Home /mohali /

Mohali: ਲਾਲੜੂ 'ਚ ਪਟਵਾਰੀ ਦੀ ਗ਼ੈਰਹਾਜ਼ਰੀ ਨਾਲ ਮੱਚਿਆ ਬਵਾਲ, ਲੋਕ ਹੋ ਰਹੇ ਖੱਜਲ-ਖ਼ੁਆਰ

Mohali: ਲਾਲੜੂ 'ਚ ਪਟਵਾਰੀ ਦੀ ਗ਼ੈਰਹਾਜ਼ਰੀ ਨਾਲ ਮੱਚਿਆ ਬਵਾਲ, ਲੋਕ ਹੋ ਰਹੇ ਖੱਜਲ-ਖ਼ੁਆਰ

Due to the absence of Patwari in Lalru, people are upset

Due to the absence of Patwari in Lalru, people are upset

ਮੋਹਾਲੀ: ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਹਲਕੇ ਦੇ ਲਾਲੜੂ ਪਟਵਾਰ ਹਲਕੇ ਨੂੰ ਵੇਖ ਰਹੇ ਪਟਵਾਰੀ ਦੇ ਲਗਾਤਾਰ ਗ਼ੈਰਹਾਜ਼ਰ ਰਹਿਣ ਕਾਰਨ ਲੋਕ ਖੱਜਲ-ਖ਼ੁਆਰ ਹੋ ਰਹੇ ਹਨ। ਆਲਮ ਇਹ ਹੈ ਕਿ ਲੋਕ ਫਰਦਾਂ ਆਦਿ ਕਢਵਾਉਣ ਲਈ ਤਾਂ ਡੇਰਾਬੱਸੀ ਦਾ ਰੁੱਖ ਕਰ ਰਹੇ ਹਨ ਪਰ ਜਿਨ੍ਹਾਂ ਪੜਨ ਵਾਲੇ ਬੱਚਿਆਂ ਨੇ ਸਰਟੀਫਿਕੇਟ ਆਦਿ ਲਈ ਫਾਰਮ ਤਸਦੀਕ ਕਰਵਾਉਣ ਹਨ, ਉਹ ਕਈ-ਕਈ ਘੰਟੇ ਪਟਵਾਰਖ਼ਾਨੇ ਵਿੱਚ ਬੈਠਣ ਲਈ ਮਜਬੂਰ ਹਨ।

ਹੋਰ ਪੜ੍ਹੋ ...
 • Share this:

  ਕਰਨ ਵਰਮਾ

  ਮੋਹਾਲੀ: ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਹਲਕੇ ਦੇ ਲਾਲੜੂ ਪਟਵਾਰ ਹਲਕੇ ਨੂੰ ਵੇਖ ਰਹੇ ਪਟਵਾਰੀ ਦੇ ਲਗਾਤਾਰ ਗ਼ੈਰਹਾਜ਼ਰ ਰਹਿਣ ਕਾਰਨ ਲੋਕ ਖੱਜਲ-ਖ਼ੁਆਰ ਹੋ ਰਹੇ ਹਨ। ਆਲਮ ਇਹ ਹੈ ਕਿ ਲੋਕ ਫਰਦਾਂ ਆਦਿ ਕਢਵਾਉਣ ਲਈ ਤਾਂ ਡੇਰਾਬੱਸੀ ਦਾ ਰੁੱਖ ਕਰ ਰਹੇ ਹਨ ਪਰ ਜਿਨ੍ਹਾਂ ਪੜਨ ਵਾਲੇ ਬੱਚਿਆਂ ਨੇ ਸਰਟੀਫਿਕੇਟ ਆਦਿ ਲਈ ਫਾਰਮ ਤਸਦੀਕ ਕਰਵਾਉਣ ਹਨ, ਉਹ ਕਈ-ਕਈ ਘੰਟੇ ਪਟਵਾਰਖ਼ਾਨੇ ਵਿੱਚ ਬੈਠਣ ਲਈ ਮਜਬੂਰ ਹਨ। ਇਸ ਸਬੰਧੀ ਜਦੋਂ ਸਵੇਰੇ 11 ਵਜੇ ਲਾਲੜੂ ਪਟਵਾਰ ਖ਼ਾਨੇ ਜਾ ਕੇ ਵੇਖਿਆ ਤਾਂ ਉੱਥੇ ਕੰਮ-ਕਾਰ ਕਰਵਾਉਣ ਵਾਲਿਆਂ ਦੀ ਭੀੜ ਇੰਝ ਜਾਪ ਰਹੀ ਸੀ ਕਿ ਜਿਵੇਂ ਕੋਈ ਮੇਲਾ ਲੱਗਿਆ ਹੋਵੇ, ਜਦਕਿ ਪਟਵਾਰਖ਼ਾਨੇ ਨੂੰ ਦੁਪਹਿਰ ਤੱਕ ਵੀ ਜਿੰਦਰਾ ਲੱਗਾ ਰਿਹਾ।

  ਜਿੰਦਰੇ ਵਾਲੇ ਦਰਵਾਜ਼ੇ ਉੱਤੇ ਇੱਕ ਪਰਚੀ ਲੱਗੀ ਹੋਈ ਹੈ, ਜਿਸ ਵਿੱਚ ਪਟਵਾਰੀ ਦਾ ਨਾਂਅ, ਉਸ ਨੂੰ ਅਲਾਟ ਪਿੰਡ ਤੇ ਤਿੰਨ ਮੋਬਾਈਲ ਨੰਬਰ ਲਿਖੇ ਹੋਏ ਸਨ। ਸਿਤਮਜਰੀਫੀ ਇਹ ਸੀ ਕਿ ਫ਼ੋਨ ਕਰਨ ਉੱਤੇ ਇਹ ਤਿੰਨੇ ਨੰਬਰ ਜਾਂ ਤਾਂ ਬੰਦ ਆ ਰਹੇ ਸਨ ਜਾਂ ਘੰਟੀ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਚੁੱਕ ਨਹੀਂ ਰਿਹਾ ਸੀ। ਇਸ ਸਬੰਧੀ ਪਟਵਾਰੀ ਕੋਲ ਕੰਮ ਕਰਵਾਉਣ ਆਏ ਅਮਰਪਾਲ ਸਿੰਘ, ਜਸਬੀਰ ਸਿੰਘ, ਤਰੁਨ , ਫੂਲਵਤੀ, ਮਨਦੀਪ ਸਿੰਘ, ਅੰਗਰੇਜ਼ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਆਪਣਾ ਕੰਮ ਕਰਵਾਉਣ ਲਈ ਪਟਵਾਰ ਖ਼ਾਨੇ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਨੂੰ ਹਰ ਵਾਰ ਪਟਵਾਰੀ ਨੂੰ ਬਿਨਾਂ ਮਿਲੇ ਨਿਰਾਸ਼ ਹੋ ਕੇ ਘਰ ਪਰਤਣਾ ਪੈਂਦਾ ਹੈ। ਉਕਤ ਲੋਕਾਂ ਵੱਲੋਂ ਰੋਸ ਪ੍ਰਗਟਾਉਣ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਪਟਵਾਰੀ ਨੂੰ ਖ਼ੁਦ ਫ਼ੋਨ ਮਿਲਾਇਆ ਤਾਂ ਉਸ ਨੇ ਦੋ ਵਾਰੀਆਂ ਵਿੱਚ ਵੀ ਫ਼ੋਨ ਚੁੱਕਣਾ ਮੁਨਾਸਿਬ ਨਾ ਸਮਝਿਆ।

  ਮਲਾਈਦਾਰ ਸਟੇਸ਼ਨ ਵਧੇਰੇ ਪਟਵਾਰੀਆਂ ਦੀ ਮੁੱਖ ਤਰਜੀਹ : ਸਥਾਨਕ ਲੋਕ

  ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ਰਦ ਆਦਿ ਕਢਵਾਉਣ ਲਈ ਡੇਰਾਬੱਸੀ ਜਾਣ ਵਿੱਚ ਕੋਈ ਹਰਜ ਨਹੀਂ ਹੈ, ਪਰ ਉਹ ਸਰਟੀਫਿਕੇਟ ਤਸਦੀਕ ਕਰਵਾਉਣ ਲਈ ਪਟਵਾਰੀ ਨੂੰ ਕਿੱਥੇ ਲੱਭਣ? ਉਂਝ ਪਟਵਾਰ ਤੇ ਪ੍ਰਾਪਰਟੀ ਕਾਰੋਬਾਰ ਸਮੇਤ ਸਿਆਸਤ ਨਾਲ ਜੁੜੇ ਲੋਕਾਂ ਦਾ ਇਹ ਕਹਿਣਾ ਹੈ ਕਿ ਵਧੇਰੇ ਪਟਵਾਰੀ ਜ਼ੀਰਕਪੁਰ ਵਰਗੇ ਮਲਾਈਦਾਰ ਸਟੇਸ਼ਨਾਂ ਉੱਤੇ ਲੱਗਣ ਲਈ ਤਿਕੜਮਬਾਜ਼ੀ ਕਰਦੇ ਰਹਿੰਦੇ ਹਨ ਤੇ ਇਸ ਚੱਕਰ ਵਿੱਚ ਉਹ ਆਪਣੇ ਮੁੱਖ ਪਟਵਾਰ ਸਟੇਸ਼ਨਾਂ ਨੂੰ ਸਮਾਂ ਹੀ ਨਹੀਂ ਦੇ ਪਾਉਂਦੇ। ਸੰਪਰਕ ਕਰਨ 'ਤੇ ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਉਹ ਜਲਦ ਹੀ ਇਸ ਮਾਮਲੇ ਦਾ ਪਤਾ ਲੱਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਜ਼ਰੂਰ ਹੱਲ ਕਰਵਾਉਣਗੇ।

  Published by:Rupinder Kaur Sabherwal
  First published:

  Tags: Chandigarh, Mohali, Punjab