Home /mohali /

ਮੋਹਾਲੀ 'ਚ 21 ਥਾਵਾਂ 'ਤੇ ਨਾਕਾਬੰਦੀ ਦੌਰਾਨ 13 ਵਹੀਕਲ ਇੰਪਾਊਂਡ ਤੇ 79 ਵਹੀਕਲਾਂ ਦੇ ਕੱਟੇ ਚਲਾਨ

ਮੋਹਾਲੀ 'ਚ 21 ਥਾਵਾਂ 'ਤੇ ਨਾਕਾਬੰਦੀ ਦੌਰਾਨ 13 ਵਹੀਕਲ ਇੰਪਾਊਂਡ ਤੇ 79 ਵਹੀਕਲਾਂ ਦੇ ਕੱਟੇ ਚਲਾਨ

ਮੋਹਾਲੀ 'ਚ 21 ਥਾਵਾਂ 'ਤੇ ਨਾਕਾਬੰਦੀ ਦੌਰਾਨ 13 ਵਹੀਕਲ ਇੰਪਾਊਂਡ 

ਮੋਹਾਲੀ 'ਚ 21 ਥਾਵਾਂ 'ਤੇ ਨਾਕਾਬੰਦੀ ਦੌਰਾਨ 13 ਵਹੀਕਲ ਇੰਪਾਊਂਡ 

ਮੋਹਾਲੀ: ਜ਼ਿਲ੍ਹਾ ਐਸ. ਏ. ਐਸ. ਨਗਰ ਵਿਖੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਹੁਕਮਾਂ ਮੁਤਾਬਿਕ Operation Eagle-2 ਲਾਂਚ ਕੀਤਾ ਗਿਆ। ਇਸ Operation ਦੌਰਾਨ ਜ਼ਿਲ੍ਹਾ ਐਸ. ਏ. ਐਸ. ਨਗਰ ਵਿਖੇ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਸਰਚ ਅਪਰੇਸ਼ਨ ਚਲਾਇਆ ਗਿਆ।

  • Share this:

ਕਰਨ ਵਰਮਾ

ਜਿਸ ਦੌਰਾਨ ਵੱਖ-ਵੱਖ ਸਥਾਨਾਂ ਤੇ ਨਾਕਾਬੰਦੀ ਕੀਤੀ ਗਈ, ਪੈਟਰੌਲਿੰਗ ਪਾਰਟੀਆਂ ਤਾਇਨਾਤ ਕਰਕੇ ਜ਼ਿਲ੍ਹਾ ਵਿੱਚ ਪੈਂਦੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਹੋਟਲ, ਸਰਾਵਾਂ ਅਤੇ ਹੋਰ ਭੀੜ ਭੜਕੇ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਗਈ।

ਜਾਣਕਾਰੀ ਦੇਂਦੇ ਹੋਏ ਪੁਲਿਸ ਬੁਲਾਰੇ ਨੇ ਦੱਸਿਆ ਕਿ ਇਸ ਓਪਰੇਸ਼ਨ ਦੌਰਾਨ ਕੁੱਲ 21 ਸਥਾਨਾਂ ਪਰ ਨਾਕਾਬੰਦੀ ਕੀਤੀ ਗਈ।

ਨਾਕਾਬੰਦੀ ਦੌਰਾਨ 734 ਵਿਅਕਤੀਆਂ ਨੂੰ ਚੈੱਕ ਕੀਤਾ ਗਿਆ। ਨਾਕਾਬੰਦੀ ਦੌਰਾਨ 13 ਵਹੀਕਲ ਇੰਪਾਊਂਡ ਕੀਤੇ ਗਏ ਅਤੇ 79 ਵਹੀਕਲਾਂ ਦੇ ਟਰੈਫ਼ਿਕ ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਜ਼ਿਲ੍ਹਾ ਵਿੱਚ ਪੈਂਦੇ 04 ਰੇਲਵੇ ਸਟੇਸ਼ਨਾਂ ਨੂੰ ਚੈੱਕ ਕੀਤਾ ਗਿਆ ਅਤੇ 32 ਹੋਟਲ ਅਤੇ ਸਰਾਵਾਂ ਨੂੰ ਚੈੱਕ ਕੀਤਾ ਗਿਆ।

Published by:Rupinder Kaur Sabherwal
First published:

Tags: Chandigarh, Mohali