਮਲੀਲਾ ਵਿੱਚ ਨਗਰ ਨਿਗਮ ਕਮਿਸ਼ਨਰ ਅਨੀਤਾ ਮਿਤਰਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਈ । ਇਸ ਦੁਸਹਿਰੇ ਰਾਵਣ ਗਲਾ ਘੁਮਾਉਂਦਾ ਨਜ਼ਰ ਆਇਆ ਜਿਹੜਾ ਕਿ ਲੋਕਾਂ 'ਚ ਖਿੱਚ ਦਾ ਕੇਂਦਰ ਬਣਿਆ।
ਰਾਵਣ ਦਹਨ ਤੋਂ ਪਹਿਲਾਂ 10 ਮਿੰਟ ਦਾ ਲੇਜ਼ਰ ਸ਼ੋ ਤੇ ਕਾਲਜ ਦੇ ਵਿਦਿਆਰਥੀਆਂ ਵਲੋਂ ਭੰਗੜਾ ਵੀ ਪਾਇਆ ਗਿਆ। ਚੰਡੀਗੜ੍ਹ ਦੇ ਸੈਕਟਰ 46 ਦਾ ਰਾਵਣ ਦਹਨ ਟਰਾਈਸਿਟੀ ਵਿੱਚ ਬਹੁਤ ਮਸ਼ਹੂਰ ਹੈ ਇਸ ਕਰਕੇ ਇਥੇ ਭਾਰੀ ਗਿਣਤੀ ਵਿੱਚ ਲੋਕ ਨਜ਼ਰ ਆਏ। ਲੋਕ ਰਾਵਣ ਦਹਨ ਦੌਰਾਨ ਆਪਣੇ ਆਪਣੇ ਮੋਬਾਇਲਾਂ 'ਚ ਵੀਡਿਉ ਬਣਾਉਂਦੇ ਨਜ਼ਰ ਆਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Dussehra 2022, Mohali, Punjab