Home /mohali /

ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ ਤੋਂ ਸੁਚੇਤ ਰਹਿਣ ਕਿਸਾਨ-ਖੇਤੀਬਾੜੀ ਅਫ਼ਸਰ ਡੇਰਾਬੱਸੀ

ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ ਤੋਂ ਸੁਚੇਤ ਰਹਿਣ ਕਿਸਾਨ-ਖੇਤੀਬਾੜੀ ਅਫ਼ਸਰ ਡੇਰਾਬੱਸੀ

ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ ਤੋਂ ਸੁਚੇਤ ਰਹਿਣ ਕਿਸਾਨ -: ਖੇਤੀਬਾੜੀ ਅਫ਼ਸਰ 

ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੀਆਂ ਬਿਮਾਰੀਆਂ ਤੋਂ ਸੁਚੇਤ ਰਹਿਣ ਕਿਸਾਨ -: ਖੇਤੀਬਾੜੀ ਅਫ਼ਸਰ 

ਕਿਸਾਨ ਵੀਰਾਂ ਨੂੰ ਉਨ੍ਹਾਂ ਵੱਲੋਂ ਅਪੀਲ ਹੈ ਕਿ ਉਹ ਅੱਜ ਕਲ ਦੇ ਦਿਨਾਂ ਵਿੱਚ ਖੇਤਾਂ ਦਾ ਦੌਰਾ ਕਰਨ ਅਤੇ ਜੇਕਰ ਪੱਤੇ ਦੇ ਉੱਪਰਲੇ ਪਾਸੇ ਕਾਲੇ ਰੰਗ ਦੇ ਛੋਟੇ-ਛੋਟੇ ਦਾਗ਼ ਹਨ ਤਾਂ ਇਹ ਨਿਸ਼ਾਨੀ ਸਰੋਂ ਦੇ ਝੁਲਸ ਰੋਗ ਦੀ ਹੈ ਇਸ ਬਿਮਾਰੀ ਨਾਲ ਫ਼ਸਲ ਦਾ ਨੁਕਸਾਨ 40% ਤੋ ਉੱਪਰ ਹੋ ਸਕਦਾ ਹੈ ।

ਹੋਰ ਪੜ੍ਹੋ ...
  • Local18
  • Last Updated :
  • Share this:

ਕਰਨ ਵਰਮਾ

ਮੋਹਾਲੀ- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਲਾਕ ਡੇਰਾ ਬੱਸੀ ਦੇ ਖੇਤੀਬਾੜੀ ਵਿਭਾਗ ਵੱਲੋਂ ਵੱਖ - ਵੱਖ ਪਿੰਡਾਂ ਵਿੱਚ ਫ਼ਸਲਾਂ ਦੇ ਨਿਰੀਖਣ ਕੀਤੇ ਜਾ ਰਹੇ ਹਨ | ਇਸ ਸਮੇਂ ਗੱਲਬਾਤ ਕਰਦਿਆਂ ਡਾ: ਹਰਸੰਗੀਤ ਸਿੰਘ ਖੇਤੀਬਾੜੀ ਅਫ਼ਸਰ ਡੇਰਾਬਸੀ ਨੇ ਦੱਸਿਆ ਕਿ ਬਲਾਕ ਡੇਰਾਬਸੀ ਵਿਖੇ ਇਸ ਸਾਲ ਲਗਭਗ 1175 ਹੈਕਟੇਅਰ ਰਕਬਾ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਹੇਠ ਬੀਜਿਆ ਗਿਆ ਹੈ |

ਉਨ੍ਹਾਂ ਨੇ ਦੱਸਿਆ ਕਿ ਫ਼ਸਲਾਂ ਨੂੰ ਬਿਮਾਰੀਆਂ ਦਾ ਹਮਲਾ ਤਾਪਮਾਨ ਅਤੇ ਹਵਾ ਵਿੱਚ ਨਮੀ ਜਿਹੜੀ ਕਿ ਉਨ੍ਹਾਂ ਬਿਮਾਰੀਆਂ ਲਈ ਢੁਕਵੀਂ ਹੈ ਤਾਂ ਇਹ ਹਮਲਾ ਬਹੁਤ ਜਲਦੀ ਵਧਦਾ ਹੈ| ਜਿਵੇਂ ਕਿ ਹੁਣ ਦਾ ਤਾਪਮਾਨ ਚਿੱਟੀ ਕੁੰਗੀ ਲਈ ਬਹੁਤ ਢੁਕਵਾਂ ਹੈ ਅਤੇ ਉਨ੍ਹਾਂ ਦੁਆਰਾ ਖੇਤਾਂ ਦੇ ਦੌਰੇ ਕਰਨ ਤੋਂ ਪਤਾ ਲੱਗਾ ਕਿ ਇਹ ਹਮਲਾ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਉੱਪਰ ਦੇਖਣ ਨੂੰ ਮਿਲ ਰਿਹਾ ਹੈ | ਇਸ ਮੌਸਮ ਵਿਚ ਜਦੋਂ ਤਾਪਮਾਨ 6 ਡਿਗਰੀ ਸੈਲਸੀਅਸ ਤੋਂ 15 ਡਿਗਰੀ ਸੈਂਟੀਗ੍ਰੇਡ ਤਕ ਹੋਵੇ ਤਾਂ ਇਨ੍ਹਾਂ ਫ਼ਸਲਾਂ ਨੂੰ ਲੱਗਣ ਵਾਲਾ ਝੁਲਸ ਰੋਗ ਅੱਗੇ ਨਹੀਂ ਵਧਦਾ ਅਤੇ ਜਦੋਂ ਵੀ ਤਾਪਮਾਨ ਵਧਣਾ ਸ਼ੁਰੂ ਹੁੰਦਾ ਹੈ ਤਾਂ ਇਸ ਦਾ ਅਸਰ ਬਹੁਤ ਜਲਦੀ ਸਾਰੀ ਫ਼ਸਲ ਨੂੰ ਹੋ ਜਾਂਦਾ ਹੈ। ਇਸ ਲਈ ਕਿਸਾਨ ਵੀਰਾਂ ਨੂੰ ਉਨ੍ਹਾਂ ਵੱਲੋਂ ਅਪੀਲ ਹੈ ਕਿ ਉਹ ਅੱਜ ਕਲ ਦੇ ਦਿਨਾਂ ਵਿੱਚ ਖੇਤਾਂ ਦਾ ਦੌਰਾ ਕਰਨ ਅਤੇ ਜੇਕਰ ਪੱਤੇ ਦੇ ਉੱਪਰਲੇ ਪਾਸੇ ਕਾਲੇ ਰੰਗ ਦੇ ਛੋਟੇ-ਛੋਟੇ ਦਾਗ਼ ਹਨ ਤਾਂ ਇਹ ਨਿਸ਼ਾਨੀ ਸਰੋਂ ਦੇ ਝੁਲਸ ਰੋਗ ਦੀ ਹੈ ਇਸ ਬਿਮਾਰੀ ਨਾਲ ਫ਼ਸਲ ਦਾ ਨੁਕਸਾਨ 40% ਤੋ ਉੱਪਰ ਹੋ ਸਕਦਾ ਹੈ। ਇਸ ਤੋਂ ਉਲਟ ਇਹ ਤਾਪਮਾਨ ਚਿੱਟੀ ਕੁੰਗੀ ਲਈ ਬਹੁਤ ਢੁਕਵਾਂ ਹੈ | ਇਹ ਕੂੰਗੀ ਇਸ ਮੌਸਮ ਵਿੱਚ ਛੇਤੀ ਵਧਦੀ ਹੈ |

ਜੇਕਰ ਇਸ ਫ਼ਸਲ ਦੇ ਪੱਤੇ ਦੇ ਉਤਲੇ ਪਾਸੇ ਹਰੇ ਰੰਗ ਦੇ ਧੱਬੇ ਹਨ ਤਾਂ ਇਹ ਉਸ ਪੱਤੇ ਦੇ ਹੇਠਲੇ ਪਾਸੇ ਚਿੱਟੇ ਰੰਗ ਦਾ ਜੰਗਾਲ ਜਿਹਾ ਹੋਵੇਗਾ ਇਹ ਚਿੱਟੀ ਕੁੰਗੀ ਹੁੰਦੀ ਹੈ| ਇਨ੍ਹਾਂ ਦੋਹਾਂ ਤਰਾਂ ਦੀਆਂ ਕੂੰਗੀਆਂ ਲਈ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਫ਼ਸਲ ਬੀਜਣ ਤੋਂ 60 ਅਤੇ ਫਿਰ ਦੁਬਾਰਾ 80 ਦਿਨ ਬਾਅਦ ਰੈਡੋਮਿੱਲ ਗੋਲਡ 250 ਗ੍ਰਾਮ 100 ਲੀਟਰ ਪਾਣੀ ਵਿਚ ਮਿਲਾ ਕੇ ਇਸ ਦਵਾਈ ਦੀ ਸਪਰੇ ਕਰਨ ਨਾਲ ਇਹ ਬਿਮਾਰੀਆਂ ਆਉਂਦੀਆਂ ਹੀ ਨਹੀਂ ਪ੍ਰੰਤੂ ਜੇਕਰ ਕਿਸੇ ਕਿਸਾਨ ਦੇ ਖੇਤ ਵਿਚ ਇਹ ਬਿਮਾਰੀ ਨਜ਼ਰ ਆ ਰਹੀ ਹੈ ਤਾਂ ਤੁਰੰਤ ਸਪਰੇ ਕਰਨ ਦੀ ਜ਼ਰੂਰਤ ਹੈ|

ਉਨ੍ਹਾਂ ਕਿਸਾਨ ਵੀਰਾਂ ਨੂੰ ਦੱਸਿਆ ਕਿ ਜੇਕਰ ਉਨ੍ਹਾਂ ਗੋਭੀ ਸਰ੍ਹੋਂ ,ਰਾਇਆ, ਅਫ਼ਰੀਕਣ ਸਰੋਂ ਬੀਜੀ ਹੋਈ ਹੈ ਤਾਂ ਉਹ ਚਿੱਟੀ ਕੁੰਗੀ ਦੇ ਹਮਲੇ ਤੋਂ ਨਾ ਘਬਰਾਨ ਕਿਉਂਕਿ ਇਹ ਕੁੰਗੀ ਇਨ੍ਹਾਂ ਕਿਸਮਾਂ ਨੂੰ ਨਹੀਂ ਲੱਗਦੀ ਇਸ ਤੋਂ ਇਲਾਵਾ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਨੂੰ ਤਣੇ ਦੇ ਗਲਣੇ ਦਾ ਰੋਗ ਲੱਗਦਾ ਹੈ | ਇਹ ਬਿਮਾਰੀ ਵੀ ਅੱਜ ਕਲ ਦੇ ਤਾਪਮਾਨ ਵਿੱਚ ਹੁੰਦੀ ਹੈ | ਜੇਕਰ ਹਵਾ ਵਿੱਚੋਂ ਨਮੀ ਜ਼ਿਆਦਾ ਹੋਵੇ ਤਾਂ ਇਹ ਬਿਮਾਰੀ ਜ਼ਿਆਦਾ ਵਧਦੀ ਹੈ । ਇਸ ਲਈ ਖੇਤਾਂ ਵਿੱਚ ਨਮੀ ਨੂੰ ਕਾਬੂ ਵਿੱਚ ਰੱਖਿਆ ਜਾਵੇ ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਨ ਤਾਂ ਜੋ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ |

Published by:Drishti Gupta
First published:

Tags: Mohali, Punjab