ਕਰਨ ਵਰਮਾ
ਮੋਹਾਲੀ: ਮੱਖ ਚੋਣ ਅਫ਼ਸਰ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਕੰਮ ਮਿਤੀ 9 ਨਵੰਬਰ ਤੋ ਲਗਾਤਾਰ ਚੱਲ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ, ਐਸ.ਏ.ਐਸ ਨਗਰ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਵੋਟਰ ਦੀ ਉਮਰ ਮਿਤੀ 1 ਜਨਵਰੀ 2023 ਨੂੰ 17 ਸਾਲ ਜਾਂ ਇਸ ਤੋਂ ਵੱਧ ਹੈ ਉਹ ਮਿਤੀ 8 ਦਸੰਬਰ 2022 ਤੱਕ ਆਪਣੀ ਵੋਟ ਬਣਾਉਣ ਲਈ ਐਨ.ਵੀ.ਐਸ.ਪੀ.ਡਾਟ ਇੰਨ ਜਾਂ ਵੋਟਰ ਹੈਲਪ ਲਾਈਨ ਤੇ ਫਾਰਮ ਨੰ. 6 ਭਰ ਸਕਦੇ ਹਨ।
ਇਸਦੇ ਨਾਲ ਹੀ ਫਾਰਮ ਨੰ. 6 ਏ ਪ੍ਰਵਾਸੀ ਭਾਰਤੀਆਂ ਦੀ ਵੋਟ ਬਣਾਉਣ ਲਈ, ਫਾਰਮ ਨੰ. 7 ਵੋਟ ਕਟਵਾਉਣ ਲਈ, ਫਾਰਮ ਨੰ. 8 ਵੋਟਰ ਕਾਰਡ ਵਿੱਚ ਸੋਧ ਕਰਵਾਉਣ ਲਈ/ਡੁਪਲੀਕੇਟ ਵੋਟਰ ਕਾਰਡ ਲੈਣ ਲਈ/ਪਤਾ ਬਦਲਵਾਉਣ ਲਈ ਅਤੇ ਪੀ.ਡਬਲਯੂ.ਡੀ ਵੋਟਰ ਮਾਰਕ ਕਰਵਾਉਣ ਲਈ, ਅਤੇ ਫਾਰਮ ਨੰ. 6 ਬੀ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਭਰੇ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Mohali, Voter