ਕਰਨ ਵਰਮਾ,
ਚੰਡੀਗੜ੍ਹ: ਇਸ ਸ਼ਮੇ ਪੂਰਾ ਭਾਰਤ ਦੇਸ਼ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਤੌਰ 'ਤੇ ਮਨਾ ਰਿਹਾ ਹੈ। ਵੱਖ-ਵੱਖ ਸੰਸਥਾਵਾਂ ਅਤੇ ਲੋਕ ਇਸਨੂੰ ਆਪਣੇ ਢੰਗ ਦੇ ਨਾਲ ਮਨਾ ਰਹੇ ਹਨ। ਇਸੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਦੇ ਹਰ ਘਰ ਤਿਰੰਗਾ ਮੁਹਿੰਮ ਨੂੰ ਵੀ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਨੂੰ ਸਫਲ ਬਨਾਉਣ ਦੇ ਕੋਸ਼ਿਸ਼ ਵਿੱਚ ਭਾਰਤੀ ਸਟੇਟ ਬੈਂਕ (SBI) ਦੀ 'ਹਰ ਘਰ ਤਿਰੰਗਾ' ਮੁਹਿੰਮ ਸ਼ੁਰੂ ਹੋਈ। ਭਾਰਤੀ ਸਟੇਟ ਬੈਂਕ ਵੱਲੋਂ ਹਰ ਘਰ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦਾ ਸੁਨੇਹਾ ਦੇਣ ਲਈ ਸਾਈਕਲੋਥਨ ਅਤੇ ਇੱਕ ਅੰਤਰ-ਸਕੂਲ ਪੇਂਟਿੰਗ ਮੁਕਾਬਲੇ ਦੇ ਨਾਲ ਸ਼ੁਰੂ ਹੋਈ।
ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਖੁਸ਼ੀਆਂ ਅਤੇ ਖੁਸ਼ਹਾਲੀ ਦੇ ਰੰਗਾਂ ਨੂੰ ਮਨਾਉਂਦੇ ਹੋਏ 'ਹਰ ਘਰ ਤਿਰੰਗਾ' ਨਾਮਕ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਦੀਆਂ ਦੋ ਸ਼੍ਰੇਣੀਆਂ ਬਣਾਈਆਂ ਗਈਆਂ- ਜੂਨੀਅਰ ਵਰਗ (6ਵੀਂ ਤੋਂ 8ਵੀਂ ਜਮਾਤ), ਅਤੇ ਸੀਨੀਅਰ ਵਰਗ ( 9ਵੀਂ ਤੋਂ 12ਵੀਂ ਜਮਾਤ)।ਵਿਨੋਦ ਜੈਸਵਾਲ, CGM, SBI ਚੰਡੀਗੜ੍ਹ ਸਰਕਲ ਨੇ ਕਿਹਾ, “ਪੇਂਟਿੰਗ ਮੁਕਾਬਲੇ ਦਾ ਵਿਸ਼ਾ ਹਰ ਘਰ ਤਿਰੰਗਾ, ਮਾਂ ਤੁਝੇ ਸਲਾਮ ਅਤੇ ਮੇਰਾ ਭਾਰਤ ਵਰਗੇ ਵਿਸ਼ਿਆਂ 'ਤੇ ਆਧਾਰਿਤ ਸੀ। ਬੈਂਕ ਨੇ ਸਾਰੇ ਭਾਗੀਦਾਰਾਂ ਨੂੰ ਡਰਾਇੰਗ ਸ਼ੀਟਾਂ ਅਤੇ ਰੰਗ ਪ੍ਰਦਾਨ ਕੀਤੇ। ਪਹਿਲੇ ਇਨਾਮ ਜੇਤੂ, ਪਹਿਲੇ ਉਪ ਜੇਤੂ ਅਤੇ ਦੂਜੇ ਉਪ ਜੇਤੂ ਨੂੰ ਇਨਾਮ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਦੋਵਾਂ ਵਰਗਾਂ ਵਿੱਚ 5 ਤਸੱਲੀ ਵਾਲੇ ਇਨਾਮ ਵੀ ਦਿੱਤੇ ਗਏ। ਜੇਤੂਆਂ ਦਾ ਫੈਸਲਾ ਇੱਕ ਸੁਤੰਤਰ ਜਿਊਰੀ ਦੁਆਰਾ ਕੀਤਾ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Independence day, Punjab