Home /mohali /

ਲਾਲ ਲਕੀਰ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਸਬੰਧੀ ਲਿਆ ਜਾ ਸਕਦਾ ਹੈ ਫੈਸਲਾ, ਪ੍ਰਸ਼ਾਸ਼ਨ ਕਰ ਰਿਹਾ ਹੈ ਵਿਚਾਰ

ਲਾਲ ਲਕੀਰ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਸਬੰਧੀ ਲਿਆ ਜਾ ਸਕਦਾ ਹੈ ਫੈਸਲਾ, ਪ੍ਰਸ਼ਾਸ਼ਨ ਕਰ ਰਿਹਾ ਹੈ ਵਿਚਾਰ

ਮੋਹਾਲੀ ਦੇ ਲਾਲ ਲਕੀਰ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਸਬੰਧੀ ਛੇਤੀ ਲਿਆ ਜਾ ਸਕਦਾ ਹੈ ਫੈਸਲਾ

ਮੋਹਾਲੀ ਦੇ ਲਾਲ ਲਕੀਰ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਸਬੰਧੀ ਛੇਤੀ ਲਿਆ ਜਾ ਸਕਦਾ ਹੈ ਫੈਸਲਾ

ਮੀਟਿੰਗ ਦੌਰਾਨ ਸਕੱਤਰ ਮਾਲ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜ਼ਿਲ੍ਹੇ ਦੇ ਜਿਹੜੇ ਪਿੰਡਾਂ ਦੇ ਸਰਵੇ ਆਫ਼ ਇੰਡੀਆ ਵੱਲੋਂ ਮੈਪ-1 ਬਣ ਕੇ ਆ ਗਏ ਹਨ ,ਉਨ੍ਹਾਂ ਦਾ ਗਰਾਊਂਡ ਟਰੁੱਥਿੰਗ ਦਾ ਕੰਮ ਜਲਦੀ ਤੋ ਜਲਦੀ ਮੁਕੰਮਲ ਕਰਕੇ ਐਸਓਆਈ ਨੂੰ ਭੇਜਿਆ ਜਾਵੇ ਤਾਂ ਜ਼ੋ ਪੰਜਾਬ ਸਰਕਾਰ ਵੱਲੋਂ ਮਿਸ਼ਨ ਸਵਾਮਿਤਾ ਸਕੀਮ ਅਧੀਨ ਜਾਰੀ ਹਦਾਇਤਾਂ ਅਨੁਸਾਰ ਲਾਲ ਲਕੀਰ ਦੇ ਵਸਨੀਕਾਂ ਨੂੰ ਕਾਨੂੰਨੀ ਤੋਰ 'ਤੇ ਮਾਲਕੀ ਦੇ ਹੱਕ ਦਿੱਤੇ ਜਾ ਸਕਣ।

ਹੋਰ ਪੜ੍ਹੋ ...
  • Share this:

ਕਰਨ ਵਰਮਾ

ਮੋਹਾਲੀ- ਵਿਸ਼ੇਸ਼ ਸਕੱਤਰ ਮਾਲ -ਕਮ-ਮਿਸ਼ਨ ਡਾਇਰੈਕਟਰ ਸਵਾਮਿਤਾ ਸਕੀਮ ਕੇਸ਼ਵ ਹਿੰਗੋਨੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਰਕਾਰ ਦੀ ਸਕੀਮ “ਮੇਰਾ ਘਰ ਮੇਰੇ ਨਾਮ” ਅਧੀਨ ਲਾਲ ਲਕੀਰ ਦੇ ਅੰਦਰ ਵੱਸ ਰਹੇ ਵਸਨੀਕਾਂ ਨੂੰ ਮਾਲਕੀ ਹੱਕਾਂ ਬਾਰੇ ਮੀਟਿੰਗ ਹੋਈ। ਇਸਦੇ ਨਾਲ ਹੀ ਮਾਲਕੀ ਸਰਟੀਫਿਕੇਟ ਜਾਰੀ ਕਰਨ ਸਬੰਧੀ ਜ਼ਿਲ੍ਹੇ ਦੇ ਮਾਲ ਅਫ਼ਸਰ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ/ ਤਹਿਸੀਲਦਾਰ/ ਨਾਇਬ ਤਹਿਸੀਲਦਾਰ ਅਤੇ ਕਾਨੂੰਗੋਆਂ ਨਾਲ ਵੀ ਮੀਟਿੰਗ ਹੋਈ।

ਇਸ ਮੀਟਿੰਗ ਦੌਰਾਨ ਸਕੱਤਰ ਮਾਲ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜ਼ਿਲ੍ਹੇ ਦੇ ਜਿਹੜੇ ਪਿੰਡਾਂ ਦੇ ਸਰਵੇ ਆਫ਼ ਇੰਡੀਆ ਵੱਲੋਂ ਮੈਪ-1 ਬਣ ਕੇ ਆ ਗਏ ਹਨ ,ਉਨ੍ਹਾਂ ਦਾ ਗਰਾਊਂਡ ਟਰੁੱਥਿੰਗ ਦਾ ਕੰਮ ਜਲਦੀ ਤੋ ਜਲਦੀ ਮੁਕੰਮਲ ਕਰਕੇ ਐਸਓਆਈ ਨੂੰ ਭੇਜਿਆ ਜਾਵੇ ਤਾਂ ਜ਼ੋ ਪੰਜਾਬ ਸਰਕਾਰ ਵੱਲੋਂ ਮਿਸ਼ਨ ਸਵਾਮਿਤਾ ਸਕੀਮ ਅਧੀਨ ਜਾਰੀ ਹਦਾਇਤਾਂ ਅਨੁਸਾਰ ਲਾਲ ਲਕੀਰ ਦੇ ਵਸਨੀਕਾਂ ਨੂੰ ਕਾਨੂੰਨੀ ਤੋਰ 'ਤੇ ਮਾਲਕੀ ਦੇ ਹੱਕ ਦਿੱਤੇ ਜਾ ਸਕਣ। ਜਿਸ ਤੋਂ ਬਾਅਦ ਲਾਲ ਲਕੀਰ ਸਬੰਧੀ ਮਾਲਕੀ ਹੱਕ ਪ੍ਰਾਪਤ ਹੋਣ ਤੋ ਬਾਅਦ ਉਹ ਆਪਣੀ ਜਾਇਦਾਦ ਸਬੰਧੀ ਮਿਲੇ ਮਾਲਕਾਨਾਂ ਹੱਕਾਂ ਨੂੰ ਕਾਨੂੰਨੀ ਤੋਰ ਤੇ ਵਰਤ ਸਕਣ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਬਰਾੜ, ਐਸ.ਡੀ.ਐਮ ਮੋਹਾਲੀ ਸਰਬਜੀਤ ਕੌਰ, ਐਸ.ਡੀ.ਐਮ ਡੇਰਾਬਸੀ ਹਿਮਾਂਸ਼ੂ ਗੁਪਤਾ, ਐਸ.ਡੀ.ਐਮ ਖਰੜ ਰਵਿੰਦਰ ਸਿੰਘ ਤੋਂ ਇਲਾਵਾ ਮਾਲ ਵਿਭਾਗ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ।

Published by:Drishti Gupta
First published:

Tags: Chandigarh, Mohali