ਕਰਨ ਵਰਮਾ
ਮੋਹਾਲੀ: ਇਸ ਦੁਸਹਿਰੇ ਦੇ ਮੌਕੇ ਜ਼ਿਲ੍ਹਾ ਮੋਹਾਲੀ ਦੇ ਜ਼ੀਰਕਪੁਰ ਵਿੱਚ ਇੱਕ ਅਨੋਖੀ ਰਾਮਲੀਲਾ ਦੇਖਣ ਨੂੰ ਮਿਲੇਗੀ, ਇਸ ਰਾਮਲੀਲਾ ਵਿੱਚ ਰਾਮ ਤੋਂ ਲੈ ਕੇ ਰਾਵਣ ਤੱਕ ਦੇ ਸਾਰੇ ਕਿਰਦਾਰ ਔਰਤਾਂ ਵੱਲੋਂ ਨਿਭਾਏ ਜਾਣਗੇ। ਇਹ ਉਪਰਾਲਾ ‘ਜੜਾਂ ਨਾਲ ਜੁੜੋ’ ਨਾਂ ਦੀ ਸਮਾਜਿਕ ਸੰਸਥਾ ਦੇ ਮੈਂਬਰਾਂ ਵੱਲੋਂ ਕੀਤਾ ਜਾ ਰਿਹਾ ਹੈ।
ਸਟੇਜ 'ਤੇ ਲਾਈਟ ਐਕਸ਼ਨ, ਕੈਮਰਾ ਸਭ ਕੁੱਝ ਫ਼ਿਲਮਾਂ ਦੇ ਸੈੱਟ ਵਰਗਾ ਹੋਵੇਗਾ, ਰਾਵਣ ਦਾ ਹੱਸਣਾ, ਕੁੰਭਕਰਨ ਅਤੇ ਮੇਘਨਾਥ ਵਰਗੇ ਬਾਹੂਬਲੀਆਂ ਦੇ ਡਾਇਲਾਗ ਵੀ ਔਰਤਾਂ ਵੱਲੋਂ ਬੋਲੇ ਜਾਣਗੇ। ਇਸ ਦੇ ਲਈ ਮਹਿਲਾ ਕਲਾਕਾਰ ਅਭਿਆਸ 'ਚ ਲੱਗੇ ਹੋਏ ਹਨ।
40 ਸਾਲਾਂ ਤੋਂ ਸ਼੍ਰੀ ਰਾਮ ਲੀਲਾ ਦਾ ਮੰਚਨ ਕਰ ਰਹੇ ਸ਼ਿਆਮ ਜੇਤਲੀ ਇਨ੍ਹਾਂ ਦੀ ਤਿਆਰੀ ਕਰਵਾ ਰਹੇ ਹਨ। 17 ਤੋਂ 18 ਲੋਕਾਂ ਦੀ ਟੀਮ 26 ਸਤੰਬਰ ਤੋਂ 5 ਅਕਤੂਬਰ ਤੱਕ ਪੀਰਮੁਚੱਲਾ ਸਥਿਤ ਚਿਨਾਰ ਹਾਈਟਸ ਸੁਸਾਇਟੀ ਵਿਖੇ ਰਾਮਲੀਲਾ ਦਾ ਮੰਚਨ ਕਰੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।