ਕਰਨ ਵਰਮਾ
ਚੰਡੀਗੜ੍ਹ: ਚੰਡੀਗੜ੍ਹ ਦੇ ਮਸ਼ਹੂਰ ਡੈਂਟਿਸਟ ਡਾਕਟਰ ਮੋਹਿਤ ਧਵਨ ਅੰਤਰਰਾਸ਼ਟਰੀ ਪੱਧਰ 'ਤੇ ਦੰਦਾ ਦੇ ਡਾਕਟਰ ਵਿੱਚਕਾਰ ਹੋਣ ਵਾਲੇ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਭਾਰਤ ਤੋਂ ਇਸ ਗਲੋਬਲ ਚੈਂਪੀਅਨਸ਼ਿਪ ਲਈ 8 ਦੰਦਾ ਦੇ ਡਾਕਟਰਾਂ ਨੂੰ ਚੁਣੀਆਂ ਗਿਆ ਹੈ, ਇਨ੍ਹਾਂ 'ਚ ਡਾਕਟਰ ਮੋਹਿਤ ਧਵਨ ਸਭ ਤੋਂ ਨੌਜਵਾਨ ਹਨ। ਮੁਕਾਬਲੇ ਤੋਂ ਪਹਿਲਾਂ ਨਿਊਜ਼ 18 ਮੋਹਾਲੀ ਨੇ ਡਾਕਟਰ ਮੋਹਿਤ ਧਵਨ ਨਾਲ ਗੱਲ ਬਾਤ ਕੀਤੀ ਅਤੇ ਇਸ ਮੁਕਾਬਲੇ ਬਾਰੇ, ਭਾਰਤ ਵਿੱਚ ਡੈਂਟਿਸਟ ਖੇਤਰ ਵਿੱਚ ਹੋ ਰਹੇ ਵਿਕਾਸ ਅਤੇ ਨੌਜਵਾਨਾਂ ਲਈ ਇਸ ਖੇਤਰ ਵਿੱਚ ਕਰੀਅਰ ਬਣਾਉਣ ਦੇ ਮੌਕੇ 'ਤੇ ਗੱਲ ਕੀਤੀ।
ਡਾਕਟਰ ਮੋਹਿਤ ਧਵਨ ਦਾ ਕਰੀਅਰ
ਡਾਕਟਰ ਮੋਹਿਤ ਧਵਨ ਚੰਡੀਗੜ੍ਹ ਦੇ ਸੈਕਟਰ 21ਬੀ ਦੇ ਵਿੱਚ ਆਪਣੇ ਡੈਂਟਿਸਟ ਕਲੀਨਿਕ 'ਚ ਪ੍ਰੈਕਟਿਸ ਕਰਦੇ ਹਨ। ਡਾਕਟਰ ਮੋਹਿਤ ਪਿੱਛਲੇ 14-15 ਸਾਲਾਂ ਤੋਂ ਇਸ ਖ਼ੇਤਰ ਵਿੱਚ ਹਨ। ਮੋਹਿਤ ਦੱਸਦੇ ਹਨ ਕਿ ਚੰਡੀਗੜ੍ਹ ਦੇ ਬਹੁਤ ਸਾਰੇ ਮਸ਼ਹੂਰ ਲੋਕ ਉਨ੍ਹਾਂ ਕੋਲ ਇਲਾਜ ਲਈ ਆਉਂਦੇ ਹਨ। ਡਾਕਟਰ ਮੋਹਿਤ ਨਾਲ ਇਸ ਲਿੰਕ ਰਹੀ ਸੰਪਰਕ ਕੀਤਾ ਜਾ ਸਕਦਾ ਹੈ ' https://www.theadc.dental/dr-mohit-dhawan 'ਡਾਕਟਰ ਮੋਹਿਤ ਨੇ ਦੱਸਿਆ ਕਿ ਡੈਂਟਿਸਟ ਦੇ ਖ਼ੇਤਰ ਵਿੱਚ ਪਹਿਲੇ ਦੇ ਮੁਕਾਬਲੇ ਬਹੁਤ ਵਿਕਾਸ ਵੇਖਣ ਨੂੰ ਮਿਲਿਆ ਹੈ। ਇਹ ਵਿਕਾਸ ਖ਼ਾਸ ਤੌਰ 'ਤੇ ਨਵੇਂ ਤਕਨੀਕਾਂ ਜਿਵੇਂ ਆਰਟੀਫਿਸਿਅਲ ਇੰਟੈਲੀਜੈਂਸ ਅਤੇ ਨਵੀਆਂ ਮਸ਼ੀਨਾਂ 'ਚ ਵੇਖਣ ਨੂੰ ਮਿਲਿਆ ਹੈ।ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਅਗਲੇ ਕੁੱਝ ਸਾਲ ਇਸ ਖੇਤਰ ਲਈ ਬਹੁਤ ਅਹਿਮ ਹੋਣ ਵਾਲੇ ਹਨ ਕਿਉਂਕਿ ਇਸ ਖੇਤਰ ਵਿੱਚ ਤਕਨੀਕੀ ਵਿਕਾਸ ਦੇ ਰਫ਼ਤਾਰ ਵਧੀ ਹੈ।
ਸਟ੍ਰੂਮੈਨ ਵਰਲਡ ਕਲਾਸ ਕੱਪ ਮੁਕਾਬਲਾ
ਸਟ੍ਰੂਮੈਨ ਵਰਲਡ ਕਲਾਸ ਕੱਪ ਮੁਕਾਬਲਾ ਦੰਦਾ ਦੇ ਡਾਕਟਰਾਂ ਦੇ ਵਿੱਚਕਾਰ ਹੋਣ ਵਾਲਾ ਇੱਕ ਗਲੋਬਲ ਚੈਂਪੀਅਨਸ਼ਿਪ ਹੈ। ਇਹ ਗਲੋਬਲ ਚੈਂਪੀਅਨਸ਼ਿਪ 'International Team of Implantation' ਵੱਲੋਂ ਆਯੋਜਿਤ ਕੀਤਾ ਜਾਂਦਾ ਹੈ। ਇਸ ਮੁਕਾਬਲੇ ਵਿੱਚ ਲਗਭਗ 60 ਦੇਸ਼ ਭਾਗ ਲੈਂਦੇ ਹਨ। ਭਾਰਤ ਇਸ ਗਲੋਬਲ ਚੈਂਪੀਅਨਸ਼ਿਪ ਦਾ ਹਿੱਸਾ ਪਹਲੀ ਦਫ਼ਾ ਬਣਨ ਜਾ ਰਿਹਾ ਹੈ। ਇਸ ਮੁਕਾਬਲੇ ਦੇ ਲਈ ਪੂਰੇ ਭਾਰਤ 'ਚ ਸਭ ਤੋਂ ਚੰਗੇ ਡੈਂਟਿਸਟ ਵਿੱਚੋਂ 8 ਡੈਂਟਿਸਟ ਚੁਣੇ ਗਏ ਹਨ, ਇਸੇ ਤਰ੍ਹਾਂ ਦੂਜੇ ਦੇਸ਼ ਵੀ ਆਪਣੇ ਸਭ ਤੋਂ ਚੰਗੇ 4 ਡੈਂਟਿਸਟ ਨੂੰ ਇਸ ਮੁਕਾਬਲੇ 'ਚ ਭੇਜਣਗੇ। ਜ਼ਿਕਰਯੋਗ ਹੈ ਕਿ ਭਾਰਤ ਅਤੇ ਅਮਰੀਕਾ ਤੋਂ 8 ਡਾਕਟਰ 4-4 ਦੀ ਟੀਮ ਬਣਾ ਕੇ ਇਸ ਮੁਕਾਬਲੇ 'ਚ ਭਾਗ ਲੈਣਗੇ ਉੱਥੇ ਹੀ ਬਾਕੀ ਦੇਸ਼ਾਂ ਤੋਂ ਕੇਵਲ 4 ਡਾਕਟਰਾਂ ਦੀ ਇੱਕ ਟੀਮ ਹੀ ਇਸ ਦਾ ਹਿੱਸਾ ਹੋਵੇਗੀ। ਇਸਦਾ ਕਾਰਨ ਹੈ ਭਾਰਤ ਅਤੇ ਅਮਰੀਕਾ ਦੀ ਆਬਾਦੀ।
ਇੱਥੇ ਇੱਕ ਡਾਕਟਰ ਪਿੱਛੇ ਮਰੀਜ਼ਾ ਦੀ ਗਿਣਤੀ ਬਾਕੀ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਡਾਕਟਰ ਧਵਨ ਮੁਤਾਬਿਕ ਚੀਨ ਇੱਕ ਲੋਕਤੰਤਰਿਕ ਦੇਸ਼ ਨਹੀਂ ਹੈ ਅਤੇ ਇਸ ਦੇ ਕੇਵਲ 4 ਡਾਕਟਰ ਦੇ ਟੀਮ ਹੀ ਇਸ 'ਚ ਹਿੱਸਾ ਲੈ ਰਹੀ ਹੈ ਜਿਹੜੀ ਕਿ ਉਨ੍ਹਾਂ ਦੇ ਆਪਣੀ ਮਰਜ਼ੀ ਹੈ।ਇਸ ਮੁਕਾਬਲੇ ਦੀ ਸ਼ੁਰੂਆਤ 6 ਸਤੰਬਰ ਤੋਂ ਹੋਵੇਗੀ ਜਿਸ ਵਿੱਚ ਵੱਖ ਵੱਖ ਰਾਊਂਡ 'ਚ ਵੱਖ ਵੱਖ ਦੇਸ਼ਾਂ ਦੇ ਡਾਕਟਰ ਆਪਸ 'ਚ ਮੁਕਾਬਲਾ ਕਰਨਗੇ।
ਮੁਕਾਬਲੇ 'ਚ ਡਾਕਟਰ ਆਪਣੀਆਂ ਹੁਣ ਤੱਕ ਦੀ ਕੀਤੀ ਗਈ ਸਭ ਤੋਂ ਰੋਚਕ, ਵੱਖਰੀ ਅਤੇ ਸਫਲ ਇੰਪਾਲਾਂਟ ਦੀ ਜਾਣਕਾਰੀ ਦੇਣਗੇ। ਇਨ੍ਹਾਂ ਡਾਕਟਰਾਂ ਨੂੰ ਇੱਕ ਤਜਰਬੇਕਾਰ ਡਾਕਟਰਾਂ ਦੀ ਜੂਰੀ ਜੱਜ ਕਰੇਗੀ ਅਤੇ ਨਾਲ ਹੀ ਲਗਭਗ 1.2 ਮਿਲੀਅਨ ਡੈਂਟਿਸਟ ਇਸ ਦਾ ਹਿੱਸਾ ਇੱਕ ਦਰਸ਼ਕ ਦੇ ਤੌਰ 'ਤੇ ਹੋਣਗੇ। ਮੁਕਾਬਲੇ 'ਚ 60% ਪੁਆਇੰਟ ਜੂਰੀ 'ਚ ਬੈਠੇ ਜੱਜ ਅਤੇ 40% ਪੁਆਇੰਟ ਦਰਸ਼ਕ ਦੇ ਤੌਰ 'ਤੇ ਜੁੜੇ ਡੈਂਟਿਸਟ ਦੇਣਗੇ। ਮੁਕਾਬਲੇ ਦਾ ਫਾਈਨਲ 2 ਦਸੰਬਰ ਨੂੰ ਹੋਵੇਗਾ। ਇਸ ਮੁਕਾਬਲੇ ਨੂੰ ਤੁਸੀਂ ਹੇਠਲੇ ਲਿੰਕ ਰਾਹੀਂ ਵੇਖ ਸਕਦੇ ਹੋ।https://swcc.virtualevents.straumann.com/#1657816109087-953b9faf-6ea7
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।