ਕਰਨ ਵਰਮਾ
ਚੰਡੀਗੜ੍ਹ: ਹਰ ਸਾਲ 29 ਅਕਤੂਬਰ ਨੂੰ ਵਿਸ਼ਵ ਸਟ੍ਰੋਕ ਦਿਹਾੜਾ ਮਨਾਇਆ ਜਾਂਦਾ ਹੈ। ਇਸੇ ਨੂੰ ਲੈ ਕੇ ਇੱਕ ਨਿੱਜੀ ਹਸਪਤਾਲ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਡਾਕਟਰ ਅਨੁਰਾਗ ਲਾਂਬਾ ਨੇ ਵੀ ਸ਼ਿਰਕਤ ਕੀਤੀ।
ਨਿਊਜ਼18 ਮੋਹਾਲੀ ਦੇ ਨਾਲ ਗੱਲ ਕਰਦਿਆਂ ਡਾਕਟਰ ਲਾਂਬਾ ਵੱਲੋਂ ਸਟ੍ਰੋਕ ਤੋਂ ਸਬੰਧਿਤ ਕਈ ਅਹਿਮ ਗੱਲਾਂ ਦੱਸੀਆਂ ਗਈਆਂ। ਡਾਕਟਰ ਲਾਂਬਾ ਨੇ ਦੱਸਿਆ ਕਿ ਇੱਕ ਰੋਜ਼ਾਨਾ ਸਿਗਰੇਟ ਪੀਣ ਵਾਲੇ ਸ਼ਖਸ ਅਤੇ ਰੋਜ਼ਾਨਾ ਲਗਾਤਰ 6-8 ਘੰਟੇ ਬੈਠਣ ਵਾਲੇ ਸ਼ਖਸ ਨੂੰ ਸਟ੍ਰੋਕ ਆਉਣ ਦੇ ਸਮਾਨ ਸੰਭਾਵਨਾ ਹੁੰਦੀ ਹੈ। ਡਾਕਟਰ ਲਾਂਬਾ ਦੱਸਦੇ ਹਨ ਕਿ ਵੱਡੇ ਬਜ਼ੁਰਗਾਂ ਵਿੱਚ ਸਟ੍ਰੋਕ ਦੀ ਜਿਆਦਾ ਖ਼ਤਰਾ ਹੁੰਦਾ ਹੈ, ਪਰ ਜੀਵਨਸ਼ੈਲੀ ਵਿੱਚ ਵੱਡੇ ਅਤੇ ਮਾੜੇ ਬਦਲਾਅ ਅਤੇ ਨਸ਼ਿਆਂ 'ਚ ਵਾਧੇ ਕਾਰਨ ਹੁਣ ਨੌਜਵਾਨਾਂ ਲਈ ਸਟ੍ਰੋਕ ਦਾ ਜਿਆਦਾ ਖ਼ਤਰਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Health care, Health care tips, Healthy, Mohali, Punjab