ਕਰਨ ਵਰਮਾ
ਮੋਹਾਲੀ: ਨੌਜਵਾਨਾ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕਰਨ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਅਧੀਨ ਦੀਨ ਦਿਆਲ ਉਪਾਧਿਆਇ ਗ੍ਰਾਮੀਣ ਕੌਸ਼ਲ ਵਿਕਾਸ ਯੋਜਨਾ ਤਹਿਤ ਪੰਜਾਬ ਰਾਜ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਮੁਫ਼ਤ ਵਿੱਚ ਰਿਹਾਇਸ਼ੀ ਟਰੇਨਿੰਗ ਦਿੱਤੀ ਜਾ ਰਹੀ ਹੈ । ਇਸੇ ਯੋਜਨਾਂ ਤਹਿਤ 29 ਨਵੰਬਰ ਨੂੰ ਦਸਮੇਸ਼ ਖ਼ਾਲਸਾ ਕਾਲਜ ਦਿਆਲਪੁਰਾ ਰੋਡ,ਜ਼ੀਰਕਪੁਰ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ(ਪੇਂਡੂ ਵਿਕਾਸ), ਅਵਨੀਤ ਕੌਰ ਵੱਲੋਂ ਦੱਸਿਆ ਗਿਆ ਕਿ ਦੀਨ ਦਿਆਲ ਉਪਾਧਿਆਇ ਗ੍ਰਾਮੀਣ ਕੌਂਸਲ ਵਿਕਾਸ ਯੋਜਨਾ ਅਧੀਨ ਦਸਵੀਂ, ਬਾਰਵੀ, ਗਰੈਜੂਏਟ, ਆਈਟੀ ਆਈ, ਡਿਪਲੋਮਾ,ਨਰਸਿੰਗ ਅਤੇ ਬੀ-ਟੈਕ ਪਾਸ ਪ੍ਰਾਰਥੀਆ ਲਈ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾ ਵੱਲੋਂ ਦੱਸਿਆ ਗਿਆ ਕਿ ਰੋਜ਼ਗਾਰ ਮੇਲੇ ਵਿਚ ਸੋਵਰ ਕੈਮੀਕਲ, ਵਰਧਮਾਨ, ਐਡਵਾਮੈਡ ਹਾਸਪਤਾਲ, ਕ੍ਰਿਟੀਕਲ ਕੇਅਰ ਯੁਨੀਫਾਈਡ, ਕੇਐਫਸੀ,ਏਰੀਅਲ ਟੈਲੀਕਾਮ, ਸਟਾਰ ਹੈਲਥ ਇੰਸ਼ੋਰੈਂਸ ਆਦਿ ਕੰਪਨੀਆਂ ਭਾਗ ਲੇ ਰਹੀਆ ਹਨ।
ਇਸ ਮੌਕੇ ਮਾਨਸੀ ਭਾਂਬਰੀ ਬਲਾਕ ਥਿਮੈਟਿਕ ਐਕਸਪਰਟ(ਟ੍ਰੇਨਿੰਗ ਐਂਡ ਪਲੇਸਮੈਂਟ), ਪੀਐਸਡੀਐਮ ਵੱਲੋਂ ਜ਼ਿਲ੍ਹੇ ਦੇ ਨੌਜਵਾਨਾ ਨੂੰ ਅਪੀਲ ਕੀਤੀ ਗਈ ਕਿ ਆਯੋਜਿਤ ਕੀਤੇ ਜਾ ਰਹੇ ਮੇਲੇ ਵਿਚ ਵੱਧ ਚੱੜ ਕੇ ਹਿੱਸਾ ਲੈਣ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਲਗਾਏ ਜਾ ਰਹੇ ਮੇਲੇ ਦਾ ਲਾਭ ਉਠਾਉਣ। ਹੋਰ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਮਰਾ ਨੰਬਰ-453 ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।