ਕਰਨ ਵਰਮਾ
ਮੋਹਾਲੀ: ਨੌਜਵਾਨ ਲੇਖਕ ਮੁਬਾਰਕ ਸੰਧੂ ਵੱਲੋਂ ਪਿਛਲੇ ਸਾਲ ਲਿਖੀ ਗਈ ਫਿਕਸ਼ਨ ਨਾਵਲ 'ਬੋਰਿਸ - ਦ ਲਾਸਟ ਕਾਹਨ ਅਲਾਈਵ' ਨੂੰ ਲੋਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ। ਇਸ ਨਾਵਲ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਪਸੰਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੁਬਾਰਕ ਸੰਧੂ ਦੀ ਇਹ ਪਹਿਲੀ ਕਿਤਾਬ ਸੀ ਅਤੇ ਪਹਿਲੀ ਕਿਤਾਬ ਨੂੰ ਹੀ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਇਸ ਨਾਵਲ ਦੇ ਲੇਖਕ ਮੁਬਾਰਕ ਸੰਧੂ ਵੱਲੋਂ ਲੋਕਾਂ ਦੇ ਭਰਵੇਂ ਹੁੰਗਾਰੇ ਤੋਂ ਬਾਅਦ ਇਸ ਨਾਵਲ ਦਾ ਅਗਲਾ ਭਾਗ ‘ਬੋਰਿਸ ਐਂਡ ਦਿ ਸਟੈਲਥ ਆਫ ਆਲਮਸ' ਵੀ ਰਿਲੀਜ਼ ਕਰ ਦਿੱਤਾ ਹੈ। ਨਿਊਜ਼ 18 ਮੋਹਾਲੀ ਨਾਲ ਇੰਟਰਵਿਊ ਦੌਰਾਨ ਮੁਬਾਰਕ ਸੰਧੂ ਨੇ ਦੱਸਿਆ ਕਿ ਨਾਵਲ ਦੇ ਰਿਲੀਜ਼ ਤੋਂ ਬਾਅਦ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਅਤੇ ਕਈ ਜਾਣੇ ਪਛਾਣੇ ਲੇਖਕਾਂ ਅਤੇ ਨਾਵਲਕਾਰਾਂ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਨਾਲ ਹੀ ਕਈ ਲੇਖਕ ਸਭਾਵਾਂ ਦਾ ਮੁੱਖ ਹਿੱਸਾ ਬਣਨ ਦਾ ਮੌਕਾ ਮਿਲਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Mohali, Punjab