ਕਰਨ ਵਰਮਾ,
ਮੋਹਾਲੀ: ਰੱਖੜੀ ਨਾਲ ਮਿਲਦਾ-ਜੁਲਦਾ ਤਿਉਹਾਰ ਭਾਈ ਦੂਜ ਇਸ ਵਾਰੀ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ। ਕੋਈ ਇਸ ਤਿਉਹਾਰ ਨੂੰ 26 ਅਕਤੂਬਰ ਨੂੰ ਮਨਾ ਰਿਹਾ ਹੈ ਤਾਂ ਕੋਈ ਇਸ ਤਿਉਹਾਰ ਨੂੰ 27 ਅਕਤੂਬਰ ਨੂੰ। ਲੋਕਾਂ ਦੇ ਮਨ ਦੀ ਇਸ ਉਲਝਣ ਨੂੰ ਵੇਖਦੇ ਹੋਏ ਨਿਊਜ਼18 ਮੋਹਾਲੀ ਨੇ ਪੰਡਿਤ ਸ਼ੁਨਿਲ ਦੀਕਸ਼ਿਤ ਨਾਲ ਗੱਲ ਬਾਤ ਕੀਤੀ ਅਤੇ ਆਪਣੇ ਸਵਾਲਾਂ ਦੇ ਜਵਾਬ ਲਏ।
ਪੰਡਿਤ ਸ਼ੁਨਿਲ ਨੇ ਦੱਸਿਆ ਕਿ ਇਸ ਵਾਰੀ ਸੂਰਜ ਗ੍ਰਹਿਣ ਕਾਰਨ ਦੀਵਾਲੀ ਤੋਂ ਬਾਅਦ ਮਨਾਏ ਜਾਣ ਵਾਲੇ ਤਿਉਹਾਰ ਦੇ ਸ਼ਮੇ ਅਤੇ ਤਾਰੀਖ਼ ਵਿੱਚ ਤਬਦੀਲੀ ਹੋਈ ਹੈ। ਜਿਸ ਕਾਰਨ ਲੋਕਾਂ ਨੂੰ ਇਹ ਉਲਝਣ ਹੋ ਰਹੀ ਹੈ। ਲੋਕਾਂ ਨੂੰ ਭਾਈ ਦੂਜ ਦਾ ਤਿਉਹਾਰ 26 ਅਕਤੂਬਰ ਨੂੰ ਨਾ ਮਨਾ ਕੇ ਇਸ ਨੂੰ 27 ਅਕਤੂਬਰ ਨੂੰ ਸਵੇਰੇ 5 ਵਜੇ ਤੋਂ ਦੋਪਹਿਰ 2 ਵਜੇ ਤੱਕ ਮਨਾਉਣਾ ਚਾਹੀਦਾ ਹੈ । ਇਸ ਖ਼ਾਸ ਦਿਹਾੜੇ 'ਤੇ ਭਰਾ ਆਪਣੇ ਭੈਣਾਂ ਨੂੰ ਕਪੜੇ ਅਤੇ ਮਿਠਾਈਆਂ ਤੋਹਫ਼ੇ 'ਚ ਦੇਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhai Dooj, Diwali 2022, Mohali