ਕਰਨ ਵਰਮਾ
ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 35 ਵਿੱਚ ਪੈਂਦੇ ਕਿਸਾਨ ਭਵਨ ਵਿੱਚ 3 ਦਿਨਾਂ ਲਈਇੰਡੋ-ਥਾਈ-ਅਫਗਾਨ' ਅੰਤਰਰਾਸ਼ਟਰੀ ਸ਼ੋਅ, ਦਾ ਆਯੋਜਨ ਕੀਤਾ ਗਿਆ ਹੈ। ਇਹ ਪ੍ਰਦਰਸ਼ਨੀ 3 ਤੋਂ 5 ਦਸੰਬਰ ਤੱਕ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਚੱਲੇਗਾ। ਇਸ ਪ੍ਰਦਰਸ਼ਨੀ ਵਿੱਚ ਦੂਜੇ ਦੇਸ਼ ਤੋਂ ਵੀ ਸ਼ਿਲਪਕਾਰ ਪਹੁੰਚੇ ਹਨ। ਇੱਥੇ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।
ਪਰ ਇਨ੍ਹਾਂ ਸਾਰੀਆਂ ਦੇ ਵਿੱਚ ਫੁਲਕਾਰੀ ਦੀ ਸਟਾਲ ਸਾਰੀਆਂ ਦਾ ਖਿੱਚ ਦਾ ਕੇਂਦਰ ਬਣੀ ਹੋਈ ਹੈ ਇਸਦਾ ਕਾਰਨ ਕੇਵਲ ਫੁਲਕਾਰੀ ਨਹੀਂ ਸਗੋਂ ਫੁਲਕਾਰੀ ਦਾ ਇਸਤੇਮਾਲ ਕਰਕੇ ਬਣੇ ਉਤਪਾਦ ਹਨ ਜਿਵੇਂ ਲੈਪਟਾਪ ਸਲੀਵਜ਼ ਅਤੇ ਬੈਗ, ਹੈਂਡਬੈਗ, ਸਪੈਸੀਫਿਕੇਸ਼ਨ ਕੇਸ, ਮਿੰਨੀ ਟਰੰਕ ਸੈੱਟ, ਮਲਟੀਪਰਪਜ਼ ਬਾਕਸ, ਟੇਬਲ ਕਵਰ, ਮੈਟ ਮੈਕਬੁੱਕ ਕਵਰ ਦੇ ਨਾਲ-ਨਾਲ ਟੇਬਲ ਰਨਰ, ਪਾਸਪੋਰਟ ਕਵਰ ਅਤੇ ਟੇਬਲ ਕਵਰ ਅਤੇ ਹੋਰ ਬਹੁਤ ਕੁੱਝ।
ਫੁਲਕਾਰੀ ਦੀ ਅਮੀਰ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ, ਦਿੱਲੀ ਦੀ ਰਹਿਣ ਵਾਲੀ ਡਾਕਟਰ ਗਗਨਦੀਪ ਕੌਰ ਨੇ ਫੁਲਕਾਰੀ ਡਿਜ਼ਾਈਨ ਕੀਤੇ ਹੋਏ ਆਪਣੇ ਉਤਪਾਦ ਨੂੰ ਕਿਸਾਨ ਭਵਨ ਵਿੱਚ ਲੱਗੇ ਇੰਡੋ-ਥਾਈ-ਅਫਗਾਨ' ਅੰਤਰਰਾਸ਼ਟਰੀ ਸ਼ੋਅ ਵਿੱਚ ਪ੍ਰਦਰਸ਼ਿਤ ਕੀਤਾ ਹੈ ਜਿਹੜਾ ਕਿ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।