Home /mohali /

ਇਸ ਥਾਂ ਲੱਗਣ ਜਾ ਰਿਹਾ ਹੈ "ਚਾਰ ਰੋਜ਼ਾ EXPO ARCHEX"

ਇਸ ਥਾਂ ਲੱਗਣ ਜਾ ਰਿਹਾ ਹੈ "ਚਾਰ ਰੋਜ਼ਾ EXPO ARCHEX"

X
ਨਿਊਜ਼

ਨਿਊਜ਼ 18 ਦੇ ਨਾਲ ਗੱਲ ਕਰਦਿਆਂ ਇਸਦੇ ਪ੍ਰਬੰਧਕ ਇੰਦਰ ਢੀਂਗਰਾ ਨੇ ਦੱਸਿਆ ਕਿ "ਦੇਸ਼ ਭਰ ਦੇ 120 ਤੋਂ ਵੱਧ ਵੱਡੇ ਬ੍ਰਾਂਡ ਐਕਸਪੋ ਵਿੱਚ ਆ ਰਹੇ ਹਨ ਅਤੇ ਆਪਣੇ ਵਿਜੀਟਰਸ ਲਈ ਇਮਾਰਤ ਬਣਾਉਣ ਅਤੇ ਮੁੜ-ਡਿਜ਼ਾਇਨ ਕਰਨ ਲਈ ਨਵੀਨਤਮ ਅਤੇ ਆਧੁਨਿਕ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰ ਰਹੇ ਹਨ। 

ਨਿਊਜ਼ 18 ਦੇ ਨਾਲ ਗੱਲ ਕਰਦਿਆਂ ਇਸਦੇ ਪ੍ਰਬੰਧਕ ਇੰਦਰ ਢੀਂਗਰਾ ਨੇ ਦੱਸਿਆ ਕਿ "ਦੇਸ਼ ਭਰ ਦੇ 120 ਤੋਂ ਵੱਧ ਵੱਡੇ ਬ੍ਰਾਂਡ ਐਕਸਪੋ ਵਿੱਚ ਆ ਰਹੇ ਹਨ ਅਤੇ ਆਪਣੇ ਵਿਜੀਟਰਸ ਲਈ ਇਮਾਰਤ ਬਣਾਉਣ ਅਤੇ ਮੁੜ-ਡਿਜ਼ਾਇਨ ਕਰਨ ਲਈ ਨਵੀਨਤਮ ਅਤੇ ਆਧੁਨਿਕ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰ ਰਹੇ ਹਨ। 

ਹੋਰ ਪੜ੍ਹੋ ...
  • Share this:

ਕਰਨ ਵਰਮਾ, ਚੰਡੀਗੜ੍ਹ

ਇਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ (ਆਈਆਈਏ) ਚੰਡੀਗੜ੍ਹ ਚੈਪਟਰ ਨੇ ਮਾਈਂਡਜ਼ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ 10 ਫਰਵਰੀ ਤੋਂ ਆਰਕਐਕਸ ਦਾ ਆਯੋਜਨ ਕੀਤਾ ਹੈ। ਆਰਕਐਕਸ 10 ਤੋਂ 13 ਫਰਵਰੀ ਤੱਕ ਪਰੇਡ ਗਰਾਊਂਡ, ਸੈਕਟਰ 17, ਚੰਡੀਗੜ੍ਹ ਵਿੱਚ ਹੋਵੇਗਾ। ਆਰਕਐਕਸ ਇੰਟੀਰੀਅਰ, ਐਕਸਟੀਰੀਅਰ ਅਤੇ ਨਿਰਮਾਣ ਸਮੱਗਰੀ ਤੇ ਇੱਕ ਪ੍ਰਮੁੱਖ ਐਕਸਪੋ ਹੈ।ਆਰਕਐਕਸ ਨੂੰ ਐਸੋਚੈਮ, ਚੰਡੀਗੜ੍ਹ ਚੈਪਟਰ ਅਤੇ ਚੰਡੀਗੜ੍ਹ ਚੈਪਟਰ ਆਫ ਫਾਇਰ ਐਂਡ ਸਕਿਓਰਿਟੀ ਐਸੋਸੀਏਸ਼ਨ ਆਫ਼ ਇੰਡੀਆ (ਐਫਐਸਏਆਈ) ਦੇ ਗ੍ਰੀਨ ਐਂਡ ਈਕੋ-ਫਰੈਂਡਲੀ ਮੂਵਮੈਂਟ (ਜੀਈਐਮ) ਦੁਆਰਾ ਸਮਰਥਨ ਪ੍ਰਾਪਤ ਹੈ।

ਪ੍ਰਦਰਸ਼ਨੀ ਵਿੱਚ ਵੱਖ-ਵੱਖ ਖੇਤਰਾਂ ਦੇ ਸਥਾਨਕ ਅਤੇ ਪੂਰੇ ਭਾਰਤ ਦੇ ਡੀਲਰਾਂ ਅਤੇ ਕੰਪਨੀਆਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ। ਆਰਕਐਕਸ ਵਿੱਚ ਆਰਕੀਟੈਕਟਾਂ, ਬਿਲਡਰਾਂ ਅਤੇ ਇੰਟੀਰੀਅਰ ਡੇਕੋਰੇਟਰਸ ਕਰਨ ਵਾਲਿਆਂ ਲਈ ਉਪਲੱਬਧ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੋਵੇਗੀ। ਆਧੁਨਿਕ ਜੀਵਨ ਦੇ ਨਵੇਂ ਰੁਝਾਨਾਂ ਅਨੁਸਾਰ ਵੱਡੇ ਪੱਧਰ ਤੇ ਆਯੋਜਿਤ ਕੀਤੇ ਗਏ ਇਸ ਐਕਸਪੋ ਵਿੱਚ ਵੱਖ-ਵੱਖ ਨਵੇਂ ਅਤੇ ਨਵੀਨਤਮ ਉਤਪਾਦ ਸ਼ਾਮਿਲ ਕੀਤੇ ਜਾ ਰਹੇ ਹਨ।

ਨਿਊਜ਼ 18 ਦੇ ਨਾਲ ਗੱਲ ਕਰਦਿਆਂ ਇਸਦੇ ਪ੍ਰਬੰਧਕ ਇੰਦਰ ਢੀਂਗਰਾ ਨੇ ਦੱਸਿਆ ਕਿ \"ਦੇਸ਼ ਭਰ ਦੇ 120 ਤੋਂ ਵੱਧ ਵੱਡੇ ਬ੍ਰਾਂਡ ਐਕਸਪੋ ਵਿੱਚ ਆ ਰਹੇ ਹਨ ਅਤੇ ਆਪਣੇ ਵਿਜੀਟਰਸ ਲਈ ਇਮਾਰਤ ਬਣਾਉਣ ਅਤੇ ਮੁੜ-ਡਿਜ਼ਾਇਨ ਕਰਨ ਲਈ ਨਵੀਨਤਮ ਅਤੇ ਆਧੁਨਿਕ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰ ਰਹੇ ਹਨ। ਆਰਕਐਕਸ ਐਕਸਪੋ ਇੰਟੀਰੀਅਰਜ਼ ਦੀ ਦੁਨੀਆ ਵਿੱਚ ਨਵੀਨਤਮ ਰੁਝਾਨਾਂ, ਟੈਕਨੋਲੋਜੀਆਂ, ਨਵੀਨਤਾਵਾਂ, ਉਪਕਰਣਾਂ ਅਤੇ ਸੰਕਲਪਾਂ ਨੂੰ ਆਰਕੀਟੈਕਟਾਂ ਅਤੇ ਡਿਜ਼ਾਈਨਰ ਭਾਈਚਾਰੇ ਨੂੰ ਪੇਸ਼ ਕਰੇਗਾ। ਇੰਟੀਰੀਅਰ ਅਤੇ ਐਕਸਟੀਰੀਅਰ ਸ਼ੋਅ ਲੋਕਾਂ ਦੀਆਂ ਇੰਟੀਰੀਅਰ ਅਤੇ ਐਕਸਟੀਰੀਅਰ ਡਿਜ਼ਾਈਨਿੰਗ ਲੋੜਾਂ ਨੂੰ ਪੂਰਾ ਕਰ ਰਿਹਾ ਹੈ।’’ਆਰਕਐਕਸ ਦੀ ਕਲਪਨਾ ਸਾਰੇ ਆਰਕੀਟੈਕਟਾਂ, ਇੰਟੀਰੀਅਰ ਡਿਜ਼ਾਈਨਰਾਂ, ਬਿਲਡਰਾਂ, ਇੰਜੀਨੀਅਰਾਂ, ਡਿਵੈਲਪਰਾਂ, ਰੀਅਲ ਅਸਟੇਟ ਸਲਾਹਕਾਰਾਂ, ਕੰਟਰੈਕਟਿੰਗ ਕੰਪਨੀਆਂ, ਅਤੇ ਹੋਟਲ ਮਾਲਕਾਂ ਅਤੇ ਟੈਕਨੋਲੋਜੀ ਪ੍ਰਦਾਤਾਵਾਂ ਨੂੰ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਆਸਾਨੀ ਨਾਲ ਸੋਰਸ ਕਰਨ ਲਈ ਇੱਕ ਛੱਤ ਹੇਠਾਂ ਲਿਆਉਣ ਲਈ ਕੀਤੀ ਗਈ ਸੀ। ਪ੍ਰਦਰਸ਼ ਦੇ ਵੱਖ-ਵੱਖ ਸੈਕਟਰਾਂ ਵਿੱਚ ਬਾਥ ਅਤੇ ਸੈਨੇਟਰੀ, ਕੁਦਰਤੀ ਪੱਥਰ, ਮਾਰਬਲ ਅਤੇ ਗ੍ਰੇਨਾਈਟ, ਟਾਈਲਾਂ ਅਤੇ ਸਿਰੇਮਿਕਸ, ਵਾਟਰ ਟੈਕਨੋਲੋਜੀ, ਡਿਜ਼ਾਈਨਰ ਦਰਵਾਜ਼ੇ ਅਤੇ ਵਿੰਡੋਜ਼, ਫਲੋਰਿੰਗਜ਼, ਰੂਫਿੰਗ ਤਕਨੀਕ, ਘਰੇਲੂ ਫਰਨੀਸ਼ਿੰਗ, ਘਰ ਅਤੇ ਦਫਤਰ ਦਾ ਫਰਨੀਚਰ, ਰਸੋਈ ਅਤੇ ਬਾਥ ਟੈਕਨੋਲੋਜੀ, ਇਲੈਕਟਰੀਕਲ ਉਪਕਰਣ ਆਦਿ ਸ਼ਾਮਿਲ ਹਨ।

Published by:Abhishek Bhardwaj
First published:

Tags: Auto Expo 2023, Chandigarh