Home /mohali /

ਹਰ ਘਰ ਤਿਰੰਗਾ: ਭਾਰਤੀ ਪੋਸਟਲ ਵਿਭਾਗ "ਹਰ ਘਰ ਤਿਰੰਗਾ" ਲਈ ਇੰਝ ਕਰ ਰਿਹਾ ਹੈ ਕੰਮ

ਹਰ ਘਰ ਤਿਰੰਗਾ: ਭਾਰਤੀ ਪੋਸਟਲ ਵਿਭਾਗ "ਹਰ ਘਰ ਤਿਰੰਗਾ" ਲਈ ਇੰਝ ਕਰ ਰਿਹਾ ਹੈ ਕੰਮ

Har

Har Ghar Tiranga: Indian Postal Department is working like this

ਇੱਕ ਵਿਅਕਤੀ ਆਨਲਾਈਨ ਮਾਧਿਅਮ ਰਾਹੀਂ ਕੇਵਲ 5 ਤਿਰੰਗਾ ਝੰਡਾ ਹੀ ਮੰਗਾਂ ਸਕਦਾ ਹੈ। ਇਨ੍ਹਾਂ ਤਿਰੰਗੇ ਨੂੰ ਆਨਲਾਈਨ ਮਾਧਿਅਮ ਰਾਹੀਂ ਮੰਗਾਉਣ ਲਈ www.epostoffice.gov.in. ਤੋਂ ਜਾਕੇ ਆਰਡਰ ਕੀਤਾ ਜਾ ਸਕਦਾ ਹੈ।  

  • Share this:
    ਕਰਨ ਵਰਮਾ,

    ਮੋਹਾਲੀ: ਸਾਲ 2022 'ਚ ਆਜ਼ਾਦੀ ਦੇ 75 ਸਾਲ ਨੂੰ ਪੂਰੇ ਦੇਸ਼ 'ਚ ਵੱਖ ਵੱਖ ਪ੍ਰੋਗਰਾਮਾਂ ਰਾਹੀਂ ਮਣਾਇਆ ਜਾ ਰਿਹਾ ਹੈ। ਹਰ ਘਰ ਤਿਰੰਗਾ ਮੁਹਿੰਮ ਇਨ੍ਹਾਂ ਪ੍ਰੋਗਰਾਮਾਂ ਵਿੱਚੋਂ ਇੱਕ ਹੈ। 13 ਤੋਂ 15 ਅਗਸਤ ਤੱਕ ਪੂਰੇ ਦੇਸ਼ 'ਚ ਹਰ ਘਰ ਤਿਰੰਗਾ ਮਨਾਈਆਂ ਜਾਣਾ ਹੈ ਅਤੇ ਇਸ ਲਈ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ 13 ਤੋਂ 15 ਅਗਸਤ ਤੱਕ ਆਪਣੇ-ਆਪਣੇ ਘਰਾਂ 'ਤੇ ਤਿਰੰਗਾ ਝੰਡਾ ਲਹਿਰਾਉਣ ਦੀ ਅਪੀਲ ਕੀਤੀ ਗਈ ਹੈ।

    ਪ੍ਰਧਾਨ ਮੰਤਰੀ ਮੋਦੀ ਦੇ ਹਰ ਘਰ ਤਿਰੰਗਾ ਮੁਹਿੰਮ ਨੂੰ ਸਫਲ ਬਣਾਉਣ ਲਈ ਭਾਰਤੀ ਪੋਸਟਲ ਵਿਭਾਗ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਭਾਰਤੀ ਪੋਸਟਲ ਵਿਭਾਗ ਇਸ ਮੁਹਿੰਮ ਲਈ ਆਨਲਾਈਨ ਤਿਰੰਗੇ ਝੰਡੇ ਨੂੰ ਬਹੁਤ ਘੱਟ ਦਰਾਂ 'ਤੇ ਵੇਚ ਰਿਹਾ ਹੈ। ਇਨ੍ਹਾਂ ਤਿਰੰਗੇ ਝੰਡੇ ਨੂੰ ਕੋਈ ਵੀ ਵਿਅਕਤੀ ਘਰ ਬੈਠੇ ਪ੍ਰਾਪਤ ਕਰ ਸਕਦਾ ਹੈ ਜਾਂ ਫਿਰ ਆਪਣੇ ਪੋਸਟ ਆਫਿਸ ਤੋਂ ਵੀ ਝੰਡਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇੱਕ ਵਿਅਕਤੀ ਆਨਲਾਈਨ ਮਾਧਿਅਮ ਰਾਹੀਂ ਕੇਵਲ 5 ਤਿਰੰਗਾ ਝੰਡਾ ਹੀ ਮੰਗਾਂ ਸਕਦਾ ਹੈ। ਇਨ੍ਹਾਂ ਤਿਰੰਗੇ ਨੂੰ ਆਨਲਾਈਨ ਮਾਧਿਅਮ ਰਾਹੀਂ ਮੰਗਾਉਣ ਲਈ www.epostoffice.gov.in. ਤੋਂ ਜਾਕੇ ਆਰਡਰ ਕੀਤਾ ਜਾ ਸਕਦਾ ਹੈ। ਲਾਲੜੂ ਪੋਸਟ ਆਫਿਸ ਦੀ ਐੱਸ ਪੀ ਐਮ ਰੁਚਿਕਾ ਸ਼ਰਮਾ ਦੱਸਦੀ ਹਨ ਕਿ ਲੋਕਾਂ ਵਿੱਚ ਤਿਰੰਗੇ ਝੰਡੇ ਨੂੰ ਲੈਕੇ ਬਹੁਤ ਉਤਸਾਹ ਨਜ਼ਰ ਆ ਰਿਹਾ ਹੈ। ਲੋਕ ਵੱਧ ਚੜ੍ਹ ਕੇ ਇੱਥੇ ਝੰਡੇ ਲੈਣ ਲਈ ਪਹੁੰਚ ਰਹੇ ਹਨ। ਰੁਚਿਕਾ ਅੱਗੇ ਦੱਸਦੀ ਹਨ ਕਿ ਇਹ ਝੰਡੇ ਬਾਜ਼ਾਰ ਦੇ ਮੁਕਾਬਲੇ ਘੱਟ ਰੇਟ 'ਤੇ ਮਿਲ ਰਹੇ ਹਨ।
    Published by:Drishti Gupta
    First published:

    Tags: Chandigarh, Mohali, Punjab

    ਅਗਲੀ ਖਬਰ